The Global Talk
Farms & Factories Health-Wise News & Views Punjabi-Hindi

Govts. Must Fix Sutlej River Water Pollution & Save Mattewara Forest—Medha Patkar

 

21-11-2021

“Sutlej Bachao, Punjab Bachao” campaign launched by Medha Patkar in Punjab

“Sutlej Bachao, Punjab Bachao” campaign was launched in Punjab today by renowned envrionment activist Medha Patkar. She has led Narmada Bachao Andolan (NBA) a campaign to save river Narmada by NGOs of three states: Madhya Pradesh, Maharashtra and Gujarat for 32 years. Many NGOs under the banner of PAC for Sutlej and Mattewara have been campaigning for saving river Sutlej. Their primary demands are cancellation of plan to create Industrial Park near Mattewara and to bring complete transparency in Buddha Nullah rejuvenation project.

Ms Patkar highlighted the issue of pollution of Sutlej via Buddha Darya and other waste water drains of industry and municipalities which is a serious violation of environmental laws of the country and citizens need to raise their voice to wake up the Govts to fix these serious problems. She said that they are working on protection of Narmada as they consider it their mother and Sutlej in Punjab deserves same level of respect and protection as it is also a source of drinking water for millions. She congratulated Punjabis for leading the way on agitation on farm laws and promised to raise the issue of environment protection of Punjab in the meeting of Sanyukt Kisan Morcha as well.

Mr Kapil Dev who is the main petitioner in the NGT case against the proposed Modern Industrial Park explained legal side of the issue at the proposed site. He said that the Govt of Punjab bulldozed its way through the plan by notifying modifications to Ludhiana Master Plan to allow industrial park on the river flood plain in designated no manufacturing zone. This despite an NGT order in this case to first demarcate flood plain of the Sutlej which the govt has been defying till date.

The team finally reached Buddha Nullah near Jamalpur to see polluted water discharge and sites of the upcoming STP for municipal sewage and CETPs of the effluents of the dyeing industry near here. Successive govts have promised solutions to the Buddha Nullah problem but none of them has succeeded in solving the problems of that plague this rivulet. These include dairy waste of tens of thousands of cattle from dairy complexes, untreated domestic sewage and untreated industrial effluents polluting this tributary of Sutlej. S. Gurpreet Singh Chandbaja explained that this water gets mixed in Sutlej and is supplied as drinking water to millions in South Punjab and Rajasthan.

Ms Puja Sen Gupta of Earth Care Society formally welcomed Ms Patkar at the townhall organized near Vardhaman chowk. Giani Kewal Singh ex-Jathedara Sri Damdama Sahib also welcomed Ms Patkar to Punjab and said, “Pavan guru pani pita mata dharat mahat by Guru Nanak is the essense of environmental wisdom . Govt of Punjab should understand that disrespect for air and water cannot continue for very long without causing serious repercussions to the health of citizens. Political parties should give highest priority to environmental issues in their manifestoes and should clearly spell their understanding of such problems in Punjab and solutions they propose.”

Green activists led by Ms Patkar also launched a website www.greenmanifesto.info which outlines major environment concerns of citizens and aims to persude all political parties of Punjab to give prominence to such environment issues in the upcoming Punjab elections 2022.

 

ਮੇਧਾ ਪਟਕਰ ਵੱਲੋਂ ਪੰਜਾਬ ਵਿੱਚ “ਸਤਲੁਜ ਬਚਾਓ, ਪੰਜਾਬ ਬਚਾਓ” ਮੁਹਿੰਮ ਦੀ ਸ਼ੁਰੂਆਤ

ਅੱਜ ਪੰਜਾਬ ਵਿੱਚ “ਸਤਲੁਜ ਬਚਾਓ, ਪੰਜਾਬ ਬਚਾਓ” ਮੁਹਿੰਮ ਦੀ ਸ਼ੁਰੂਆਤ ਪ੍ਰਸਿੱਧ ਵਾਤਾਵਰਣ ਕਾਰਕੁਨ ਮੇਧਾ ਪਟਕਰ ਵੱਲੋਂ ਕੀਤੀ ਗਈ। ਉਹਨਾਂ ਨੇ 32 ਸਾਲਾਂ ਤੋਂ ਤਿੰਨ ਰਾਜਾਂ: ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ ਆਮ ਲੋਕਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਨਰਮਦਾ ਬਚਾਓ ਅੰਦੋਲਨ (NBA) ਦੀ ਅਗਵਾਈ ਕੀਤੀ ਹੈ। ਪੀਏਸੀ ਸਤਲੁਜ ਅਤੇ ਮੱਤੇਵਾੜਾ ਦੇ ਬੈਨਰ ਹੇਠ ਕਈ ਗੈਰ ਸਰਕਾਰੀ ਸੰਸਥਾਵਾਂ ਸਤਲੁਜ ਦਰਿਆ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੀਆਂ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਮੱਤੇਵਾੜਾ ਨੇੜੇ ਇੰਡਸਟਰੀਅਲ ਪਾਰਕ ਬਣਾਉਣ ਦੀ ਯੋਜਨਾ ਨੂੰ ਰੱਦ ਕਰਨਾ ਅਤੇ ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਪ੍ਰਾਜੈਕਟ ਵਿੱਚ ਪੂਰੀ ਪਾਰਦਰਸ਼ਤਾ ਲਿਆਉਣਾ ਹੈ।

ਸ਼੍ਰੀਮਤੀ ਪਟਕਰ ਨੇ ਬੁੱਢਾ ਦਰਿਆ ਅਤੇ ਉਦਯੋਗਾਂ ਅਤੇ ਨਗਰ ਪਾਲਿਕਾਵਾਂ ਦੇ ਗੰਦੇ ਪਾਣੀ ਦੇ ਨਾਲਿਆਂ ਰਾਹੀਂ ਸਤਲੁਜ ਦੇ ਪ੍ਰਦੂਸ਼ਣ ਦੇ ਮੁੱਦੇ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਗੰਦਾ ਪਾਣੀ ਪਵਿੱਤਰ ਸੱਤਲੁਜ ਵਿੱਚ ਪਾਉਣਾ ਦੇਸ਼ ਦੇ ਵਾਤਾਵਰਣ ਕਨੂੰਨਾਂ ਦੀ ਘੋਰ ਉਲੰਘਣਾ ਹੈ ਅਤੇ ਨਾਗਰਿਕਾਂ ਨੂੰ ਇਨ੍ਹਾਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਸਰਕਾਰਾਂ ਨੂੰ ਜਗਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਨਰਮਦਾ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ ਕਿਉਂਕਿ ਉਹ ਇਸ ਨੂੰ ਆਪਣੀ ਮਾਂ ਮੰਨਦੇ ਹਨ ਅਤੇ ਪੰਜਾਬ ਵਿੱਚ ਸਤਲੁਜ ਵੀ ਉਸੇ ਪੱਧਰ ਦੇ ਸਤਿਕਾਰ ਅਤੇ ਸੁਰੱਖਿਆ ਦਾ ਹੱਕਦਾਰ ਹੈ ਕਿਉਂਕਿ ਇਹ ਲੱਖਾਂ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਸਰੋਤ ਵੀ ਹੈ। ਉਹਨਾਂ ਖੇਤੀ ਕਨੂੰਨਾਂ ਨੂੰ ਲੈ ਕੇ ਅੰਦੋਲਨ ਦੀ ਅਗਵਾਈ ਕਰਨ ਲਈ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਸਾਂਝਾ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਵੀ ਪੰਜਾਬ ਦੇ ਵਾਤਾਵਰਣ ਦੀ ਸੁਰੱਖਿਆ ਦਾ ਮੁੱਦਾ ਉਠਾਉਣ ਦਾ ਵਾਅਦਾ ਕੀਤਾ।

