The Global Talk
Farms & Factories News & Views

Ludhiana News Beat Today

ਅੱਜ ਦੇ ਦਿਨ—ਲੁਧਿਆਣਾ ਨਿਊਜ਼ ਬੀਟ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਪੰਜਾਬ ਸਰਕਾਰ ਦੇ ਵਫਦ ਵੱਲੋਂ ਦੱਖਣੀ ਅਫਰੀਕਾ ਦਾ ਕੀਤਾ 05 ਦਿਨਾਂ ਦੌਰਾ
– ਟੀਮ ਵੱਲੋਂ ਅਰਬਨ ਮੈਨੇਜਮੈਂਟ, ਵਾਟਰ ਸਰਵਿਸ ਡਲੀਵਰੀ, ਮਿੳਂਸਿਪਲ ਫਾਇਨੈਂਸ, ਇੰਟਰਗੋਰਮੈਂਟਲ ਫਿਸਕਲ ਟਰਾਂਸਫਰਜ਼ ਤੇ ਕਲਾਇਮੇਟ ਰੈਜ਼ੀਲਇਏਂਸ ਸਬੰਧੀ ਵੱਖ-ਵੱਖ ਨਵੀਆਂ ਖੋਜਾਂ ਬਾਰੇ ਜਾਣਕਾਰੀ ਕੀਤੀ ਹਾਸਲ

ਲੁਧਿਆਣਾ, 31 ਮਈ (000) – ਪੰਜਾਬ ਸਰਕਾਰ ਵੱਲੋਂ 10 ਮੈਂਬਰੀ ਟੀਮ, ਜਿਸ ਵਿੱਚ ਪ੍ਰਮੁੱਖ ਸਕੱਤਰ – ਸਥਾਨਕ ਸਰਕਾਰ, ਪ੍ਰਮੁੱਖ ਸਕੱਤਰ – ਹਾਊਸਿੰਗ ਅਤੇ ਅਰਬਨ ਡੈਵਲਪਮੈਂਟ, ਵਿਸ਼ੇਸ਼ ਪ੍ਰਮੁੱਖ ਸਕੱਤਰ – ਦਫਤਰ ਮੁੱਖ ਮੰਤਰੀ ਪੰਜਾਬ, ਸੀ.ਈ.ਓ – ਪੀ.ਐਮ.ਆਈ.ਡੀ.ਸੀ., ਡਾਇਰੈਕਟਰ – ਸਥਾਨਕ ਸਰਕਾਰ, ਕਮਿਸ਼ਨਰ – ਨਗਰ ਨਿਗਮ ਲੁਧਿਆਣਾ, ਜੀ.ਐਮ.ਪੀ. – ਪੀ.ਐਮ.ਆਈ.ਡੀ.ਸੀ., ਮੈਨੇਜਰ ਪ੍ਰੋਜੈਕਟ – ਪੀ.ਐਮ.ਆਈ.ਡੀ.ਸੀ., ਨਿਗਰਾਨ ਇੰਜੀਨੀਅਰ (ਓ.ਐਂਡ.ਐਮ. ਸੈਲ) – ਨਗਰ ਨਿਗਮ ਲੁਧਿਆਣਾ, ਕਾਰਜਕਾਰੀ ਇੰਜੀਨੀਅਰ – ਨਗਰ ਨਿਗਮ ਅੰਮ੍ਰਿਤਸਰ ਸ਼ਾਮਿਲ ਸਨ, ਵੱਲੋਂ ਸਾਊਥ ਅਫਰੀਕਾ ਵਿਖੇ ਵਰਲਡ ਬੈਂਕ ਵੱਲੋਂ ਸਾਊਥ ਅਫਰੀਕਾਂ ਪ੍ਰਸ਼ਾਸਨ ਨਾਲ ਮਿਲਕੇ ਓਰਗਨਾਇਜ਼ ਕੀਤੇ ਗਏ “Technical Knowledge Exchange to South Africa – Innovations in water service delivery, municipal finance & climate resilience” ਪ੍ਰੋਗਰਾਮ ਮਿਤੀ 23 ਮਈ ਤੋਂ 27 ਮਈ ਦਾ ਦੋਰਾ ਕੀਤਾ ਗਿਆ।
ਇਸ 05 ਦਿਨਾਂ ਦੇ ਪ੍ਰੋਗਰਾਮ ਦੋਰਾਨ ਵਰਲਡ ਬੈਂਕ ਅਤੇ ਸਾਊਥ ਅਫਰੀਕਾ ਦੇ ਪ੍ਰਸ਼ਾਸਨ ਵੱਲੋਂ ਸਾਊਥ ਅਫਰੀਕਾ ਦੇ ਸ਼ਹਿਰ ਪ੍ਰੀਟੋਰੀਆ ਅਤੇ ਕੇਪ ਟਾਊਨ ਵਿਖੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਅਰਬਨ ਮੈਨੇਜਮੈਂਟ, ਵਾਟਰ ਸਰਵਿਸ ਡਲੀਵਰੀ, ਮਿੳਂਸਿਪਲ ਫਾਇਨੈਂਸ, ਇੰਟਰਗੋਰਮੈਂਟਲ ਫਿਸਕਲ ਟਰਾਂਸਫਰਜ਼ ਅਤੇ ਕਲਾਇਮੇਟ ਰੈਜ਼ੀਲਇਏਂਸ ਸਬੰਧੀ ਵੱਖ-ਵੱਖ ਨਵੀਆਂ ਖੋਜਾਂ ਬਾਰੇ ਟੀਮ ਨੂੰ ਜਾਣੂੰ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਵਰਲਡ ਬੈਂਕ ਦੇ ਨੁਮਾਇੰਦੇ Ms. Yarissa Lyngdoh Sommer, Senior Urban Specialist Mr. Srinivas Podipireddy, Senior Water & Sanitation Specialist ਵੱਲੋਂ ਵੀ ਹਿੱਸਾ ਲਿਆ ਗਿਆ। ਇਸ ਟੀਮ ਵੱਲੋਂ ਸਾਊਥ ਅਫਰੀਕਾ ਵਿਖੇ City of Mbombela, City of Cape Town ਦੇ ਵਾਟਰ ਸਪਲਾਈ ਸਿਸਟਮ, ਵਾਟਰ ਸੈਕਟਰ ਇੰਸਟੀਟਿਊਸ਼ਨਲ ਅਰੇਂਜਮੈਂਟ, ਰੈਗੂਲੇਸ਼ਨ ਐਂਡ ਸਪੋਰਟ, ਮਿੳਂਸਿਪਲ ਬੋਰੋਇੰਗਜ਼, ਰਵੈਨਿਊ ਇੰਨਹਾਂਸਮੈਂਟ ਅਤੇ ਪ੍ਰਾਪਰਟੀ ਟੈਕਸ ਬਾਰੇ ਜਾਣਕਾਰੀ ਲਈ ਗਈ। ਇਸ ਦੋਰਾਨ ਇੰਨਫੋਰਮਲ ਸੈਟਲਮੈਂਟਸ, ਸੋਲਿਡ ਵੇਸਟ ਪਲਾਂਟ ਅਤੇ ਵਾਟਰ ਪ੍ਰੈਸ਼ਰ ਮੈਨੇਜਮੈਂਟ ਸਿਸਟਮ ਦਾ ਵੀ ਦੌਰਾ ਕੀਤਾ ਗਿਆ।

