(Sri Guru Gobind Singh Ji bestowing Ganga Sagar,Sri Sahib (Sword) and a Rehal to Rai Kalha of Raikot in 1705 – A Painting At Kendriya Ajaib Ghar – Central Museum Sri Harmandir Sahib, Amritsar)
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਗੰਗਾ ਸਾਗਰ ਸੰਭਾਲ ਕਰਤਾ ਰਾਏ ਕੱਲ੍ਹਾ ਪਰਿਵਾਰ ਦਾ ਵਿਰਸਾ ਤੇ ਵਰਤਮਾਨ
——-️ਗੁਰਭਜਨ ਗਿੱਲ (English Translation also provided after Punjabi original version ends )
ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਏਕੋਟ ਨਾਲ ਬਹੁਤ ਬੁਲੰਦ ਤੇ ਸਨੇਹੀ ਰਿਸ਼ਤਾ ਉਦੋਂ ਬਣਿਆ ਜਦ ਇਸ ਰਿਆਸਤ ਦੇ ਪ੍ਰਮੁੱਖ ਰਾਏ ਕੱਲ੍ਹਾ ਜੀ ਨਾਲ ਸੰਨ 1705 ‘ਚ ਬੜੇ ਇਤਿਹਾਸਕ ਪਲਾਂ ਵਿੱਚ ਤਿੰਨ ਦਿਨ ਲੰਮੀ ਮੁਲਾਕਾਤ ਹੋਈ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਸਾਹਿਬ ਸ਼੍ਰੀ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਜੀ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਰਾਏ ਕੱਲ੍ਹਾ ਜੀ ਨੇ ਹੀ ਨੂਰਾ ਮਾਹੀ ਨੂੰ ਸਰਹਿੰਦ ਭੇਜਿਆ ਸੀ।
(Tahliana Sahib –Raikot (Model Ganga Sagar Displayed )
ਏਥੇ ਕਿਆਮ ਦੌਰਾਨ ਹੀ ਨੂਰਾ ਮਾਹੀ ਜੀ ਨੇ ਖ਼ਬਰ ਲਿਆ ਕੇ ਦਸਮੇਸ਼ ਪਿਤਾ ਜੀ ਨੂੰ ਦਿੱਤੀ ਕਿ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਹਨ। ਰਾਏ ਕੱਲ੍ਹਾ ਜੀ ਦੇ ਸਾਹਮਣੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਹੀ ਦਾ ਬੂਝਾ ਤੀਰ ਨਾਲ ਉਖਾੜ ਕੇ ਬਚਨ ਕੀਤਾ ਸੀ ਕਿ ਜ਼ਾਲਮ ਮੁਗਲੀਆ ਹਕੂਮਤ ਦੀ ਜੜ੍ਹ ਪੁੱਟੀ ਗਈ ਹੈ।
ਰਾਏ ਕੱਲ੍ਹਾ ਪਰਿਵਾਰ ਵੱਲੋਂ ਸੰਕਟ ਸਮੇਂ ਕੀਤੀ ਟਹਿਲ ਸੇਵਾ ਕਾਰਨ ਗੁਰੂ ਜੀ ਨੇ ਸ੍ਰੀ ਸਾਹਿਬ,ਗੰਗਾ ਸਾਗਰ ਤੇ ਇੱਕ ਰੀਹਲ ਪਿਆਰ ਨਿਸ਼ਾਨੀ ਵਜੋਂ ਇਨ੍ਹਾਂ ਨੂੰ ਸੌਂਪੀ, ਜਿਸਨੂੰ ਅੱਜ ਵੀ ਇਹ ਪਰਿਵਾਰ ਸਨਮਾਨ ਸਹਿਤ ਸੰਭਾਲੀ ਬੈਠਾ ਹੈ।
