Buddha Dariya (Sutlej) water polluters are criminals, jail them —- Punjab NGOs
Freedom from Pollution Series – 4. Save River Satluj, Mattewara Jungles and Buddha Darya !!!
25 Sept 2021, Ludhiana
Fourth consecutive silent protest demanding freedom from pollution was staged today by the ‘PAC Sutlej and Mattewara Forest’ on the Haibowal bridge over the Buddha Dariya river. The main objective of this series of protests is to draw the attention of the Punjab Government to the growing problem of pollution in the state and to put pressure on the government machinery to address it.
Col CM Lakhanpal of Sangharsh Committee who is leading these protests said, “We are holding our fourth consecutive demonstration on Buddha Nullah on the issue of pollution of the Sutlej.
In our last protest two weeks ago we raised several questions about the problem of dairies in the city like why is govt spending 50 crores of tax payers hard earned money on effluent treatment plants for Gobar when the state government and the municipal corporation have publicly assured many times that they are taking dairies out of the city which is also as per NGT guidelines. The government has not been able to give any answers to such questions in the last two weeks.” He demanded immediate cancellation of the Rs 650 crore Buddha Nullah Rejuvenation Project.
DR Bhatti DGP Retd Punjab Police and now with Sanjha Sunhera Punjab Manch said, “This is one of the most important battles of the people of Punjab and we fully support it.”
Mr. Jaswant Singh Zafar of Budha Darya Task Force said, “We had earlier demanded from the government that the work of revival of Budha Darya should be done with full transparency as this concerns the issue of drinking water and health of millions in south Punjab and Rajasthan. This critical project can succeed only if all its sub projects are done with complete honesty, transparency and in a scientific way. ”
Mr Brij Bhushan Goyal who writes extensively on social causes said,
“Those involved with river water pollution of Buddha Darya and Sutlej are criminals who are distributing cancer to unsuspecting people of south Punjab and they deserve to be jailed.” He appealed to the new CM and cabinet of Punjab to investigate this extremely important issue of the state.
Dr B P Mishra of Buddha Darya Action Front said,
“The problem of Buddha Darya is mainly due to nexus of industrialists with govt officials and top politicians. This criminal nexus has to be broken if we are to succeed in cleaning Buddha Nullah and converting it back into Buddha Darya.”
Kapil Arora of the Council of Engineers said, “On the one hand, the government has failed to come up with a proper solution for the problem of pollution of rivers, lakes, ponds, etc. now it is creating more prolbmes by proposing industrial parks on flood plains of Sutlej which will choke recharging routes of the underground water in that area further deepening the deepening water crisis in the state. ”
Mrs. Harpreet Soin of Ludhiana Cares Ladies Society said that the wastewater from dairies, sewerage of houses and effluents of dyeing industry is a huge problem but dumping of solid waste in Buddha river is also a very serious issue which needs to be resolved. It is very important that the Municipal Corporation Ludhiana should come up with a concrete roadmap in this regard. Even here right behind the hospital there is a huge mountain of garbage which keeps falling into the Buddha River. She said that the governments talk a lot but then very soon they forget all they say so such demonstrations are very much required at regular intervals to remind the government about important issues so that they actually reach the goals and solve problems.
Bharpoor Inderjit Singh of Sangharsh, Jaskirat Singh of Naroa Punjab Manch, Kuldeep Singh Khaira of Vigilant Citizens Forum also participated in the protest.
