The Global Talk
Farms & Factories Punjabi-Hindi

A Holland in Sangrur (Punjab)

ਸੰਗਰੂਰ ਚ ਵੀ ਹਾਲੈਂਡ ਹੈ ਭਾਈ

ਹਾਲੈਂਡ ਵਿਸ਼ਵ ਚ ਫੁੱਲਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਪਰ ਸੰਗਰੂਰ ਜ਼ਿਲ੍ਹੇ ਚ ਵੀ ਹਾਲੈਂਡ ਹੈ, ਪਰ ਉਸ ਦਾ ਨਾਮ ਲਾਂਗੜੀਆਂ ਹੈ। ਅਮਰਗੜ੍ਹ ਦੇ ਨਾਲ ਹੀ ਇਹ ਫੁੱਲਾਂ ਲੱਦਿਆ ਪਿੰਡ ਹੈ।

ਇਥੋਂ ਦਾ ਜੰਮਪਲ ਅਵਤਾਰ ਸਿੰਘ ਢੀਂਡਸਾ ਜਦ ਕਦੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ‘ਚ ਪੜ੍ਹਨ ਆਇਆ ਹੋਵੇਗਾ ਤਾਂ ਉਸ ਦੇ ਪਰਿਵਾਰਕ ਖੇਤਾਂ ਨੂੰ ਚਿੱਤ ਚੇਤਾ ਵੀ ਨਹੀਂ ਹੋਣਾ ਕਿ ਦਾਣਿਆਂ ਦੀ ਥਾਂ ਸਾਡੇ ਚ ਹਾਲੈਡ ਵਾਂਗ ਵੰਨ ਸੁਵੰਨੇ ਫੁੱਲ ਉੱਗਣਗੇ।

ਅਵਤਾਰ ਤੇ ਉਸ ਦਾ ਵੀਰ ਭੁਪਿੰਦਰ ਸਿੰਘ ਢੀਂਡਸਾ ਮਿਲ ਕੇ ਪਿਛਲੇ ਤੀਹ ਸਾਲਾਂ ਤੋਂ ਇਸ ਇਲਾਕੇ ਚ ਫੁੱਲਾਂ ਦੀ ਖੇਤੀ ਖ਼ੁਦ ਵੀ ਕਰ ਰਹੇ ਹਨ ਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਪ੍ਰੇਰਨਾ ਦੇ ਕੇ ਕਰਵਾ ਰਹੇ ਹਨ। ਬੀਜ ਬਦੇਸ਼ਾਂ ਚ ਵਿਕਦਾ ਹੈ।
ਅਵਤਾਰ ਸਿੰਘ ਢੀਂਡਸਾ ਨੇ ਪੰਜਾਬ ਦੀ ਖੇਤੀ ਨੂੰ ਸੰਗਰੂਰ ਜ਼ਿਲ੍ਹੇ ਚ ਇਹ ਨਵੀਂ ਦਿਸ਼ਾ ਦਿੱਤੀ ਹੈ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੀ ਅਵਤਾਰ ਸਿੰਘ ਢੀਂਡਸਾ ਨੇ ਨਿਸ਼ਕਾਮ ਸੇਵਾ ਕਰਕੇ ਪੂਰਾ ਸੁਲਤਾਨਪੁਰ ਲੋਧੀ ਫੁੱਲਾਂ ਨਾਲ ਭਰ ਦਿੱਤਾ ਸੀ। ਉਥੇ ਵੀ ਸੰਗੀ ਸਾਥੀ ਹਰਪ੍ਰੀਤ ਸਿੰਘ ਸੰਧੂ ਹੀ ਸੀ। ਮੇਰੇ ਮਿੱਤਰ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ ਨੇ ਵਕਾਲਤ ਦੇ ਨਾਲ ਨਾਲ ਫੋਟੋਗ੍ਰਾਫੀ ਗਾ ਸ਼ੌਕ ਪਾ ਲਿਆ ਹੈ। ਤੇਜ ਪ੍ਰਤਾਪ ਸਿੰਘ ਸੰਧੂ ਕੋਲੋਂ ਨੁਕਤੇ ਸਿੱਖਦਾ ਰਹਿੰਦੈ।
ਇਹ ਤਸਵੀਰਾਂ ਹਰਪ੍ਰੀਤ ਸੰਧੂ ਨੇ ਅਮਰਗੜ੍ਹ ਨੇੜੇ ਲਾਂਗੜੀਆਂ(ਸੰਗਰੂਰ) ਸਥਿਤ ਢੀਂਡਸਾ ਪਰਿਵਾਰ ਦੇ ਬੀਉ ਸਕੇਪ ਫਾਰਮਜ਼ ਤੋਂ ਖਿੱਚ ਕੇ ਲੋਕ ਅਰਪਨ ਕੀਤੀਆਂ ਹਨ।

