ਮੇਰੇ ਯਾਰ, ਗਿੱਲ ਸਾਹਿਬ, ਆਹ ਕੀ ਕਰ ਗਿਆ ਤੂੰ ! ਅਲਵਿਦਾ
———————————————————
ਮੇਰਾ ਰੱਬ ਵਰਗਾ ਯਾਰ ,ਵੱਡੇ ਭਰਾਵਾਂ ਤੋਂ ਵਧ ਕੇ ,ਵੀਹ ਸਾਲ ਤੋਂ ਜਰਖੜ ਖੇਡਾਂ ਨਾਲ ਜੁਡ਼ਿਆ ,ਹਰਬੰਸ ਸਿੰਘ ਗਿੱਲ ਉਰਫ਼ ਬੰਸੀ ਗਿੱਲ ਅੱਜ ਵੇ- ਵਕਤਾ ਹੀ ਸਾਨੂੰ ਅਲਵਿਦਾ ਕਹਿ ਗਿਆ I
ਮੇਰੇ ਦੋਸਤਾਂ ਦੇ ਪਰੋਈ ਗਾਨੀ ਵਿੱਚੋਂ ਅੱਜ ਇਕ ਅਹਿਮ ਮਣਕਾ ਨਹੀ ਹੀਰਾ ਸਾਡੇ ਕੋਲੋਂ ਤੁਰ ਗਿਆ I
ਕੁਝ ਦਿਨ ਪਹਿਲਾਂ ਸਾਨੂੰ ਦੋਹਾਂ ਨੂੰ ਹੀ ਨਮੂਨੀਆ ਹੋ ਗਿਆ ਠੰਢ ਲੱਗ ਗਈ, ਸੈੱਲ ਘਟ ਗਏ ਪਰ ਇਨ੍ਹਾਂ ਨਹੀਂ ਸੀ ਪਤਾ ਕੀ ਇਹ ਨਿਮਨੂੀਆ ਜ਼ਿੰਦਗੀ ਦਾ ਅੰਤ ਲੈ ਲਵੇਗਾ ,ਕਿਉਂਕਿ ਡਾਕਟਰਾਂ ਨੇ ਤਾਂ ਖ਼ਤਮ ਹੋਈ ਜ਼ਿੰਦਗੀ ਨੂੰ ਕੋਰੋਨਾ ਪੌਜ਼ਟਿਵ ਕਹਿਣਾ ਹੀ ਹੁੰਦਾ ਹੈ I
ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨਘਾਟ ਵਿੱਚ ਹਰਬੰਸ ਸਿੰਘ ਗਿੱਲ ਬਾਈ ਨੂੰ ਆਖ਼ਰੀ ਅਲਵਿਦਾ ਕਹਿ ਦਿੱਤੀ ਹੈ,I
ਗਿੱਲ ਪਰਿਵਾਰ ਨੁੂ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਜਿੱਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਮੈਨੂੰ ਪਰਸਲ ਤੌਰ ਤੇ ਗਿੱਲ ਸਾਹਿਬ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਹੈ । ਕਿਉਂਕਿ ਮੇਰੀ ਜ਼ਿੰਦਗੀ ਅਤੇ ਦੋਸਤੀ ਦਾ ਵੱਡਾ ਆਸਰਾ ਸੀ ।
ਪਤਾ ਨਹੀਂ ਹੁਣ ਕਦੋਂ ਅਤੇ ਕਿਥੇ ਦੁਬਾਰਾ ਮੇਲ ਹੋਣਗੇ ਰੱਬ ਰਾਖਾ !
ਜਗਰੂਪ ਸਿੰਘ ਜਰਖੜ 9814300722 (Founder Khed Maidan Hei Magazine and Jarkhar Hockey Accedemy)