25 Sept 2021, Ludhiana
ਪ੍ਰਦੂਸ਼ਣ ਤੋਂ ਆਜ਼ਾਦੀ ਮੁਹਿੰਮ ਦੇ ਤਹਿਤ ਲਗਾਤਾਰ ਚੌਥਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅੱਜ ਬੁੱਢੇ ਦਰਿਆ ਦੇ ਹੈਬੋਵਾਲ ਦੇ ਪੁੱਲ ਤੇ ‘ਪੀ ਏ ਸੀ ਸਤਲੁਜ ਅਤੇ ਮੱਤੇਵਾੜਾ ਜੰਗਲ’ ਵੱਲੋਂ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਲੜੀ ਦਾ ਮੁੱਖ ਮੰਤਵ ਪੰਜਾਬ ਸਰਕਾਰ ਦਾ ਧਿਆਨ ਸੂਬੇ ਵਿੱਚ ਲਗਾਤਾਰ ਵੱਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਤੇ ਕੇਂਦ੍ਰਿਤ ਕਰਵਾਉਣਾ ਅਤੇ ਇਸ ਦੇ ਹੱਲ ਲਈ ਸਰਕਾਰੀ ਤੰਤਰ ਉੱਤੇ ਦਬਾਅ ਬਣਾਉਣਾ ਹੈ।
ਇਸ ਦੀ ਅਗਵਾਈ ਕਰ ਰਹੇ ਸੰਘਰਸ਼ ਕਮੇਟੀ ਦੇ ਕਰਨਲ ਚੰਦਰ ਮੋਹਨ ਲਖਨਪਾਲ ਨੇ ਕਿਹਾ “ਅਸੀਂ ਲਗਾਤਾਰ ਸਤਲੁੱਜ ਦੇ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਚੌਥਾ ਪ੍ਰਦਰਸ਼ਨ ਬੁੱਢੇ ਨਾਲੇ ਉਪਰ ਕਰ ਰਹੇ ਹਾਂ। ਪਿੱਛਲੀ ਵਾਰ ਅਸੀਂ ਸ਼ਹਿਰ ਵਿੱਚ ਡੇਅਰੀਆਂ ਦੀ ਸਮੱਸਿਆ ਬਾਰੇ ਕਈ ਸਵਾਲ ਚੁੱਕੇ ਸਨ ਜਿਸ ਵਿੱਚ ਮੁੱਖ ਸਵਾਲ ਇਹ ਸੀ ਕਿ ਜੇ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢੇ ਜਾਣ ਦੀ ਗੱਲ ਸੂਬਾ ਸਰਕਾਰ ਅਤੇ ਨਗਰ ਨਿਗਮ ਨੇ ਮੰਨ ਲਈ ਹੈ ਤਾਂ 50 ਕਰੋੜ ਦੇ ਦੋ 60 ਲੱਖ ਲੀਟਰ ਰੋਜ਼ ਵਾਲੇ ਗੋਹਾ ਟਰੀਟਮੈਂਟ ਪਲਾਂਟ ਹੈਬੋਵਾਲ ਅਤੇ ਤਾਜਪੁਰ ਵਿੱਚ ਕਰ ਦਾਤਾ ਦੀ ਗਾੜ੍ਹੀ ਕਮਾਈ ਬਰਬਾਦ ਕਰ ਕੇ ਕਿਓਂ ਲਗਾਏ ਜਾ ਰਹੇ ਹਨ। ਬਹੁਤ ਹੈਰਾਨੀ ਦੀ ਗੱਲ ਹੈ ਕੇ ਸਰਕਾਰ ਇਹੋ ਜਿਹੇ ਸਵਾਲਾਂ ਦਾ ਦੋ ਹਫ਼ਤੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦੇ ਸਕੀ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਸ ਮਸਲੇ ਨੂੰ ਟਰੀਟਮੈਂਟ ਪਲਾਂਟ ਦਾ ਚੱਕਰ ਪਾ ਕੇ ਉਲਝਾਉਣ ਦੀ ਬਜਾਏ ਡੇਅਰੀਆਂ ਬਾਹਰ ਕੱਢੇ ਤਾਂਕਿ ਬੁੱਢੇ ਦਰਿਆ ਨੂੰ ਗੰਧਲਾ ਕਰ ਰਹੇ ਇੰਡਸਟਰੀ ਅਤੇ ਸੀਵਰਜੇ ਦੇ ਪਾਣੀ ਦੇ ਸੁਧਾਰ ਦਾ ਇਕਾਗਰਤਾ ਨਾਲ ਕੰਮ ਕੀਤਾ ਜਾ ਸਕੇ। “
