An interactive workshop was organised under the Chairmanship of Kumar Rahul, IAS, Secretary, Employment Generation, Skill Development & Training with the Training Partners working under the Skill schemes of Punjab Skill Development Mission followed by Interaction with Industry Associations/ Industries of Ludhiana at Bachat Bhawan, Ludhiana today.
Deepti Uppal, IAS, Director General, Employment Generation, Skill Development & Training, Surabhi Malik, IAS, Deputy Commissioner, Ludhiana, Rajesh Tripathi, PCS, Additional Mission Director, DEGSDT, Amit Kumar Panchal, ADC, Ludhiana and the officials from PSDM and DBEE Ludhiana were also part of the workshop.
In the first session with the 21 Training partners, Kumar Rahul, IAS, Secretary, DEGSDT took in depth review of the Performance and the Placement Progress of various schemes of Govt. of India like DDU-GKY, PMKVY and DAY-NULM for which PSDM is the nodal implementing agency in the state of Punjab.
The issues faced by the TPs were answered in this session and the ideas for better working and coordination were shared by the Training Partners. Suggestions were also made by the officers of the Government for the success of the schemes.
In the second session with the Industry Associations and Industries in Ludhiana, the focus was to encourage them to engage youth under Apprenticeship scheme, to invite CSR in Skill Development, to Empanel the industries with PSDM for captive employment. Industry was quite forthcoming in providing their feedback and to start new courses as per their requirement. MoU was signed with 4 Industry associations namely towards commitment in proving apprenticeship trainings.
Kumar Rahul along with his team also made a visit to the Multi Skill Development Centre, Govt. ITI, Ludhiana & IVY, Dugri to check the regular day to day working of the skill centres and suggested some improvements so that quality training is given to the youth of Punjab in order to enhance their employability.
ਲੁਧਿਆਣਾ, 17 ਮਈ:
ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹੁਨਰ ਸਕੀਮਾਂ ਤਹਿਤ ਕੰਮ ਕਰ ਰਹੇ ਟਰੇਨਿੰਗ ਪਾਰਟਨਰਜ਼ ਨਾਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਲੁਧਿਆਣਾ ਵਿਖੇ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਉਪਰੰਤ ਲੁਧਿਆਣਾ ਦੀਆਂ ਉਦਯੋਗਿਕ ਐਸੋਸੀਏਸ਼ਨਾਂ/ਉਦਯੋਗਾਂ ਨਾਲ ਗੱਲਬਾਤ ਕੀਤੀ ਗਈ।