ਇਸ ਪਰਿਵਾਰ ਦੀ ਗੌਰਵਸ਼ਾਲੀ ਵਿਰਾਸਤ ਬਾਰੇ ਭਾਈ ਕਾਹਨ ਸਿੰਘ ਨਾਭਾ ਰਚਿਤ ਗੁਰਸ਼ਬਦ ਰਤਨਾਕਰ: ਮਹਾਨ ਕੋਸ਼ ਵਿੱਚ ਵੀ ਪੰਨਾ 311, 550 ਤੇ 1037 ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋ: ਹਰਬੰਸ ਸਿੰਘ ਜੀ ਵੱਲੋਂ ਤਿਆਰ ਕੀਤੇ ਐਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਦੇ ਦੂਦੇ ਹਿੱਸੇ ਵਿੱਚ ਵੀ ਪੰਨਾ 416 ਸਮੇਤ ਬਹੁਤ ਪ੍ਰਮਾਣ ਮਿਲਦੇ ਹਨ।
ਪਰਿਵਾਰ ਦਾ ਬੰਸਾਵਲੀਨਾਮਾ ਇਸ ਪ੍ਰਕਾਰ ਹੈ।
ਜੈਸਲਮੇਰ (ਰਾਜਿਸਥਾਨ)ਤੋਂ ਆਏ ਰਾਏ ਤੁਲਸੀ ਦਾਸ ਰਾਜਾ ਵਿਕਰਮਾਦਿੱਤਯ ਸਮੇਂ ਹਠੂਰ ਦੇ ਰਾਜਾ ਬਣੇ । ਸੰਨ 1251 ‘ਚ ਤਨਵਰ ਰਾਜਪੂਤ ਰਾਜੇ ਨੂੰ ਹਰਾ ਕੇ ਮੋਗਾ ਤੇ ਲੁਧਿਆਣਾ ਖੇਤਰ ਦੇ ਕੁਝ ਇਲਾਕੇ ਮਿਲਾ ਕੇ ਰਾਏਕੋਟ ਨੂੰ ਆਪਣੀ ਰਾਜਧਾਨੀ ਬਣਾ ਲਿਆ। ਸੂਫ਼ੀ ਫ਼ਕੀਰ ਪੀਰ ਸੱਯਦ ਕਬੀਰ ਬੁਖ਼ਾਰੀ ਜੀ ਅਤੇ ਉਨ੍ਹਾਂ ਦੇ ਗੱਦੀ ਨਸ਼ੀਨ ਪੰਜ ਪੀਰ ਮਖ਼ਦੂਮ ਜਹਾਨੀਆ ਗਸ਼ਤ ਦੀ ਵਿਚਾਰਧਾਰਾ ਕੋਂ ਪ੍ਰਭਾਵਤ ਹੋ ਕੇ ਇਨ੍ਹਾਂ ਨੇ ਇਸਲਾਮ ਧਾਰਨ ਕਰ ਲਿਆ ਅਤੇ ਸਿਰਾਜ ਉਦ ਦੀਨ ਕਲੀਮ ਉਦ ਦੀਨ ਦੇ ਮੁਸਲਿਮ ਨਾਮ ਨਾਲ ਜਾਣੇ ਜਾਣ ਲੱਗੇ। ਇਲਾਕੇ ਵਿੱਚ ਆਪ ਸ਼ੇਖ ਚਾਚੂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਦੇ ਉੱਤਰਾ ਅਧਿਕਾਰੀਆਂ ਵੱਲੋਂ ਹਠੂਰ ਤੋਂ ਇਲਾਵਾ ਰਾਏਕੋਟ, ਚਕਰ, ਜਗਰਾਉਂ, ਹਲਵਾਰਾ, ਤਲਵੰਡੀ ਰਾਏ, ਧਨੇਰ, ਸ਼ਾਹਬਾਜ਼ਪੁਰ, ਕਸਬਾ,ਕੁਤਬਾ, ਤਲਵਣ, ਨਕੋਦਰ ਸਮੇਤ ਵਰਤਮਾਨ ਜਲੰਧਰ ਜ਼ਿਲ੍ਹੇ ਦੇ ਮੰਜਕੀ ਇਲਾਕੇ ਦੇ 12 ਪਿੰਡ ਵਸਾਏ। ਇਸ ਦਾ ਹਵਾਲਾ ਫਰਾਂਸਿਸ ਮੈਸੀ ਦੀ ਪੁਸਤਕ ਚੀਫ਼ਸ ਆਫ਼ ਪੰਜਾਬ ਵਿੱਚ ਮਿਲਦਾ ਹੈ।
ਰਾਏ ਕਮਾਲ
ਰਾਏ ਕਮਾਲ ਉਦ ਦੀਨ ਰਾਏ ਸਿਰਾਜ ਉਦ ਦੀਨ(ਸ਼ੇਖ਼ ਚਾਚੂ) ਦੇ ਉੱਤਰਾ ਅਧਿਕਾਰੀ ਬਣੇ। ਆਪ ਰਾਏ ਸ਼ਾਹਬਾਜ਼ ਖ਼ਾਨ ਜੀ ਦੇ ਇਕਲੌਤੇ ਸਪੁੱਤਰ ਸਨ। ਰਾਏ ਕਮਾਲ ਉਦ ਦੀਨ ਦੇ ਅੱਗਿਉਂ ਇਕਲੌਤੇ ਫ਼ਰਜ਼ੰਦ ਰਾਏ ਕੱਲ੍ਹਾ ਜੀ ਸਨ। ਭਾਵੇਂ ਰਾਏਕੋਟ ਰਿਆਸਤ ਇਸਲਾਮੀ ਅਸਰ ਕਬੂਲ ਕਰ ਚੁਕੀ ਸੀ ਪਰ ਇਸ ਦੇ ਮੁਖੀ ਰਾਏ ਕੱਲ੍ਹਾ ਜੀ ਸਰਬ ਧਰਮ ਸਤਿਕਾਰ ਦੇ ਵਿਸ਼ਵਾਸੀ ਸਨ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਛੱਡਣ ਵੇਲੇ ਮੁਗਲੀਆ ਹਕੂਮਤ ਅਤੇ ਪਹਾੜੀ ਰਾਜੇ ਅਪ ਜੀ ਦੇ ਖ਼ੂਨ ਦੇ ਪਿਆਸੇ ਸਨ। ਉਸ ਖ਼ਤਰਨਾਕ ਸਮੇਂ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਗੈਰ ਮੁਸਲਮਾਨ ਹੋਣ ਦੇ ਬਾਵਜੂਦ ਦਸਮੇਸ਼ ਪਿਤਾ ਜੀ ਦਾ ਸਾਥ ਨਿਭਾਇਆ। ਗੁਰੂ ਸਾਹਿਬ ਜੀ ਨੂੰ ਰਿਹਾਇਸ਼ ਲਈ ਆਪਣੀ ਹਵੇਲੀ ਤੇ ਸੁਰੱਖਿਆ ਛਤਰੀ ਮੁਹੱਈਆ ਕਰਵਾਈ।
ਗੁਰੂ ਸਾਹਿਬ ਦੀ ਟਹਿਲ ਸੇਵਾ ‘ਚ ਆਪ ਹਰ ਪਲ ਹਾਜ਼ਰ ਰਹੇ। ਗੁਰੂ ਜੀ ਵੱਲੋਂ ਦਿੱਤੀਆਂ ਬਖ਼ਸ਼ਿਸ਼ਾਂ ਸਦਕਾ ਗੁਰਦੁਆਰਾ ਟਾਹਲੀਆਣਾ ਸਾਹਿਬ ਇਸੇ ਅਟੁੱਟ ਸਾਂਝ ਦੀ ਗਵਾਹੀ ਦੇਂਦਾ ਹੈ। ਰਾਏ ਕੱਲ੍ਹਾ ਜੀ ਦਾ ਇਕਲੌਤਾ ਸਪੁੱਤਰ ਰਾਏ ਮੁਹੰਮਦ ਰਿਆਸਤ ਦਾ ਮੁਖੀ ਬਣਿਆ। ਰਾਏ ਮੁਹੰਮਦ ਜੀ ਦਾ ਸਪੁੱਤਰ ਰਾਏ ਅਲਿਆਸ ਅਗਲਾ ਵਾਰਿਸ ਸੀ ਜੋ 1802 ਚ ਜਗਰਾਉਂ ਨੇੜੇ ਸ਼ਿਕਾਰ ਖੇਡਦਾ ਜਾਨ ਗੁਆ ਬੈਠਾ। ਰਾਏ ਅਲਿਆਸ ਦੀ ਮਾਤਾ ਨੂਰ ਉਨ ਨਿਸਾ ਅਤੇ ਬੇਗ਼ਮ ਰਾਣੀ ਭਾਗ ਭਰੀ ਵੱਲੋਂ ਇਸ ਵੇਲੇ ਰਿਆਸਤ ਦੀ ਵਾਗਡੋਰ ਸੰਭਾਲੀ ਗਈ।
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ 1806 ‘ਚ ਰਾਏਕੋਟ ਰਿਆਸਤ ਨੂੰ ਖ਼ਾਲਸਾ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ। ਰਾਣੀ ਭਾਗਭਰੀ ਨੂੰ ਰਿਆਸਤ ਦਾ ਕੁਝ ਇਲਾਕਾ ਜਾਗੀਰ ਵਜੋਂ ਦੇ ਦਿੱਤਾ ਗਿਆ।
ਰਾਏ ਇਮਾਮ ਬਖ਼ਸ਼
ਰਾਣੀ ਭਾਗਭਰੀ ਦਾ ਮੁਤਬੰਨਾ ਪੁੱਤਰ ਰਾਏ ਇਮਾਮ ਬਖ਼ਸ਼ ਸੀ ਜੋ ਰਾਏਕੋਟ ਦੇ ਬਾਨੀਆਂ ‘ਚੋਂ ਇੱਕ ਰਾਏ ਫ਼ਤਹਿ ਖ਼ਾਨ ਦਾ ਪੜਦੋਹਤਾ ਸੀ। ਰਾਣੀ ਭਾਗਭਰੀ ਨੇ ਸੰਨ 1854 ਵਿੱਚ ਇਮਾਮ ਬਖ਼ਸ਼ ਨੂੰ ਆਪਣਾ ਉੱਤਰਾ ਅਧਿਕਾਰੀ ਐਲਾਨਿਆ। ਇਤਿਹਾਸਕਾਰ ਲੈਪਲ ਹੈਨਰੀ ਗ੍ਰਿਫਨ ਦੀ ਪੁਸਤਕ ਰਾਜਾਜ਼ ਆਫ਼ ਪੰਜਾਬ(1870) ਦੇ ਪੰਨਾ 60 ਤੇ ਇਹ ਹਵਾਲਾ ਮਿਲਦਾ ਹੈ। ਰਾਏ ਇਮਾਮ ਬਖ਼ਸ਼ ਦੀ 1886 ‘ਚ ਮੌਤ ਮਗਰੋਂ ਉਨ੍ਹਾਂ ਦੇ 1846 ‘ਚ ਜਨਮੇ ਪੁੱਤਰ ਰਾਏ ਫ਼ੈਜ਼ ਤਾਲਿਬ ਖ਼ਾਨ ਰਿਆਸਤ ਦੇ ਮੁਖੀ ਬਣੇ।
