O/O DPRO Ludhiana Press Release
Ramgarhia Girls College organised Annual Convocation on the occasion of 299th Birth Anniversary of Sardar Jassa Singh Ramgarhia
Punjab Vidhan Sabha speaker Kultar Singh Sandhwan distributes degrees to students
Ludhiana, May 5:
Ramgarhia organised its Annual Convocation on the occasion of 299th Birth Anniversary of Sardar Jassa Singh Ramgarhia, wherein degrees were conferred on the students who had passed out in the academic sessions 2018-19, 2019-20 and 2020-21.
Kultar Singh Sandhwan, Speaker, Punjab Vidhan Sabha presided over as Chief Guest and Saravjit Kaur Manuke, an alumni of the college from 1989-90 batch and M.L.A., Jagraon and S. Manvinder Singh Giaspura, M.L.A., Payal were the Guest of Honour.
Officiating Principal, Dr. (Mrs.) Rajeshwar Pal Kaur, President, Ramgarhia Educational Council, S. Ranjodh Singh and General Secretary, S. Gurcharan Singh Lotey, accorded a warm welcome to the eminent guests. The ceremony commenced with a prayer to the Almighty as the students of PG Dept. of Music Vocal rendered a Shabad in their soulful voices. Thereafter, the Chief Guest conferred degrees on 940 graduate and post-graduate students and Roll of Honour was awarded to students who had done exceptionally well in the field of academics, cultural and sports.
S. Kultar Singh Sandhwan congratulated the degree holders and motivated them to enrich their country and humanity with the knowledge that they had acquired during their stay in the College. It was a moment of pride for the college that the alumni Mrs. Saravjit Kaur Manuke congratulated the degree holders and applauded the academic and non-academic achievements of the college. Offg. Principal, Dr. Rajeshwar Pal Kaur read out the annual convocation report and while highlighting the attainments of the college, she said that the college had always endeavored to impart value-based education along with academic excellence. She further added that students should uphold the honour of their institution in all their future ventures.