ਉਹਨਾਂ ਨੇ ਡੇਅਰੀ ETP ਪਲਾਂਟ ਦਾ ਕੰਮ 650 ਕਰੋੜ ਵਾਲੇ ਬੁੱਢਾ ਦਰਿਆ ਮੁੜ ਸੁਰਜੀਤੀ ਦੇ ਪ੍ਰੋਜੈਕਟ ਵਿਚੋਂ ਤੁਰੰਤ ਖਾਰਜ ਕਰਨ ਦੀ ਮੰਗ ਕੀਤੀ।
ਡੀਆਰ ਭੱਟੀ ਸਾਬਕਾ ਡੀਜੀਪੀ ਪੰਜਾਬ ਪੁਲਿਸ ਜੋ ਕਿ ਹੁਣ ਸਾਂਝਾ ਸੁਨਹੇਰਾ ਪੰਜਾਬ ਮੰਚ ਦੇ ਨਾਲ ਹਨ ਨੇ ਕਿਹਾ, “ਇਹ ਪੰਜਾਬ ਦੇ ਲੋਕਾਂ ਦੀ ਸਭ ਤੋਂ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਹੈ ਅਤੇ ਅਸੀਂ ਇਸਦਾ ਪੂਰਨ ਸਮਰਥਨ ਕਰਦੇ ਹਾਂ।”
ਬੁੱਢਾ ਦਰਿਆ ਟਾਸ੍ਕ ਫੋਰਸ ਦੇ ਸ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ,”ਅਸੀਂ ਸਰਕਾਰ ਤੋਂ ਪਹਿਲਾਂ ਵੀ ਮੰਗ ਕੀਤੀ ਸੀ ਕਿ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਦੇ ਕਾਰਜ ਪੂਰੀ ਪਾਰਦਰਸ਼ਤਾ ਨਾਲ ਹੋਣੇ ਚਾਹੀਦੇ ਹਨ ਅਤੇ ਦੱਖਣੀ ਪੰਜਾਬ ਅਤੇ ਰਾਜਸਥਾਨ ਦੇ ਕਰੋੜਾਂ ਲੋਕਾਂ ਦੇ ਪੀਣ ਦੇ ਪਾਣੀ ਅਤੇ ਸਿਹਤ ਨਾਲ ਜੁੜੇ ਇਹ ਅਤਿ ਜ਼ਰੂਰੀ ਕਾਰਜ ਤਾਂ ਹੀ ਵਧੀਆ ਢੰਗ ਨਾਲ ਹੋ ਸਕਣਗੇ ਜੇ ਇਹਨਾਂ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਵਿਗਿਆਨਕ ਢੰਗ ਨਾਲ ਕੀਤਾ ਜਾਵੇ।”
ਸ੍ਰੀ ਬ੍ਰਿਜਭੂਸ਼ਣ ਗੋਇਲ, ਜੋ ਸਮਾਜਕ ਮੁੱਦਿਆਂ ਬਾਰੇ ਲਿਖਦੇ ਹਨ, ਨੇ ਕਿਹਾ,
“ਜਿਹੜੇ ਲੋਕ ਬੁੱਢਾ ਦਰਿਆ ਅਤੇ ਸਤਲੁਜ ਦੇ ਦਰਿਆਈ ਪਾਣੀ ਦੇ ਪ੍ਰਦੂਸ਼ਣ ਲਈ ਜਿੰਮੇਵਾਰ ਹਨ ਉਹ ਅਪਰਾਧੀ ਹਨ ਜੋ ਦੱਖਣੀ ਪੰਜਾਬ ਦੇ ਲੋਕਾਂ ਨੂੰ ਕੈਂਸਰ ਵੰਡ ਰਹੇ ਹਨ ਅਤੇ ਉਹ ਜੇਲ੍ਹ ਜਾਣ ਦੇ ਹੱਕਦਾਰ ਹਨ।” ਉਨ੍ਹਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਇਸ ਬੇਹੱਦ ਮਹੱਤਵਪੂਰਨ ਮੁੱਦੇ ਦੀ ਜਾਂਚ ਕਰਵਾਉਣ।
