The Global Talk

Parmatma Da Didar

ਪਰਮਾਤਮਾ ਦਾ ਦੀਦਾਰ

ਕਿਉਂ ਕਹਿੰਦੇ ਹੋ ਕਿ ਪਰਮਾਤਮਾ ਦਾ ਦੀਦਾਰ ਨਹੀਂ ਹੁੰਦਾ?
ਬੰਦਾ ਆਪ ਹੀ ਦੀਦਾਰ ਲਈ ਕਦੀ ਤਿਆਰ ਨਹੀਂ ਹੁੰਦਾ!

ਹੋ ਕੇ ਦੀਵਾਨੇ, ਕਦੇ ਪੁਕਾਰਿਆ ਤਾਂ ਕਰੋ!
ਫੇਰ ਦੇਖਿਓ, ਕਿੱਦਾਂ ਇਹ ਸੁਪਨਾ ਸਾਕਾਰ ਨਹੀਂ ਹੁੰਦਾ!

ਇੰਨੀ ਭੱਜ ਦੌੜ ਕਰ ਰਹੇ ਹੋ ਜ਼ਮਾਨੇ ਵਿੱਚ,
ਆਪਣੇ ਅੰਦਰ ਬੈਠ ਕੇ ਕੁੱਝ ਇੰਤਜ਼ਾਰ ਕਿਉਂ ਨਹੀਂ ਹੁੰਦਾ?

ਬਰਜਿੰਦਰ ਸਿੰਘ! ਰੱਬ ਤਾਂ ਅੰਦਰ ਹੀ ਵੱਸਦੈ!
ਪਰ ਬੰਦਗੀ ਤੋਂ ਬਿਨਾਂ ਉਹਦਾ ਦੀਦਾਰ ਨਹੀਂ ਹੁੰਦਾ।

– ਬਰਜਿੰਦਰ ਸਿੰਘ ‘ਕਵੀ’

Exit mobile version