Sacred Heart Convent International School (SHCIS), Sarabha Nagar, Ludhiana proudly declared its IGCSE result for the second batch.
Cambridge Assessment International Education, popularly known as CIE, is the world’s largest provider of International Education programmes and is considered to be one of the most challenging curriculums in the world. To add to the laurels, Sacred Heart Cambrianites have done the School mighty proud with their outstanding results in all the 14 subjects across the 5 groups.
With a clean sweep of 7 A* Grades – in all her opted subjects – Puneet Kaur Grewal shines bright with an unparallel and unprecedented achievement.
6A* Grades procured by both Meharnoor Singh and Sanna Arora, 5 A* Grades of Bhavish Mohan Jain and 4 A* ‘s of Sanaaz Sanan glorify the result-sheet.
To add to the honour, we have Gurdev Kaur with 2 A* and 4 A Grades and Kanica Jain with an All A’s in their scorecard.
ਸੈਕਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ (ਐਸ.ਐਚ.ਸੀ.ਆਈ.ਐਸ.), ਸਰਾਭਾ ਨਗਰ, ਲੁਧਿਆਣਾ ਵੱਲੋਂ ਆਪਣੇ ਦੂਜੇ ਬੈਚ ਦਾ ਆਈ.ਜੀ.ਸੀ.ਐਸ.ਈ. ਦਾ ਨਤੀਜਾ ਐਲਾਨਿਆ ਗਿਆ।
ਕੈਮਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ, ਜਿਸਨੂੰ ਸੀ.ਆਈ.ਈ ਵਜੋਂ ਵੀ ਜਾਣਿਆ ਜਾਂਦਾ ਹੈ, ਅੰਤਰਰਾਸ਼ਟਰੀ ਸਿੱਖਿਆ ਪ੍ਰੋਗਰਾਮਾਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਦਾਤਾ ਹੈ ਅਤੇ ਇਸਨੂੰ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਪਾਠਕ੍ਰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੈਕਰਡ ਹਾਰਟ ਕੈਮਬ੍ਰੀਅਨਾਈਟਸ ਨੇ 5 ਸਮੂਹਾਂ ਵਿੱਚ ਸਾਰੇ 14 ਵਿਸ਼ਿਆਂ ਵਿੱਚ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।
ਸਕੂਲ ਦੇ 15 ਵਿਦਿਆਰਥੀ ਦਾ 35ਏ* ਅਤੇ 29 ਏ ਗ੍ਰੇਡ ਨਾਲ ਕੈਮਬ੍ਰਿਜ ਆਈ.ਜੀ.ਸੀ.ਐਸ.ਈ.-22 ਬੈਚ ਵਿੱਚ ਸ਼ਾਮਲ ਹੋਣਾ ਮਾਣਮੱਤੀ ਗੱਲ ਹੈ।
7 ਏ* ਗ੍ਰੇਡ ਹਾਸਲ ਕਰਕੇ ਪੁਨੀਤ ਕੌਰ ਗਰੇਵਾਲ ਨੇ ਆਪਣੇ ਚੁਣੇ ਗਏ ਵਿਸ਼ਿਆਂ ਵਿੱਚ ਬੇਮਿਸਾਲ ਪ੍ਰਾਪਤੀ ਕਰਕੇ ਆਪਣਾ ਨਾਂ ਰੋਸ਼ਨ ਕੀਤਾ ਹੈ।
6ਏ* ਗ੍ਰੇਡ ਨਾਲ ਮੇਹਰਨੂਰ ਸਿੰਘ ਅਤੇ ਸਨਾ ਅਰੋੜਾ, 5 ਏ* ਗ੍ਰੇਡ ਨਾਲ ਭਾਵੀਸ਼ ਮੋਹਨ ਜੈਨ ਅਤੇ 4 ਏ* ਗ੍ਰੇਡ ਨਾਲ ਸਨਾਜ਼ ਸਨਨ ਨੇ ਮੱਲ੍ਹਾਂ ਮਾਰੀਆਂ।
ਗੁਰਦੇਵ ਕੌਰ ਨੇ 2 ਏ* ਅਤੇ 4 ਏ ਗ੍ਰੇਡ ਅਤੇ ਕਨਿਕਾ ਜੈਨ ਨੇ ਸਾਰਿਆਂ ਵਿੱਚ ਏ ਗ੍ਰੇਡ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।
ਅਜਿਹਾ ਸ਼ਾਨਦਾਰ ਅਤੇ ਪ੍ਰਸ਼ੰਸਾਯੋਗ ਨਤੀਜਾ ਪ੍ਰਾਪਤ ਕਰਨਾ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ।
ਇੱਕ ਹੋਰ ਅਕਾਦਮਿਕ ਸਾਲ ਨੂੰ ਸਫਲਤਾਪੂਰਵਕ ਪੂਰਾ ਹੋਣ ‘ਤੇ ਪ੍ਰਸ਼ਾਸਨ, ਫੈਕਲਟੀ ਅਤੇ ਮਾਪੇ ਬਹੁਤ ਖੁਸ਼ ਹਨ।
ਸਕੂਲ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦੇ ਅੱਗੇ ਵਧਣ ਅਤੇ ਖੁਸ਼ਹਾਲ ਹੋਣ ਦੀ ਉਮੀਦ ਕਰਦਾ ਹੈ।