S. Ranjodh Singh and S. Gurcharan Singh Lotey also appreciated the students for their excellent performance and said that by dint of hard work, commitment and passion, the students can achieve greater heights in life. S. Harbhupinder Singh Dharour, President Ludhiana Rural, AAP was felicitated on the occasion, Dr Nirmal Jaura was also honoured with a momento by RGC fraternity on his retirement as the Director of the Department of Youth Welfare, Panjab University, Chandigarh.
On this day, Former Principal Dr. Narinder Sandhu, accompanied by Principal Dr. Kirandeep Kaur, Dr. Suman Lata, Former Professors Prof. Manjeet Kaur Sethi, Prof.Jasvir Kaur Punni and Dr. Swaranjit Kaur Grewal, Dr. Nirmal Jaura, Sh. Satish Sharma, P.U. Senate Member Dr. Mukesh Arora also graced the occasion with their presence.
रामगढ़िया गर्ल्ज़ कॉलेज में महाराजा जस्सा सिंह रामगढ़िया जी के 299वें जन्म दिवस को समर्पित वार्षिक दीक्षांत समारोह
लुधियाना, 5 मई (000) – रामगढ़िया गर्ल्ज़ कॉलेज मिल्लर गंज, लुधियाना में परीक्षा उत्तीर्ण कर चुकी छात्राओं का दीक्षांत समारोह करवाया गया। इस अवसर स.कुलतार सिंह संधवा स्पीकर पंजाब विधान सभा मुख्य अतिथि के रुप में उपस्थित हुए। इस मौके पर स मनविंदर सिंह गिआसपुरा (एम एल ए पायल) तथा सरदारनी सर्वजीत कौर मानुके एम.एल.ए जगराओं बतौर विशेष मेहमान पहुंचे । कॉलेज परिवार के लिए यह बड़ी गर्व की बात है कि सर्वजीत कौर मानुके जी ने भी रामगढ़िया गर्ल्स कॉलेज से शिक्षा ग्रहण की थी। कॉलेज की भूतपूर्व प्रिंसिपल डॉ.नरिंदर कौर संधू भी विशेष रूप से उपस्थित हुए।साथ ही कॉलेज में अपनी सेवाएं दे चुकी सेवानिर्वत अध्यापिकाएं प्रो.मंजीत कौर सेठी,प्रो जसबीर कौर पुन्नी तथा डॉ स्वर्ण गरेवाल भी उपस्थित हुए | रामगढ़िया ऐजुकेश्नल कौंसिल के प्रधान स. रणजोध सिंह, सचिव स.गुरचरण सिंह लोट्टे तथा कॉलेज कार्यवाहक प्रिंसीपल डॉ. राजेश्वरपाल कौर ने सम्मानित मेहमानों का गर्म-जोशी से स्वागत किया| इस अवसर पर रामगढ़िया एज्यूकेशनल काउन्सिल की अलग अलग शिक्षण संस्थानों के प्रिंसिपल भी उपस्थित हुए।समारोह का प्रारम्भ एम.ए. संगीत-गायन की छात्राओं द्वारा “देहि शिवा बर मोहि इहै” शब्द के गायन से किया गया| तदोपरांत मुख्य अतिथि दृारा ग्रेजुएट एवं पोस्ट-ग्रेजुएट स्तर की लगभग 940 छात्राओं को डिग्रियां दी गईं| शिक्षा,खेल तथा अन्य गतिविधियों में बढिया कारगुज़ारी दिखाने वाली छात्राओं को रोल आफ़ आनर से सम्मानित किया गया| मुख्य अतिथि स. कुलतार सिंह ने डिग्रियां प्राप्त करने वाली छात्राओं को बधाई देते हुए कहा कि,” उन्होंने जो ज्ञान इस कालेज से अर्जित किया है उसे अपने देश एवं मानवता की भलाई के लिए प्रयोग करें| ” इस अवसर पर सरदारनी सर्वजीत कौर मानुके जी ने भी सबको बधाई देते हुए अपने कॉलेज के यादों को ताजा करते हुए कहा कि,” आज मैं इन सभी शिक्षित नारियों में पंजाब का सुनहरा भविष्य देख रही हूं। मैं आशा करती हूं कि ये सभी छात्राएं कल को अपने अपने जीवन में खूब नाम कमाए और एक सफल समाज का निर्माण करने में हमारी सहायता करें, क्योंकि एक पढ़ी-लिखी लड़की ही एक अच्छे परिवार का निर्माण कर सकती है और एक अच्छा परिवार ही समाज,प्रदेश और देश को बदल सकता है।” कॉलेज कार्यवाहक प्रिंसीपल डॉ. राजेश्वरपाल कौर ने कालेज की वार्षिक रिपोर्ट पढ़ी और कालेज की प्राप्तियों पर प्रकाश डालते हुए कहा कि ,”कॉलेज ने सदैव नैतिक मूल्यों से भरपूर शिक्षा पर बल दिया है जिसके साथ शैक्षणिक बुलंदियां भी जुड़ी हुई हैं| उन्होंने और आगे कहा कि छात्राओं को अपने भविष्य के कार्यों से कॉलेज का नाम रौशन करना चाहिए|” रामगढ़िया एजुकेशनल कौंसिल के प्रधान स. रणजोध सिंह ने छात्राओं की शानदार प्राप्तियों की प्रशंसा की और कहा कि इन्होने अपनी सख्त मेहनत, दृढ़ लग्न तथा जनून से ज़िन्दगी के इन ऊंचे शिखरों को छुआ है | इस अवसर पर डॉ.निर्मल जौड़ा, स. गुरभजन गिल, प्रिंसिपल डॉ सुमन लता,प्रिंसिपल मनजिंदर कौर, प्रिंसिपल डॉ.किरणदीप कौर,श्री सतीश शर्मा, पंजाब यूनीवर्सिटी सेनेट मैंबर डॉ मुकेश अरोड़ा ने भी अवसर की शोभा को बढ़ाया| कॉलेज परिवार की तरफ़ से डॉ निर्मल जौड़ा (डॉयरेक्टर यूथ वेल्फेयर विभाग, पंजाब यूनीवर्सिटी चंडीगढ़) से सेवानिवृत्त होने पर खासतौर से उनकी शानदार सेवाओं के लिए सम्मान चिन्ह देकर सम्मानित किया गया।इस अवसर पर स हरभुपिंदर सिंह धरोड़ को सम्मनित किया गया।सचिव स.गुरचरण सिंह लोट्टे ने आये हुए मेहमानों का धन्यवाद किया | मंच संचालन प्रो.जसपाल कौर द्वारा किया गया |
ਰਾਮਗੜ੍ਹੀਆ ਗਰਲਜ਼ ਕਾਲਜ ਦਾ ਡਿਗਰੀ ਵੰਡ ਸਮਾਰੋਹ ਜੱਸਾ ਸਿੰਘ ਰਾਮਗੜ੍ਹੀਆ ਨੂੰ ਸਮਰਪਿਤ
ਲੁਧਿਆਣਾ, 05 ਮਈ (000) – 5 ਮਈ 2022 ਨੂੰ ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ ਲੁਧਿਆਣਾ ਵਿਖੇ ਵਿਦਿਆਰਥਣਾਂ ਦਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਸ. ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਅਤੇ ਸਰਬਜੀਤ ਕੌਰ ਮਾਣੂਕੇ ਐੱਮ .ਐੱਲ. ਏ. ਜਗਰਾਉਂ, ਮਨਵਿੰਦਰ ਸਿੰਘ ਗਿਆਸਪੁਰਾ ਐੱਮ. ਐੱਲ .ਏ .ਪਾਇਲ ਜੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕਾਲਜ ਵਿਹੜੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਨੂੰ ਵਧਾਇਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ, ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਰਾਜੇਸ਼ਵਰਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਸਮਾਗਮ ਦਾ ਆਰੰਭ ਐੱਮ.