ਬੁੱਢਾ ਦਰਿਆ ਐਕਸ਼ਨ ਫਰੰਟ ਦੇ ਡਾਕਟਰ ਬੀਪੀ ਮਿਸ਼ਰਾ ਨੇ ਕਿਹਾ,
ਬੁੱਢਾ ਦਰਿਆ ਦੀ ਸਮੱਸਿਆ ਮੁੱਖ ਤੌਰ ‘ਤੇ ਸਰਕਾਰੀ ਅਧਿਕਾਰੀਆਂ ਅਤੇ ਚੋਟੀ ਦੇ ਸਿਆਸਤਦਾਨਾਂ ਦੇ ਉਦਯੋਗਪਤੀਆਂ ਦੀ ਮਿਲੀਭੁਗਤ ਕਾਰਨ ਹੈ। ਜੇਕਰ ਅਸੀਂ ਬੁੱਢਾ ਨਾਲੇ ਨੂੰ ਸਾਫ਼ ਕਰਨ ਅਤੇ ਇਸ ਨੂੰ ਵਾਪਸ ਬੁੱਢਾ ਦਰਿਆ ਵਿੱਚ ਬਦਲਣ ਵਿੱਚ ਸਫਲ ਹੋਣਾ ਚਾਹੁੰਦੇ ਹਾਂ ਤਾਂ ਇਸ ਅਪਰਾਧਿਕ ਗਠਜੋੜ ਨੂੰ ਤੋੜਨਾ ਪਵੇਗਾ। “
ਕੌਂਸਿਲ ਆਫ਼ ਇੰਜੀਨੀਰਜ਼ ਦੇ ਕਪਿਲ ਅਰੋੜਾ ਨੇ ਕਿਹਾ, “ਇੱਕ ਪਾਸੇ ਸਰਕਾਰ ਸੂਬੇ ਦੇ ਦਰਿਆ, ਝੀਲਾਂ, ਟੋਭੇ ਆਦਿ ਪ੍ਰਦੂਸ਼ਿਤ ਅਤੇ ਗੰਧਲੇ ਹੋਣ ਬਾਰੇ ਕੋਈ ਠੋਸ ਹੱਲ ਕੱਢਣ ਵਿੱਚ ਨਾਕਾਮ ਰਹੀ ਹੈ ਤੇ ਦੂਜੇ ਪਾਸੇ ਮੱਤੇਵਾੜੇ ਨੇੜੇ ਸਤਲੁੱਜ ਦੇ ਹੜ੍ਹ ਮੈਦਾਨਾਂ ਉਪਰ ਇੰਡਸਟਰੀ ਲਗਾਉਣ ਦੇ ਮਨਸੂਬੇ ਬਣਾ ਕੇ ਫਲੱਡ ਪਲੇਨ ਦਾ ਵੱਡਾ ਨੁਕਸਾਨ ਕਰਣ ਤੇ ਤੁਲੀ ਹੋਈ ਹੈ ਜਿਸ ਨਾਲ ਉਸ ਦੇ ਧਰਤੀ ਹੇਠਲੇ ਪਾਣੀਆਂ ਦੀ ਰੀਚਾਰਜਿੰਗ ਦੇ ਰਸਤੇ ਬੰਦ ਹੋ ਜਾਣਗੇ ਅਤੇ ਡੂੰਘੇ ਹੋ ਰਹੇ ਪਾਣੀਆਂ ਦਾ ਸੰਕਟ ਹੋਰ ਗਹਿਰਾ ਹੋ ਜਾਵੇਗਾ।”
ਲੁਧਿਆਣਾ ਕੇਅਰਜ਼ ਲੇਡੀਜ਼ ਸੋਸਾਇਟੀ ਦੇ ਸ਼੍ਰੀਮਤੀ ਹਰਪ੍ਰੀਤ ਸੋਇਨ ਨੇ ਕਿਹਾ ਕਿ ਡੇਅਰੀਆਂ, ਘਰਾਂ ਦਾ ਸੀਵਰੇਜ ਅਤੇ ਡਾਇੰਗ ਇੰਡਸਟਰੀ ਦਾ ਗੰਦਾ ਪਾਣੀ ਤਾਂ ਵੱਡੀ ਸਮੱਸਿਆ ਹੈ ਹੀ ਉਸ ਦੇ ਨਾਲ ਨਾਲ ਬੁੱਢੇ ਦਰਿਆ ਵਿੱਚ ਬਹੁਤ ਸਾਰਾ ਠੋਸ ਕਚਰਾ ਸੁੱਟਿਆ ਜਾਣਾ ਵੀ ਇੱਕ ਗੰਭੀਰ ਸਮੱਸਿਆ ਹੈ ਜਿਸ ਦਾ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਅਤੇ ਨਗਰ ਨਿਗਮ ਨੂੰ ਇਸ ਬਾਰੇ ਕੋਈ ਠੋਸ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ। ਇੱਥੇ ਵੀ ਮਹਾਵੀਰ ਹਸਪਤਾਲ ਦੇ ਬਿਲਕੁਲ ਪਿੱਛੇ ਕੂੜੇ ਦਾ ਇਹ ਇੱਕ ਵਿਸ਼ਾਲ ਪਹਾੜ ਹੈ ਜੋ ਬੁੱਢੇ ਦਰਿਆ ਵਿੱਚ ਲਗਾਤਾਰ ਡਿੱਗਦਾ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰਾਂ ਹਵਾਈ ਗੱਲਾਂ ਬਹੁਤ ਕਰਦੀਆਂ ਹਨ ਪਰ ਫ਼ਿਰ ਬਹੁਤ ਜਲਦੀ ਉਹਨਾਂ ਨੂੰ ਇਹ ਭੁੱਲ ਜਾਂਦੀਆਂ ਹਨ ਇਸ ਲਈ ਇਸ ਤਰ੍ਹਾਂ ਦੇ ਪ੍ਰਦਰਸ਼ਨ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ ਤਾਂਕਿ ਸਰਕਾਰ ਨੂੰ ਬਾਰ ਬਾਰ ਯਾਦ ਕਰਵਾਇਆ ਜਾ ਸਕੇ ਤੇ ਉਸ ਦਾ ਧਿਆਨ ਇਹਨਾਂ ਜ਼ਰੂਰੀ ਨੁਕਤਿਆਂ ਤੇ ਕੇਂਦਰਿਤ ਕਰ ਕੇ ਹੱਲ ਤੱਕ ਪਹੁੰਚਿਆ ਜਾ ਸਕੇ।
ਸੰਘਰਸ਼ ਦੇ ਭਰਪੂਰ ਇੰਦਰਜੀਤ ਸਿੰਘ, ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ, ਵਜ਼ੀਲੈਂਟ ਸਿਟੀਜ਼ਨਸ ਫ਼ੋਰਮ ਦੇ ਕੁਲਦੀਪ ਸਿੰਘ ਖਹਿਰਾ ਨੇ ਵੀ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
3 comments
This is one issue that requires the immediate attention of the authorities. Any further delay will only aggravate the existing problems for the people, especially in matters that concern their health.
Dr.Malhotra,you are perfectly right.Unfortunately,the political will is lacking and administrative machinery responsible to check river waters pollution has scuumbed to the imight of ndustrial and other polluters.
This is a crime against humanity which has been going on for far too long. People should unite to raise voice against such heinous crimes of water poisoning. Politicians should be made to realize that they will pay a price if they continue to take bribes to turn blind eye to such crimes.