The Global Talk
Health-Wise News & Views Open Space Punjabi-Hindi

CMO from district health department leads staff for care of Thalassemic affected –Awareness Week from May 8 to 14 May.

ਸਿਹਤ ਵਿਭਾਗ ਵੱਲੋਂ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ਮਨਾਇਆ ਜਾ ਰਿਹਾ ਥੈਲੇਸੀਮਿਆ ਹਫ਼ਤਾ– 8 ਤੋਂ 14 ਮਈ ਤੱਕ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ

ਲੁਧਿਆਣਾ, 09 ਮਈ (000) – ਸਿਵਲ ਸਰਜਨ ਲੁਧਿਆਣਾ ਡਾ ਐਸ.ਪੀ ਸਿੰਘ ਦੇ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ, ਲੁਧਿਆਣਾ ਵਿਖੇ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਅਧੀਨ 8 ਮਈ ਤੋਂ 14 ਮਈ, 2022 ਤੱਕ ਥੈਲੇਸੀਮਿਆ ਬਾਰੇ ਹਫ਼ਤਾਵਾਰ ਜਾਗਰੁਕਤਾ ਅਭਿਆਨ ਚਲਾਇਆ ਜਾਵੇਗਾ।

ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਾ ਐਸ.ਪੀ ਸਿੰਘ ਨੇ ਦੱਸਿਆ ਕਿ ਥੈਲੇਸੀਮਿਆ ਇੱਕ ਗੰਭੀਰ ਜੈਨੇਟਿਕ ਰੋਗ ਹੈ ਜਿਸ ਵਿੱਚ ਪੀੜਿਤ ਵਿਅਕਤੀ ਵਿੱਚ ਖੂਨ ਦੇ ਨਾਲ ਨਾਲ ਸੈਨੂੰਲ ਬਣਾਉਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ ਅਤੇ ਹੌਲੀ – ਹੌਲੀ ਖਤਮ ਹੁੰਦੀ ਜਾਂਦੀ ਹੈ। ਇਸ ਰੋਗ ਦੇ ਮੁੱਖ ਲੱਛਣ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੀੜ੍ਹਤ ਵਿਅਕਤੀ ਦੇ ਸਰੀਰਕ ਵਿਕਾਸ ਵਿੱਚ ਦੇਰੀ ਹੁੰਦੀ ਹੈ, ਮਰੀਜ਼ ਬਹੁਤ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ, ਉਸ ਦੇ ਚਿਹਰੇ ਦੀ ਬਣਾਵਟ ਵਿੱਚ ਬਦਲਾਵ ਆ ਜਾਂਦਾ ਹੈ ਅਤੇ ਚਮੜੀ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੇਸ਼ਾਬ ਗਾੜਾ ਆਉਂਦਾ ਹੈ ਅਤੇ ਤਿੱਲੀ ਦਾ ਸਰੂਪ ਵੀ ਵੱਧ ਜਾਂਦਾ ਹੈ।

ਇਸ ਤੋਂ ਇਲਾਵਾ ਡਾ. ਸ਼ਰੂਤੀ ਕੱਕੜ ਨੇ ਦੱਸਿਆ ਕਿ ਇਸ ਰੋਗ ਦੇ ਮਰੀਜ਼ ਨੂੰ ਹਰ 15 – 20 ਦਿਨਾਂ  ਦੇ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਰੋਗ ਦੀ ਜਾਂਚ ਮੈਡੀਕਲ ਕਾਲਜ ਅਮ੍ਰਿਤਸਰ, ਪਟਿਆਲਾ,  ਫਰੀਦਕੋਟ, ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁ੍ਵਿਆਰਪੁਰ ਅਤੇ ਗੁਰਦਾਸਪੁਰ ਵਿੱਚ ਉਪਲੱਬਧ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜੀਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਦਾ ਖਾਸ ਕਰਕੇ ਪਹਿਲੀ ਤਿਮਾਹੀ ਵਿੱਚ, ਵਿਆਹ ਲਾਇਕ ਦੰਪਤੀਆਂ ਅਤੇ ਜਿਨ੍ਹਾਂ ਦਾ ਅਨੀਮਿਆ ਠੀਕ ਨਹੀਂ ਹੋ ਰਿਹਾ ਹੋਵੇ ਉਨ੍ਹਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਰਵਾ ਕੇ ਹੀ ਉਪਰੋਕਤ ਸਾਰੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਰੋਗ ਤੋਂ ਬਚਾ ਸੱਕਦੇ ਹਨ।

ਡਾ ਹਰਪ੍ਰੀਤ ਸਿੰਘ ਜਿਲਾ ਭਲਾਈ ਅਫਸਰ, ਲੁਧਿਆਣਾ ਨੇ ਦੱਸਿਆ ਕਿ ਇਸ ਵਾਰ ਦਾ ਥੀਮ ਵੀ ਇਹ ਹੈ ਕਿ ‘ਜਾਗਰੁਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ’। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਥੈਲੇਸੀਮਿਆ ਦੇ ਮਰੀਜਾਂ ਨੂੰ ਸਰਕਾਰੀ ਬਲੱਡ ਬੈਂਕਾਂ ਤੋਂ ਮੁਫ਼ਤ ਖੂਨ ਉਪਲੱਬਧ ਕਰਵਾਇਆ ਜਾਂਦਾ ਹੈ। ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਸਾਰੇ 0-15 ਸਾਲ ਤੱਕ ਦੇ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਮੁਫਤ ਅਨੀਮਿਆ ਜਾਂਚ ਕਰਕੇ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਹਫ਼ਤਾਵਾਰ ਮੁਹਿੰਮ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸੰਸਥਾਂਵਾਂ ਦੇ ਸਹਿਯੋਗ ਨਾਲ ਥੈਲੇਸੀਮਿਆ ਦੇ ਮਰੀਜਾਂ ਲਈ ਸਪੈਸ਼ਲ ਖੂਨ ਦਾਨ ਕੈਂਪ ਲਗਾਏ ਜਾ ਰਹੇ ਹਨ। ਥੈਲੇਸੀਮਿਆ ਬਾਰੇ ਆਸ਼ਾ ਵਰਕਰਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਗਰੁਕ ਕਰ ਸਕਣ।

–ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ– ‘ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ’

Leave a Comment