ਇਸ ਵਰਕਸ਼ਾਪ ਵਿੱਚ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਦੀਪਤੀ ਉੱਪਲ, ਆਈ.ਏ.ਐਸ., ਡਿਪਟੀ ਕਮਿਸ਼ਨਰ, ਲੁਧਿਆਣਾ ਸੁਰਭੀ ਮਲਿਕ, ਆਈ.ਏ.ਐਸ., ਵਧੀਕ ਮਿਸ਼ਨ ਡਾਇਰੈਕਟਰ, ਡੀ.ਈ.ਜੀ.ਐਸ.ਡੀ.ਟੀ. ਰਾਜੇਸ਼ ਤ੍ਰਿਪਾਠੀ, ਪੀ.ਸੀ.ਐਸ., ਏ.ਡੀ.ਸੀ., ਲੁਧਿਆਣਾ ਅਮਿਤ ਕੁਮਾਰ ਪੰਚਾਲ ਅਤੇ ਪੀ.ਐਸ.ਡੀ.ਐਮ. ਤੇ ਡੀਬੀਈਈ ਲੁਧਿਆਣਾ ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।
ਸਕੱਤਰ, ਡੀ.ਈ.ਜੀ.ਐਸ.ਡੀ.ਟੀ. ਕੁਮਾਰ ਰਾਹੁਲ ਨੇ 21 ਟਰੇਨਿੰਗ ਪਾਰਟਨਰਜ਼ ਨਾਲ ਪਹਿਲੇ ਸੈਸ਼ਨ ਦੌਰਾਨ ਭਾਰਤ ਸਰਕਾਰ ਦੀਆਂ ਡੀਡੀਯੂ-ਜੀਕੇਵਾਈ, ਪੀਐਮਕੇਵੀਵਾਈ ਅਤੇ ਡੀਏਵਾਈ-ਐਨਯੂਐਲਐਮ ਵਰਗੀਆਂ ਵੱਖ-ਵੱਖ ਸਕੀਮਾਂ ਦੀ ਕਾਰਗੁਜ਼ਾਰੀ ਅਤੇ ਪਲੇਸਮੈਂਟ ਪ੍ਰਗਤੀ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਿਸ ਸਬੰਧੀ ਪੀਐਸਡੀਐਮ ਪੰਜਾਬ ਵਿੱਚ ਨੋਡਲ ਲਾਗੂਕਰਨ ਏਜੰਸੀ ਹੈ।
ਇਸ ਸੈਸ਼ਨ ਵਿੱਚ ਟੀਪੀਜ਼ ਨੂੰ ਦਰਪੇਸ਼ ਮੁੱਦਿਆਂ ਦੇ ਜਵਾਬ ਦਿੱਤੇ ਗਏ ਅਤੇ ਟਰੇਨਿੰਗ ਪਾਰਟਨਰਜ਼ ਵੱਲੋਂ ਬਿਹਤਰ ਕੰਮ ਕਰਨ ਅਤੇ ਤਾਲਮੇਲ ਲਈ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਸਰਕਾਰ ਨੂੰ ਸਕੀਮਾਂ ਦੀ ਸਫਲਤਾ ਲਈ ਸੁਝਾਅ ਵੀ ਦਿੱਤੇ ਗਏ।
ਲੁਧਿਆਣਾ ਦੀਆਂ ਉਦਯੋਗ ਐਸੋਸੀਏਸ਼ਨਾਂ ਅਤੇ ਉਦਯੋਗਾਂ ਨਾਲ ਦੂਜੇ ਸੈਸ਼ਨ ਦੌਰਾਨ, ਉਦਯੋਗ ਜਗਤ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਰਾਹੀਂ ਸ਼ਾਮਲ ਕਰਕੇ ਉਤਸ਼ਾਹਿਤ ਕਰਨ, ਹੁਨਰ ਵਿਕਾਸ ਵਿੱਚ ਸੀ.ਐਸ.ਆਰ. ਨੂੰ ਸ਼ਾਮਲ ਕਰਨ, ਕੈਪਟਿਵ ਰੋਜ਼ਗਾਰ ਲਈ ਨਾਲ ਉਦਯੋਗਾਂ ਨੂੰ ਪੀ.ਐਸ.ਡੀ.ਐਮ. ਨਾਲ ਸੂਚੀਬੱਧ ਕਰਨ ’ਤੇ ਕੇਂਦਰਿਤ ਸੀ। ਉਦਯੋਗ ਜਗਤ ਆਪਣੀ ਫੀਡਬੈਕ ਦੇਣ ਅਤੇ ਸਮੇਂ ਦੀ ਲੋੜ ਅਨੁਸਾਰ ਨਵੇਂ ਕੋਰਸ ਸੁਰੂ ਕਰਨ ਵਿੱਚ ਵਧ ਚੜਕੇ ਅੱਗੇ ਆਇਆ । 4 ਉਦਯੋਗਿਕ ਐਸੋਸੀਏਸ਼ਨਾਂ ਜਿਵੇਂ ਆਟੋ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਆਫ ਇੰਡੀਆ ,ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ, ਲੁਧਿਆਣਾ, ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼, ਯੂਨਾਈਟਿਡ ਸਾਈਕਲ ਅਤੇ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਲੁਧਿਆਣਾ ਨਾਲ ਐਮਓਯੂ ਸਹੀਬੱਧ ਕੀਤੇ ਤਾਂ ਜੋ ਅਪ੍ਰੈਂਟਿਸਸ਼ਿਪ ਸਿਖਲਾਈ ਪ੍ਰਤੀ ਵਚਨਬੱਧਤਾ ਨੂੰ ਪੱਕੇ ਪੈਰੀਂ ਅਮਲੀ ਜਾਮਾ ਪਵਾਇਆ ਜਾ ਸਕੇ।
ਸਕੱਤਰ ਨੇ ਆਪਣੇ ਸਮਾਪਤੀ ਸੰਬੋਧਨ ਵਿੱਚ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਸਾਡੇ ਹੱਥਾਂ ਵਿੱਚ ਹੈ। ਉਨਾਂ ਯਕੀਨੀ ਬਣਾਇਆ ਕਿ ਮੁੱਖ ਧਿਆਨ ਨੌਜਵਾਨਾਂ ਲਈ ਢੁਕਵੀਂ ਲਾਮਬੰਦੀ ਅਤੇ ਚੰਗੀ ਪਲੇਸਮੈਂਟ ‘ਤੇ ਕੇਂਦਰਤ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਰਾਹੀਂ ਭਵਿੱਖ ਦੇ ਸੁਧਾਰ ਲਈ ਕਦਮ ਚੁੱਕੇ ਜਾਣਗੇ। ਏ.ਡੀ.ਸੀ., ਲੁਧਿਆਣਾ ਨੇ ਭਵਿੱਖ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਕਰਨ ਨੂੰ ਯਕੀਨੀ ਬਣਾਉਣ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਤਾਂ ਜੋ ਸਾਰੇ ਭਾਈਵਾਲਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਵਾਇਆ ਜਾ ਸਕੇ।
ਕੁਮਾਰ ਰਾਹੁਲ ਨੇ ਆਪਣੀ ਟੀਮ ਦੇ ਨਾਲ ਹੁਨਰ ਕੇਂਦਰਾਂ ਦੇ ਰੋਜਾਨਾ ਦੇ ਕੰਮਕਾਜ ਦੀ ਜਾਂਚ ਲਈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਆਈ.ਟੀ.ਆਈ., ਲੁਧਿਆਣਾ ਅਤੇ ਆਈ.ਵੀ.ਵਾਈ., ਦੁਗਰੀ ਦਾ ਦੌਰਾ ਕੀਤਾ ਅਤੇ ਬਣਦੇ ਸੁਧਾਰ ਕਰਨ ਲਈ ਸੁਝਾਅ ਦਿੱਤੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਉਨਾਂ ਦੀ ਰੋਜਗਾਰ ਯੋਗਤਾ ਵਿੱਚ ਵਾਧਾ ਕਰਨ ਲਈ ਮਿਆਰੀ ਸਿਖਲਾਈ ਦਿੱਤੀ ਜਾ ਸਕੇ।