The Global Talk

Details of Mega Job Fair on 27 May in Ludhiana released by Dy.Commissioner ,100 companies turnup

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂਮੈਗਾ ਰੋਜ਼ਗਾਰ ਮੇਲਾ-2022 ਭਲਕੇਨੌਜਵਾਨ ਰੋਜ਼ਗਾਰ ਮੇਲੇ ਸ਼ਮੂਲੀਅਤ ਕਰਦਿਆਂ ਵੱਧ ਤੋਂ ਵੱਧ ਲੈਣ ਲਾਹਾਡਿਪਟੀ ਕਮਿਸ਼ਨਰ ਸੁਰਭੀ ਮਲਿਕਕਰੀਬ 100 ਕੰਪਨੀਆਂ ਵੱਲੋਂ ਮੇਲੇ ਕੀਤੀ ਜਾਵੇਗੀ ਸ਼ਮੂਲੀਅਤ

ਲੁਧਿਆਣਾ, 26 ਮਈ (000) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਭਲਕੇ 27 ਮਈ 2022 ਨੂੰ ਕਰਵਾਏ ਜਾ ਰਹੇ ‘ਮੈਗਾ ਰੋਜ਼ਗਾਰ ਮੇਲਾ – 2022’ ਵਿੱਚ ਸ਼ਾਮਲ ਹੋ ਕੇ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।

ਉਨ੍ਹਾ ਦੱਸਿਆ ਕਿ ਕੱਲ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਸਥਾਨਕ ਫੋਕਲ ਪੁਆਇੰਟ ਵਿਖੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਕੰਪਲੈਕਸ ਵਿੱਚ ‘ਮੈਗਾ ਰੋਜ਼ਗਾਰ ਮੇਲਾ 2022’ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਵਿੱਚ 100 ਦੇ ਕਰੀਬ ਨਾਮੀ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਵੱਲੋਂ ਵੈਲਡਰ, ਫਿਟਰ, ਹੈਲਪਰ, ਟਰਨਰ, ਮਸ਼ੀਨਿਸਟ, ਸੀ.ਐਨ.ਸੀ/ਵੀ.ਐਮ.ਸੀ. ਆਪਰੇਟਰ, ਇਲੈਕਟ੍ਰੀਸ਼ੀਅਨ ਆਪਰੇਟਰ, ਐਮ.ਐਮ.ਵੀ. ਅਤੇ ਡੀਜ਼ਲ ਮਕੈਨਿਕ, ਕੰਪਿਊਟਰ ਆਪਰੇਟਰ, ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ, ਐਚ.ਆਰ. ਮੈਨੇਜਰ, ਅਸਿਸਟੈਂਟ ਮੈਨੇਜਰ, ਡਿਪਲੋਮਾ ਇੰਜਨੀਅਰ, ਸੰਗਠਨਾਤਮਕ ਕਾਰਜਕਾਰੀ ਆਦਿ ਦੀ ਭਰਤੀ ਕੀਤੀ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਬੀ.ਏ. ਅਤੇ ਬੀ.ਕਾਮ ਪਾਸਆਊਟ ਵਿੱਦਿਅਕ ਯੋਗਤਾਵਾਂ ਵਾਲਾ ਕੋਈ ਵੀ ਉਮੀਦਵਾਰ ਭਾਗ ਲੈ ਸਕਦਾ ਹੈ।

District Bureau of Employment and Enterprises (DBEE), Ludhiana in association with Chamber of Industrial & Commercial Undertakings (CICU) is organizing Mega Job Fair in Ludhiana’s Focal Point  on 27th May 2022.This has been informed by the district administration

DBEE informs the schedule on social media also:

Time: 9am to 4pm.

Venue: CICU Complex, Focal Point, Ludhiana.

Candidates are requested to fill the Registration form below:

https://forms.gle/fiCJgCZ7eab4WUDJ8

Link for Interview Location (CICU): https://goo.gl/maps/sLMkWSfyREFc4JnXA

For any Query pls contact DBEE Ludhiana: 8872899992.

 

 

Exit mobile version