ਬ੍ਰਿਟਿਸ਼ ਹਕੂਮਤ ਅਧੀਨ ਉਹ ਮਿਉਂਸਪਲ ਕਮੇਟੀ ਦੇ ਪ੍ਰਧਾਨ , ਮੈਜਿਸਟਰੇਟ ਤੇ ਸਿਵਿਲ ਜੱਜ ਵਜੋਂ ਵੀ ਕਾਰਜਸ਼ੀਲ ਰਹੇ। ਲੈਪਲ ਗ੍ਰਿਫਨ ਮੁਤਾਬਕ ਆਪ ਦੀ ਮੌਤ ਸੰਨ 1900 ਚ ਹੋਈ ਜਿਸ ਉਪਰੰਤ ਰਿਆਸਤ ਦੀ ਵਾਗਡੋਰ ਉਨ੍ਹਾਂ ਦੇ 1877 ਚ ਜਨਮੇ ਸਪੁੱਤਰ ਰਾਏ ਇਨਾਇਤ ਖ਼ਾਨ ਸਾਹਿਬ ਨੇ ਸੰਭਾਲੀ। ਆਪ ਨੇ ਮਿਉਂਸਪਲ ਕਮੇਟੀ ਜਗਰਾਉਂ ਦੀ ਪ੍ਰਧਾਨ ਸੇਵਾ ਸੰਭਾਲੀ। ਮੈਜਿਸਟਰੇਟ ਹੋਣ ਤੋਂ ਇਲਾਵਾ ਆਪ ਨੂੰ 1935 ਵਿੱਚ ਜਗਰਾਉਂ ਤਹਿਸੀਲ ਦੇ ਸਿਵਿਲ ਜੱਜ ਨਿਯੁਕਤ ਕੀਤਾ ਗਿਆ।
1947 ਚ ਆਪ ਦੇਸ਼ ਵੰਡ ਕਾਰਨ ਪਾਕਿਸਤਾਨ ਚਲੇ ਗਏ। ਆਪ 1953 ਚ ਅੱਲ੍ਹਾ ਨੂੰ ਪਿਆਰੇ ਹੋ ਗਏ। ਪਾਕਿਸਤਾਨ ਜਾਣ ਲੱਗਿਆਂ ਵੀ ਉਨ੍ਹਾਂ ਸਿੱਖ ਸੰਗਤਾਂ ਨੂੰ ਦਸਮੇਸ਼ ਪਿਤਾ ਜੀ ਦੀ ਛੋਹ ਪ੍ਰਾਪਤ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਸਨ।
ਰਾਏ ਫ਼ਕੀਰ ਉਲਾ ਖ਼ਾਨ
ਰਾਏ ਇਨਾਇਤ ਖ਼ਾਨ ਜੀ ਦੇ 1930 ਚ ਜਨਮੇ ਇਕਲੌਤੇ ਸਪੁੱਤਰ ਰਾਏ ਫ਼ਕੀਰ ਉਲਾ ਖ਼ਾਨ ਨੇ ਦੇਸ਼ ਵੰਡ ਤੋਂ ਪਹਿਲਾਂ ਲਾਹੌਰ ਦੇ ਐਚੀਸਨ ਕਾਲਿਜ ਤੋਂ ਪੜ੍ਹਾਈ ਕੀਤੀ ਅਤੇ ਵੰਡ ਮਗਰੋਂ ਬਾਪ ਨਾਲ ਪਾਕਿਸਤਾਨ ਚਲੇ ਗਏ। ਸਿਰਫ਼ 28 ਸਾਲ ਦੀ ਉਮਰ ਵੇਲੇ ਆਪ ਗੁਜ਼ਰ ਗਏ। ਉਨ੍ਹਾਂ ਦੇ ਇਕਲੌਤੇ ਸਪੁੱਤਰ ਰਾਏ ਅਜ਼ੀਜ਼ ਉਲਾ ਖ਼ਾਨ ਸਾਹਿਬ ਦੀ ਉਸ ਵੇਲੇ ਉਮਰ ਮਸੀਂ ਫੁੱਲ ਭਰ ਸੀ।
ਸਿਰਫ਼ ਛੇ ਸਾਲ। ਰਾਏ ਅਜ਼ੀਜ਼ ਉਲਾ ਖ਼ਾਨ ਜੀ ਚਾਰ ਸਾਲ ਦੇ ਸਨ ਜਦ ਮਾਤਾ ਜੀ ਫੌਤ ਹੋ ਗਏ ਸਨ। ਦਾਦੀ ਜੀ ਦੀ ਦੇਖ ਰੇਖ ਹੇਠ ਪ੍ਰਵਾਨ ਚੜ੍ਹੇ ਰਾਏ ਅਜ਼ੀਜ਼ ਉਲਾ ਖ਼ਾਨ ਨੇ ਐਚੀਸਨ ਕਾਲਿਜ ਲਾਹੌਰ ਅਤੇ ਗੌਰਮਿੰਟ ਕਾਲਿਜ ਲਾਹੌਰ ਤੋਂ ਉਚੇਰੀ ਸਿੱਖਿਆ ਗ੍ਰਹਿਣ ਕੀਤੀ। ਲੁਧਿਆਣਾ ਤੋਂ 1945 ਚ ਐੱਮ ਐੱਲ ਏ ਬਣੇ ਰਾਏ ਮੁਹੰਮਦ ਇਕਬਾਲ ਜੀ ਦੀ ਬੇਟੀ ਬੇਗ਼ਮ ਤਬੱਸੁਮ ਆਪ ਦੀ ਜੀਵਨ ਸਾਥਣ ਹੈ। ਰਾਏ ਅਜ਼ੀਜ਼ ਉਲਾ ਖ਼ਾਨ ਸਾਹਿਬ ਪਾਕਿਸਤਾਨ ਦੀ ਪਾਰਲੀਮੈਂਟ ਦੇ ਚੀਚਾਵਤਨੀ ਤੋਂ ਮੈਂਬਰ ਨੈਸ਼ਨਲ ਅਸੈਂਬਲੀ ਤੇ ਪਾਰਲੀਮਾਨੀ ਸਕੱਤਰ ਵੀ ਰਹੇ ਹਨ।