ਸੁਰੱਖਿਅਤ ਜੰਗਲਾਂ ਦੇ ਨੇੜੇ ਪ੍ਰਸਤਾਵਿਤ ਉਦਯੋਗਿਕ ਪਾਰਕ ਦੀ ਜਗ੍ਹਾ ਨੂੰ ਅੱਖੀਂ ਦੇਖਣ ਲਈ ਪੀਏਸੀ ਵੱਲੋਂ ਮੇਧਾ ਪਟਕਰ ਜੀ ਨੂੰ ਮੱਤੇਵਾੜਾ ਜੰਗਲ ਦਾ ਦੌਰਾ ਕਰਵਾਇਆ ਗਿਆ। ਉਹਨਾਂ ਨੇ ਸੇਖੋਵਾਲ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਜੋ ਇਲਾਕੇ ਵਿੱਚ ਪ੍ਰਸਤਾਵਿਤ ਉਦਯੋਗਿਕ ਟੈਕਸਟਾਈਲ ਪਾਰਕ ਕਾਰਨ ਆਪਣੀ ਜ਼ਮੀਨ ਗਵਾਉਣ ਦਾ ਸਖ਼ਤ ਵਿਰੋਧ ਕਰ ਰਹੇ ਹਨ। ਪਿੰਡ ਸੇਖੋਵਾਲ ਦੇ ਵਸਨੀਕ ਕਸ਼ਮੀਰ ਸਿੰਘ ਨੇ ਆਪਣੀ ਜ਼ਮੀਨ ਲਈ ਆਪਣੀ ਲੜਾਈ ਦਾ ਪੂਰਾ ਇਤਿਹਾਸ ਦੱਸਦਿਆਂ ਕਿਹਾ ਕਿ ਦਲਿਤਾਂ ਦਾ ਇਹ ਪਿੰਡ 1962-63 ਵਿੱਚ ਇਥੇ ਵਸਿਆ ਸੀ ਜਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸਨ ਅਤੇ ਉਹਨਾਂ ਨੇ ਲੋਕਾਂ ਨੂੰ ਖਾਲੀ ਜ਼ਮੀਨ ਆਬਾਦ ਕਰਨ ਦਾ ਹੋਕਾ ਦਿੱਤਾ ਸੀ। ਉਹਨਾਂ ਨੇ ਇਸ ਥਾਂ ਤੇ ਜ਼ਮੀਨ ਆਬਾਦ ਕੀਤੀ ਜਿਸ ਨੂੰ ਪਿੰਡ ਦੇ ਨਾਂਅ ਕਰਾਉਣ ਦੀ ਲੜਾਈ ਸੁਪਰੀਮ ਕੋਰਟ ਤੱਕ ਚੱਲੀ ਅਤੇ ਜਿਸ ਨੂੰ ਉਨ੍ਹਾਂ ਨੇ 2014 ਵਿੱਚ ਸਫਲਤਾਪੂਰਵਕ ਜਿੱਤ ਲਿਆ ਸੀ ਪਰ ਉਹਨਾਂ ਤੋਂ 2021 ਵਿੱਚ ਫ਼ਿਰ ਜ਼ਮੀਨ ਖੋਹਣ ਦੀ ਵੱਡੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਉਹ ਨਿਆਂਪਾਲਿਕਾ ਵਿੱਚ ਲੜ ਰਹੇ ਹਨ।

ਸ਼੍ਰੀ ਕਪਿਲ ਦੇਵ, ਜੋ ਕਿ ਪ੍ਰਸਤਾਵਿਤ ਮਾਡਰਨ ਇੰਡਸਟਰੀਅਲ ਪਾਰਕ ਦੇ ਖਿਲਾਫ NGT ਕੇਸ ਵਿੱਚ ਮੁੱਖ ਪਟੀਸ਼ਨਰ ਹਨ, ਨੇ ਪ੍ਰਸਤਾਵਿਤ ਸਾਈਟ ‘ਤੇ ਮੁੱਦੇ ਦੇ ਕਨੂੰਨੀ ਪੱਖ ਦੀ ਵਿਆਖਿਆ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਮਾਸਟਰ ਪਲਾਨ ਵਿੱਚ ਸੋਧਾਂ ਕਰਕੇ ਦਰਿਆ ਦੇ ਹੜ੍ਹ ਵਾਲੇ ਮੈਦਾਨ ਵਿੱਚ ਉਦਯੋਗਿਕ ਪਾਰਕ ਨੂੰ ਨੋ ਮੈਨੂਫੈਕਚਰਿੰਗ ਜ਼ੋਨ ਵਿੱਚ ਬਣਾਉਣ ਦੀ ਆਗਿਆ ਨੂੰ ਨੋਟੀਫਾਈ ਕਰਕੇ ਵੱਡਾ ਧੱਕਾ ਕੀਤਾ ਹੈ। ਇਸ ਮਾਮਲੇ ਵਿੱਚ ਐਨਜੀਟੀ ਦੇ ਹੁਕਮਾਂ ਮੁਤਾਬਿਕ ਪਹਿਲਾਂ ਸਤਲੁਜ ਦੇ ਹੜ੍ਹ ਵਾਲੇ ਮੈਦਾਨ ਦੀ ਹੱਦਬੰਦੀ ਕਰਨੀ ਬਣਦੀ ਸੀ ਪਰ ਸਰਕਾਰ ਉਸ ਨੂੰ ਅੱਜ ਤੱਕ ਟਾਲਦੀ ਰਹੀ ਹੈ।