ਏ.ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ‘ਦੇਹ ਸਿਵਾ ਬਰ ਮੋਹਿ ‘ ਸ਼ਬਦ ਗਾਇਨ ਨਾਲ ਕੀਤਾ ਗਿਆ। ਮੁੱਖ ਮਹਿਮਾਨ ਦੁਆਰਾ ਗਰੈਜੂਏਟ ਤੇ ਪੋਸਟ ਗ੍ਰੈਜੂਏਟ ਪੱਧਰ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਇਸ ਮੌਕੇ ਲਗਭਗ 940 ਡਿਗਰੀਆਂ ਵੰਡੀਆਂ ਗਈਆਂ।ਸਿੱਖਿਆ, ਖੇਡ ਤੇ ਸਭਿਆਚਾਰਕ ਗਤੀਵਿਧੀਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਰੋਲ ਆਫ਼ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਸ: ਕੁਲਤਾਰ ਸਿੰਘ ਸੰਧਵਾ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਸਿੱਖਿਆ ਇਸ ਕਾਲਜ ਵਿਚੋਂ ਪ੍ਰਾਪਤ ਕੀਤੀ ਹੈ ਉਸਨੂੰ ਆਪਣੇ ਦੇਸ਼ ਤੇ ਮਾਨਵਤਾ ਦੀ ਭਲਾਈ ਦੇ ਲਈ ਪ੍ਰਯੋਗ ਕਰਨ। ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਕਾਲਜ ਦੀਆਂ ਪ੍ਰਾਪਤੀਆਂ ‘ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਕਾਲਜ ਨੇ ਹਮੇਸ਼ਾਂ ਨੈਤਿਕ ਮੁੱਲਾਂ ਨਾਲ ਭਰਪੂਰ ਸਿੱਖਿਆ ‘ਤੇ ਬਲ ਦਿੱਤਾ ਹੈ ਅਸੀਂ ਆਸ ਕਰਦੇ ਹਾਂ ਕਿ ਵਿਦਿਆਰਥੀ ਆਪਣੇ ਭਵਿੱਖ ਦੇ ਨਾਲ ਕਾਲਜ ਦਾ ਨਾਮ ਵੀ ਰੌਸ਼ਨ ਕਰਨ। ਸਾਡੇ ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਐੱਮ॰ਐੱਲ..ਏ. ਸਰਬਜੀਤ ਕੌਰ ਮਾਣੂਕੇ ਸਾਡੇ ਕਾਲਜ ਦੀ ਸਾਬਕਾ ਵਿਦਿਆਰਥਣ ਹੈ।ਰਾਮਗੜ੍ਹੀਆ ਐਜੂਕੇਸ਼ਨਲ ਕੌਸਲ ਦੇ ਪ੍ਰਧਾਨ ਸ .ਰਣਜੋਧ ਸਿੰਘ ਨੇ ਵਿਦਿਆਰਥਣਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰਸ਼ੰਸਾ ਅਤੇ ਕਿਹਾ ਕਿ ਉਹਨਾਂ ਨੇ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ੍ਹ ਲਗਨ ਨਾਲ ਜ਼ਿੰਦਗੀ ਦੀਆਂ ਇਹਨਾਂ ਉੱਚੀਆਂ ਸਿਖਰਾਂ ਨੂੰ ਛੋਹਿਆ ਹੈ। ਰਾਮਗੜ੍ਹੀਆ ਮਿਸਲ ਦੇ ਸੰਸਥਾਪਕ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਅੱਜ 299ਵੇਂ ਜਨਮ ਦਿਨ ਦੇ ਮੌਕੇ ਇਤਿਹਾਸ ਵਿੱਚ ਉਨ੍ਹਾਂ ਦੇ ਦਿੱਤੇ ਯੋਗਦਾਨ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਅਵਸਰ ‘ਤੇ ਡਾ: ਨਿਰਮਲ ਜੌੜਾ , ਪ੍ਰੋ: ਗੁਰਭਜਨ ਗਿੱਲ,ਕਾਲਜ ਦੇ ਸਾਬਕਾ ਪ੍ਰਿੰਸੀ ਪਲ ਡਾ: ਨਰਿੰਦਰ ਕੌਰ ਸੰਧੂ,ਸਾਬਕਾ ਪ੍ਰੋ: ਜਸਬੀਰ ਕੌਰ ਪੁੰਨੀ, ਪ੍ਰੋ: ਮਨਜੀਤ ਕੌਰ ਸੇਠੀ ,ਪ੍ਰੋ: ਡਾ: ਸਵਰਨਜੀਤ ਕੌਰ ਗਰੇਵਾਲ ਅਤੇ ਪ੍ਰਿੰਸੀਪਲ ਡਾ: ਕਿਰਨਦੀਪ ਕੌਰ ਪ੍ਰਿੰਸੀਪਲ ਡਾ: ਮਨਜਿੰਦਰ ਕੌਰ , ਪ੍ਰਿੰਸੀਪਲ ਡਾ: ਸੁਮਨ ਲਤਾ,ਸ੍ਰੀ ਮੁਕੇਸ਼ ਅਰੋੜਾ , ਡਾ: ਸਤੀਸ਼ ਸ਼ਰਮਾ ਉਚੇਚੇ ਤੌਰ ‘ਤੇ ਪਹੁੰਚੇ। ਇਸ ਮੌਕੇ ਕਾਲਜ ਪਰਿਵਾਰ ਵਲੋਂ ਡਾ; ਨਿਰਮਲ ਜੌੜਾ ਡਾਇਰੈਕਟਰ ਯੂਥ ਵੈਲਫੇਅਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੇਵਾ ਮੁਕਤ ਹੋਣ ਉਪਰੰਤ ਕਾਲਜ ਨੇ ਉਨ੍ਹਾਂ ਦੀਆਂ ਵੱਡਮੁਲੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ |ਇਸ ਮੌਕੇ ਹਰਭੁਪਿੰਦਰ ਸਿੰਘ ਧਰੌੜ ਨੂੰ ਸਨਮਾਨਿਤ ਕੀਤਾ ਗਿਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ:ਗੁਰਚਰਨ ਸਿੰਘ ਲੋਟੇ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।ਮੰਚ ਸੰਚਾਲਨ ਪ੍ਰੋ. ਜਸਪਾਲ ਕੌਰ ਜੀ ਦੁਆਰਾ ਕੀਤਾ ਗਿਆ।