ਦਾਦੀ ਮਾਤਾ ਜੀ ਨੇ ਆਪ ਨੂੰ ਬਾਲਗ ਹੋਣ ਉਪਰੰਤ ਗੰਗਾ ਸਾਗਰ ਤੇ ਹੋਰ ਪਵਿੱਤਰ ਵਿਰਾਸਤ ਸੌਂਪੀ। ਇਸ ਵਡਮੁੱਲੀ ਵਿਰਾਸਤ ਦੇ ਕਸਟੋਡੀਅਨ ਹੋਣ ਕਾਰਨ ਸਿੱਖ ਸੰਗਤਾਂ ਨੂੰ ਆਪ ਜੀ ਨੇ ਦੇਸ਼ ਵੰਡ ਉਪਰੰਤ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤ੍ਰੈ ਸ਼ਤਾਬਦੀ ਸਮਾਰੋਹਾਂ ਮੌਕੇ ਦਰਸ਼ਨ ਕਰਵਾਏ। ਰਾਏਕੋਟ ਸਮੇਤ ਸਾਰੇ ਪੰਜਾਬ ਵਿੱਚ ਸਿੱਖ ਸੰਗਤਾਂ ਨੇ ਗੰਗਾ ਸਾਗਰ ਦੇ ਦਰਸ਼ਨ ਕੀਤੇ। ਦੇਸ਼ ਬਦੇਸ਼ ਵਿੱਚ ਸਿੱਖ ਸੰਗਤਾਂ ਰਾਏ ਅਜ਼ੀਜ਼ ਉਲਾ ਖ਼ਾਨ ਸਾਹਿਬ ਨੂੰ ਦਸਮੇਸ਼ ਪਿਤਾ ਜੀ ਦੇ ਸਨੇਹ ਅਭਿਲਾਸ਼ੀ ਹੋਣ ਕਾਰਨ ਬਹੁਤ ਸਤਿਕਾਰ ਭੇਂਟ ਕਰਦੀਆਂ ਹਨ।
ਰਾਏ ਮੁਹੰਮਦ ਅਲੀ ਖ਼ਾਨ
ਰਾਏ ਅਜ਼ੀਜ਼ ਉਲਾ ਖ਼ਾਨ ਸਾਹਿਬ ਤੇ ਬੇਗ਼ਮ ਤਬੱਸੁਮ ਦੇ ਘਰ 1989 ‘ਚ ਪੈਦਾ ਹੋਏ ਇਕਲੌਤੇ ਸਪੁੱਤਰ ਰਾਏ ਮੁਹੰਮਦ ਅਲੀ ਖ਼ਾਨ ਨੇ ਵੀ ਆਪਣੇ ਬਾਪ ਤੇ ਦਾਦਾ ਜੀ ਵਾਂਗ ਐਚੀਸਨ ਕਾਲਿਜ ਲਾਹੌਰ ਤੋਂ ਸਿੱਖਿਆ ਹਾਸਲ ਕੀਤੀ। ਆਪ ਉਚੇਰੀ ਸਿੱਖਿਆ ਕੈਨੇਡਾ ਤੋਂ ਪ੍ਰਾਪਤ ਕਰਕੇ ਸਰੀ(ਬ੍ਰਿਟਿਸ਼ ਕੋਲੰਬੀਆ) ਕੈਨੇਡਾ ਵਿੱਚ ਚੰਗਾ ਰੁਜ਼ਗਾਰ ਕਮਾ ਰਹੇ ਹਨ। ਰਾਏ ਮੁਹੰਮਦ ਅਲੀ ਖ਼ਾਨ ਗੰਗਾ ਸਾਗਰ ਅਤੇ ਬਾਕੀ ਵਿਰਾਸਤੀ ਪੂੰਜੀ ਦੀ ਸੰਭਾਲ ਲਈ ਆਪਣੇ ਮਾਪਿਆਂ ਤੇ ਸਿੱਖ ਸੰਗਤਾਂ ਨੂੰ ਸਹਿਯੋਗ ਦੇ ਰਹੇ ਹਨ।
🔲
GANGA SAGAR AND OTHER MEMORABILIA OF THE TENTH MASTER SRI GURU GOBIND SINGH JI-A HISTORICAL PERSPECTIVE OF CUSTODIANS –GURBHAJAN GILL
(Original Punjabi: Prof Gurbhajan Singh Gill-English translation: Dr Jagtar Singh Dhiman)
When in 1705, a long dialogue for three days, occurred between the Tenth Master Sri Guru Gobind Singh Ji and Rai Kallah Ji, the Chief of the Raikot State, he developed a strong connection with Raikot. It was indeed historical development. It was Rai Kallah Ji who sent Noora Mahi to Sirhind, to know about the well being of Mata Gujari Ji and Sahibzadas: Sri Zorawar Singh Ji and Sri Fateh Singh Ji.