ਜਮਾਲਪੁਰ ਨੇੜੇ ਬੁੱਢੇ ਨਾਲੇ ‘ਤੇ ਪਹੁੰਚ ਕੇ ਵਫ਼ਦ ਨੇ ਇੱਥੇ ਨੇੜੇ ਦੇ ਡਾਇੰਗ ਉਦਯੋਗ ਦੇ ਗੰਦੇ ਪਾਣੀ ਦੇ ਨਿਕਾਸ ਨੂੰ ਵੇਖਿਆ ਅਤੇ ਨਗਰ ਨਿਗਮ ਦੇ ਬਣ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰੰਗਾਈ ਉਦਯੋਗ ਦੇ ਦੋ ਸੀ.ਈ.ਟੀ.ਪੀ. ਵੀ ਦੇਖੇ। ਬੁੱਢੇ ਨਾਲੇ ਦੀ ਸਮੱਸਿਆ ਦੇ ਮੁੱਖ ਕਾਰਣ ਡੇਅਰੀ ਕੰਪਲੈਕਸਾਂ ਤੋਂ ਹਜ਼ਾਰਾਂ ਪਸ਼ੂਆਂ ਦਾ ਡੇਅਰੀ ਰਹਿੰਦ-ਖੂੰਹਦ, ਅਣਸੋਧਿਆ ਘਰੇਲੂ ਸੀਵਰੇਜ ਅਤੇ ਅਣਸੋਧਿਆ ਉਦਯੋਗਿਕ ਗੰਦਾ ਪਾਣੀ ਹੈ ਜੋ ਸਤਲੁਜ ਦੀ ਇਸ ਸਹਾਇਕ ਨਦੀ ਨੂੰ ਪ੍ਰਦੂਸ਼ਿਤ ਕਰਦਾ ਹੈ। ਸ: ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਇਹ ਪਾਣੀ ਸਤਲੁਜ ਵਿੱਚ ਮਿਲ ਜਾਂਦਾ ਹੈ ਅਤੇ ਦੱਖਣੀ ਪੰਜਾਬ ਅਤੇ ਰਾਜਸਥਾਨ ਵਿੱਚ ਲੱਖਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਵਜੋਂ ਸਪਲਾਈ ਕੀਤਾ ਜਾਂਦਾ ਹੈ।