ਇਹਨਾਂ ਦਿਨਾਂ ਚ ਪੂਰਾ ਖੇੜਾ ਹੈ। ਢੀਂਡਸਾ ਪਰਿਵਾਰ ਦੇ ਸਮੂਹ ਜੀਆਂ ਨੂੰ ਮੁਬਾਰਕ।

ENGLISH VERSION

World over, Holland is known as the land of flowers. However, another Holland exists in district Sangrur, today. This flower laden land is in the small village called Langrian in the vicinity of Amargarh. Hailing from this village is Mr Avtar Singh Dhindsa who got his education in Floriculture- the art and science of flower growing – from Punjab Agricultural University, Ludhiana. When he chose this study, his fields in village Langrian might not have felt that at one time there would be cultivation of diversly colourful and fragrant flowers as in Holland instead of crops of wheat and rice. Avtar and his brother Bhupinder Singh Dhindsa are growing flowers here for the last thirty years. They are not doing flower farming themselves alone but inspiring other farmers around to do so. They are exporting flower seeds to other countries as well. Avtar Singh Dhindsa has contributed tremendously by innovating Punjab Agriculture by promoting farming of flowers and flower seeds in this area of Sangrur. He made a remarkable achievement of beautifying Sultan Pur Lodhi area by his benevolent and selfless task of growing flowers on the occasion of celebration of the 550th Birth Centenary of Guru Nanak Dev Ji. Adv Harpreet Singh Sandhu worked with him in this task. My friend Adv Sandhu besides being a renowned Lawyer has developed an excellent acumen and expertise of creative photography. He learnt this from our another stalwart photo artist Tej Pratap Singh Sandhu. Adv Harpreet Sandhu has clicked magnificent pictures from the Beauscape flower farms and distributed among people to promote love for Nature. Currently the farm is at full bloom.
Congratulations to all members of Dhindas family, all connected with this Holland in Sangrur and the natives of village Langrian !

Punjabi version:
Prof Gurbhajan Gill
Translated in English:
Dr Jagtar Singh Dhiman
20.03.2021


ਗੁਰਭਜਨ ਗਿੱਲ
20.3.2021

Gurbhajan Gill is an eminent Punjabi Poet and is an alumnus of SCD Govt.College, Ludhiana. Advocate Harpreet Singh Sandhu,Advocate is son of our Alumnus Shri T S  Sandhu (Of Geography),a former Estate officer, PAU, Ludhiana.  .

2 comments

Ashwani Kumar Malhotra March 20, 2021 at 12:13 pm

Really, a great initiative. Hope one day I too would be able to enjoy the sight .

Reply
Mohd. Jamil April 12, 2021 at 10:10 am

I personally visited farm at Langrian, enjoyed natural beauty of diverse type of flowers. Next to it, I felt a deep affection, love ,dedication n inspirational talks for this progress. I hardly forget that visit as they told stories of hard work , honesty n simplicity of American president obama like prestigious figure.
I thank to s. Avtar singh n S. Bhipinder Singh both of them for distinct vision in floriculture.
Kindly convey my congrats to Dhinsa family who got recognition for Langrian from all over the World.

Mohd. Jamil (XEN BSNL)
MALERKOTLA

Reply

Leave a Comment