During his stay there, Noora Mahi ji brought the news to the Tenth Master that the Sahibzadas were martyred. It was right in front of Rai Kallah Ji that Guru Gobind Singh ji uprooted tillers of a reed grass with his arrow and declared that the incident of martyrdom meant end of the Mogul realm. For the looking after him at the time of crisis, Guruji presented Sri Sahib (Sword), Ganga Sagar (Water container with handle), and a Reehal (Reading desk) as a token of his love and blessings. The family of Rai Kallah is still maintaining these memorabilia with utmost reverence.
The references of the glorious heritage of the family are available on pages 311, 550 and 1037 of ‘Gurshabad Ratnakar: Mahan Kosh’ written by Bhai Kahn Singh Nabha; and on page 416 of the second part of ‘Encyclopaedia of Sikhism’ authored by Prof. Harbans Singh published by Punjabi University, Patiala.
THE GENEALOGICAL TREE OF THE FAMILY
At the time of king Vikarmaditya, Rai Tulsi Dass, hailing from Jaisalmer (Rajasthan), became the king of Hathur. In 1251, he defeated the king Tanwar Rajput and successfully merged some areas of the Moga and Ludhiana regions thus making Raikot as his capital. Greatly influenced by the philosophy and way of life of the Sufi Faqir Pir Sayyad Kabir Bukhari Ji and the Panj Pir Makhdoom Jehaniya Gashat, who was coronated after him, Rai Tulsi Dass adopted Islam. Thereafter, he used to be known by the Muslim name as Sirajjuddin Kalimuddin. He was popularly known as Sheikh Chachu in the area. His successors established 12 villages in the present Manjaki area of Jalandhar district, besides Raikot, Chakar, Jagraon, Halwara, Talwandi Rai, Dhaner, Shahbazpur, Kasba, Kutba, Talwan and Nakodar . One may find a reference in this regard in the book ‘Chiefs of Punjab’ by Francis Massey.
Rai Kamaluddin became the successor to Rai Sirajjuddin (Sheikh Chachu). He was the only son of Rai Shahbaz Khan Ji. Likewise, Rai Kallah Ji was the only son of Rai Kamaluddin Ji. Although by then, the Estate of Raikot was affected by the Islamic shade. But its head, Rai Kallah Ji believed in practicing due respect to all faiths. At the time, when Sri Guru Gobind Singh Ji left Sri Anandpur Sahib, the Mogul regime and the kings of the hilly states, were thirsty after Guruji’s blood. Despite being Muslim, the Kallah Family stood by the Tenth Master, wholeheartedly not heeding to the huge risk to their property and lives. They offered Guruji a shelter and protection in their Haveli.
