The Global Talk

Mufflers

ਗੁਲੂਬੰਦ (Mufflers)

ਸਬਰ, ਸ਼ੁਕਰ, ਸਿਦਕ, ਹਲੀਮੀ:  ਮੈਨੂੰ ਇਹਨਾਂ ਦੀ ਬੜੀ ਲੋੜ ਹੈ।

ਇਹ ਚਾਰੋ ਮੇਰੇ ਸਭ ਕਰੀਬੀਆਂ ਲਈ ਵੀ ਗੁਣਕਾਰੀ ਹੋਣਗੇ । ਲਗਦਾ, ਸਾਰੇ ਪੰਜਾਬ ਨੂੰ ਹੀ ਇਹਨਾਂ ਦੀ ਬਹੁਤ ਲੋੜ ਹੈ। ਜਿੰਨਾ ਇਹਨਾਂ ਨੂੰ ਘੁੱਟ ਕੇ ਫੜੀ ਰੱਖੀਏ ਓਨੇ ਆਨੰਦ ਵਿਚ ਰਹੀਦਾ ਹੈ।

ਇਹਨਾਂ ਤੋਂ ਪੱਲਾ ਛੁਡਾ ਕੇ ਦੁੱਖ ਪਾਈਦਾ ਹੈ।

 ਮਨ ਕਿਸੇ ਨਾ ਕਿਸੇ ਲਾਲਚ ਅਤੇ ਕੁੜੱਤਣ ਵਿਚ ਗ੍ਰੱਸਿਆ ਰਹਿੰਦਾ ਹੈ। ਮਾੜੀਆਂ ਮੋਟੀਆਂ ਅਣਸੁਖਾਵੀਆਂ ਗੱਲਾਂ ਅਤੇ ਹਾਲਤਾਂ ਨਾਲ ਹੀ ਪ੍ਰੇਸ਼ਾਨ ਹੋ ਜਾਈਦਾ ਹੈ।

ਲੱਗਦਾ ਸਾਡੇ ਪੰਜਾਬ ਵਿਚ ਗੁੱਸੇ, ਕਰੋਧ, ਖਿਝ, ਆਪਾਧਾਪੀ, ਬੇਿੲਤਫਾਕੀ ਅਤੇ ਬੇਿੲਤਬਾਰੀ ਦੀ ਕੁੜੱਤਣ ਦਾ ਕੁਝ ਜ਼ਿਆਦਾ ਹੀ ਬੋਲਬਾਲਾ ਹੋਈ ਜਾਂਦਾ ਹੈ। ਇਹਨਾਂ ਦੇ ਹੁੰਦਿਆਂ ਸਾਨੂੰ ਕਿਸੇ ਹੋਰ ਬਾਹਰਲੇ ਦੁਸ਼ਮਣ ਦੀ ਲੋੜ ਨਹੀਂ।

ਅਜੇ ਠੰਡ ਦੇ ਦਿਨ ਹਨ। ਆਪਣੇ ਪਿਆਰਿਆਂ ਲਈ ਸਬਰ, ਸ਼ੁਕਰ, ਸਿਦਕ ਤੇ ਹਲੀਮੀ ਦੇ ਜ਼ਰੂਰੀ ਗੁਣਾ ਨੂੰ ਚੇਤੇ ਕਰਾਉਂਦੇ ਕੁਝ ਗੁਲੂਬੰਦ (Mufflers) ਤਿਆਰ ਕੀਤੇ ਹਨ।

ਅਗਲੇ ਦਿਨਾਂ ਵਿਚ ਦਿੱਲੀ ਬਾਰਡਰ ਤੇ ਜੁੜੀਆਂ ਸੰਗਤਾਂ ਅਤੇ ਸਾਥੀਆਂ ਨੂੰ ਮਿਲਣ ਜਾਵਾਂਗੇ। 1-2 ਦਿਨ ਓਥੇ ਰਹਾਂਗੇ। ਮੌਕਾ ਮਿਲਿਆ ਤਾਂ ਕੁਝ ਗੱਲਾਂ ਬਾਤਾਂ ਕਰਾਂਗੇ। ਚਾਹਵਾਨਾਂ ਨੂੰ ਇਹ ਮਫ਼ਲਰ ਵੀ ਦੇ ਆਵਾਂਗੇ।

 

ਜਸਵੰਤ ਸਿੰਘ ਜ਼ਫ਼ਰ

____________________________________________________

Jaswant Singh Jafar is an Alumnus of SCD Govt.College, Ludhiana.

Alumni are proud of Jafar’s literary pursuits

Exit mobile version