ਅਰਥ ਕੇਅਰ ਸੋਸਾਇਟੀ ਦੀ ਸ਼੍ਰੀਮਤੀ ਪੂਜਾ ਸੇਨ ਗੁਪਤਾ ਨੇ ਸ਼੍ਰੀਮਤੀ ਪਟਕਰ ਦਾ ਵਰਧਮਾਨ ਚੌਕ ਨੇੜੇ ਆਯੋਜਿਤ ਟਾਊਨਹਾਲ ਵਿਖੇ ਰਸਮੀ ਤੌਰ ‘ਤੇ ਸਵਾਗਤ ਕੀਤਾ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਨੇ ਵੀ ਸ਼੍ਰੀਮਤੀ ਪਟਕਰ ਦਾ ਪੰਜਾਬ ਆਉਣ ‘ਤੇ ਸਵਾਗਤ ਕੀਤਾ ਅਤੇ ਕਿਹਾ, “ਗੁਰੂ ਨਾਨਕ ਦੇਵ ਜੀ ਦੁਆਰਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ” ਵਾਤਾਵਰਣ ਸੰਬੰਧੀ ਸੋਚ ਦਾ ਤੱਤ ਹੈ। ਪੰਜਾਬ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਵਾ ਅਤੇ ਪਾਣੀ ਦਾ ਨਿਰਾਦਰ ਨਾਗਰਿਕਾਂ ਦੀ ਸਿਹਤ ‘ਤੇ ਗੰਭੀਰ ਪ੍ਰਭਾਵ ਪਾਏ ਬਿਨਾਂ ਬਹੁਤ ਲੰਮਾ ਸਮਾਂ ਜਾਰੀ ਨਹੀਂ ਰਹਿ ਸਕਦਾ। ਰਾਜਨੀਤਿਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਣ ਦੇ ਮੁੱਦਿਆਂ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ ਅਤੇ ਪੰਜਾਬ ਦੀਆਂ ਅਜਿਹੀਆਂ ਸਮੱਸਿਆਵਾਂ ਬਾਰੇ ਆਪਣੀ ਸਮਝ ਨੂੰ ਸਪੱਸ਼ਟ ਤੌਰ ‘ਤੇ ਦੱਸਣਾ ਚਾਹੀਦਾ ਹੈ ਕਿਓਂਕਿ ਇਹ ਅੱਜ ਸਾਰੇ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ।”

ਸ਼੍ਰੀਮਤੀ ਪਟਕਰ ਦੀ ਅਗਵਾਈ ਵਿੱਚ ਵਾਤਾਵਰਨ ਕਾਰਕੁੰਨਾਂ ਵੱਲੋਂ ਇੱਕ ਵੈਬਸਾਈਟ www.greenmanifesto.info ਵੀ ਜਾਰੀ ਕੀਤੀ ਗਈ ਜੋ ਨਾਗਰਿਕਾਂ ਦੀਆਂ ਮੁੱਖ ਵਾਤਾਵਰਣ ਚਿੰਤਾਵਾਂ ਦੀ ਰੂਪਰੇਖਾ ਦਿੰਦੀ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਅਤੇ ਰਾਜਨੀਤਿਕ ਪਾਰਟੀਆਂ ਨਾਲ ਆਉਣ ਵਾਲੀਆਂ ਪੰਜਾਬ ਚੋਣਾਂ 2022 ਵਿੱਚ ਅਜਿਹੇ ਵਾਤਾਵਰਣ ਮੁੱਦਿਆਂ ਨੂੰ ਚੋਣ ਮਨੋਰਥ ਪੱਤਰਾਂ ਵਿੱਚ ਪ੍ਰਮੁੱਖਤਾ ਦਵਾਉਣ ਲਈ ਸੰਵਾਦ ਰਚਾਉਣ ਦਾ ਜ਼ਰੀਆ ਹੈ।

 

-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=

Please submit your comments in the comment box under the news coverage after opening link and reading it between the lines . Comments will not be deleted .

-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=-=

 

4 comments

Dr Sandeep K Jain November 21, 2021 at 3:27 pm

Matter of Shame for us Punjabis,that people from outside came here for awakening us.We have ignored teachings and preachings of our Gurus,Experts and Elders.Pollution is caused by our own people.

Reply
Gurkirat s bajwa November 22, 2021 at 12:03 am

It’s a great effort to awake the sleeping lazy and corrupt system and its members for their inability to keep our natural water sources pollution free.

Reply
Navneet Bhullar November 21, 2021 at 4:59 pm

AGAPP commends PAC for their well researched activism to save the Mattewara and Budha Naala in their more pristine forms.
Action Group Against plastic Pollution is proud signatory to The Green Manifesto.
Holding policy makers accountable is key to any sustainable success .
I do want to underline Medha ji’s clarion call today after the tour : involve the janata. NGO’s cannot work in silos . Public activism is the answer. PLEASE join AGAPP on the streets across Punjab to protest,
PLEASE join PAC by the Sultej every Sunday.
Relay fasts were suggested by Medha ji.
FAST . SHOUT . SCREAM. Shake the govt from its slumber . AND awaken more people to street activism.

Reply
Paramjit Singh Juneja November 21, 2021 at 5:24 pm

We should all stand-up and save our earth. Awakening is required. Each step counts.

Reply

Leave a Comment