They looked after Guru Ji very well and always remained available for his care. With the blessings of Guru Ji, the Gurudwara Tahliana Sahib at Raikot is an epitome of communal harmony among all religions, castes and creeds. Rai Mohammad, the only son of Rai Kallah Ji became the Chief of Raikot State. The next successor was Rai Alias the only son of Rai Mohammad. He lost his life in 1802 while hunting near Jagraon. The State was administered by Rai Alias’s mother Nur Un Nissa and his wife Begum Rani Bhag Pari. During the regime of Sher-e-Punjab Maharaja Ranjit Singh Raikot was merged in the Khalsa Raj in 1806. Rani Bhag Bhari was allotted some area of the state as privy.
RAI IMAM BAKHSH
Rai Imam Bakhash was the adopted son of Rani Bhagpari. He was the great grandson of Rai Fateh Khan, one of the founders of Raikot. Rani Bhag bhari declared Imam Bakhash as his successor in 1854 The book ‘Rajas of Punjab’ (1870) authored by the historian Lapel Hennery Griffin, on its page 60, has made a reference about this. After the death of Rai Imam Bakhash in 1886, his son Rai Faiz Talib Khan born in 1846 became the Chief of Raikot.
During the British Rule, he also served as Chairman of the Municipal Committee, Magistrate and the Civil Judge. According to Lapel Hennery Griffin, he died in 1900 and after this, his son Rai Inayat Khan Sahib, born in 1877, became the Chief of Raikot. He also served as the Chairman of Municipal Committee, Jagraon. Besides being a Magistrate, he was appointed as the Civil Judge of Jagraon in 1935.
In 1947, he chose to go to Pakistan side after the Partition of India. In 1953, he left for his heavenly abode. While leaving for Pakistan, he made the Sikh Sangat to have the Darshans of the Guru Gobind Singh Ji’s Ganga Sagar.
RAI FAQIRULLAH KHAN
Rai Faqirullah Khan, who was the only son of Rai Inayat Khan Ji, born in 1930, got his education from the Atchison College, Lahore in the pre-partition days. He also went to Pakistan alongwith his father after the Partition of India in 1947. He expired at the age of 28. His only son Rai Azzizullah Khan was just a kid of six years at that time. Rai Azzizullah Khan was just four years old when he lost his mother. He was brought up by his grandmother. He had his higher education from Atchison College, Lahore and Government College, Lahore. He married Begum Tabassum, daughter of Mohammad Iqbal, an M.L.A. (1945) from Ludhiana. Rai Azzizullah Khan was Member National Academy of Pakistan representing his Cheechawatni constituency, besides being the Parliamentary Secretary.
When he became grown-up, his grandmother handed over the Ganga Sagar and other holy memorabilia in the possession of the family to him. Being the custodian of the Ganga Sagar and other holy memorabilia, he showed them to the Sikh Sangat during the Tri-Centenary of martayerdom of sahibzadas of guru gobind singh ji in 2004. People from Raikot and elsewhere had glimpses of the holy Ganga Sagar. Rai Azzizullah Khan commands great respect from the Sikh Sangat all over the world.
RAI MOHAMMAD ALI KHAN
Rai Azzizullah Khan and Beghum Tabassum were blessed with a son who was named as Rai Mohammad Ali Khan in 1989. He, like his father and grandfather, got education from the Atchison College Lahore. He is running a lucrative business in Surrey (British Columbia) after obtaining higher education from Canada. Rai Mohammad Ali Khan is earnestly cooperating with his parents and the Sikh Sangat in the maintenance and upholding of the holy Ganga Sagar and other memorabilia of heritage significance.
———————————————————–
Original Punjabi: Prof Gurbhajan Singh Gill
English translation: Dr Jagtar Singh Dhiman
2 comments
Well illustrated and informative write-up.The presentation is indeed par excellence.
A very informative article .