______________________________________________________________________________________________

ਗੈਰ-ਕਾਨੂੰਨੀ ਮਾਈਨਿੰਗ, ਖੁੱਲ੍ਹੇ ਬੋਰ, ਵਾਤਾਵਰਨ ਪ੍ਰਦੂਸ਼ਣ, ਪਰਾਲੀ ਸਾੜਨ, ਟ੍ਰੈਫਿਕ ਸਮੱਸਿਆ, ਸਰਕਾਰੀ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਿਆਂ, ਨਸ਼ਾ ਛੁਡਾਊ ਕੇਂਦਰਾਂ, ਟਰੈਵਲ ਏਜੰਟਾਂ ਆਦਿ ਸਬੰਧੀ ਆਪਣੀਆਂ ਸ਼ਿਕਾਇਤਾਂ @ 79735-30515

Residents can register complaints  @ @ 79735-30515 related to illegal mining, open bores, environmental pollution, burning of stubble, traffic problem, illegal encroachments on government properties, de-addiction centres, travel agents etc: Ludhiana DC Surabhi Malik

Ludhiana, May 31:

For the redressal of several complaints related to illegal mining, open bores, environmental pollution, burning of stubble, traffic problem, illegal encroachments on government properties, de-addiction centres, travel agents etc, District Administration Ludhiana has started a helpline number. Through this whatsapp helpline number 79735-30515, residents can submit their complaints.

In a press statement issued today, Deputy Commissioner Ludhiana Surabhi Malik said with the help of this helpline number 79735-30515 (only whatsapp), Ludhiana residents can submit their complaints related to illegal mining, open bores, environmental pollution, burning of stubble, traffic problem, illegal encroachments on government properties, de-addiction centres, travel agents etc.

She said that this helpline number would remain operational 24X7 and dedicated staff has been deputed to ensure that all complaints received on this helpline number are dealt with on time. She said that earlier, different officers used to receive complaints, due to which sometimes the complaint could not be redressed on time, but now residents can submit their complaints at this dedicated helpline number.

She also assured of redressal of complaints of all the residents.

___________________________________________________________________________________

Career Talk on Topic “Career in Call Centres/ BPO Industry” tomorrow on 01-06-2022

Ludhiana, May 31:

Under the guidance of Deepti Uppal, IAS, Director General, Employment Generation, Skill Development & Training and Rajesh Tripathi, PCS, Additional Mission Director, DEGSDT, a Career Talk is being organized tomorrow, i.e. June 1, 2022 at 11:00 AM on the Topic “Career in Call Centres/ BPO Industry”.

The key speaker is Rajwinder Singh Boparai, President Best Bay Trucking and Best Bay Logistics & SRP Digital Services and SRP US Logistics Pvt Ltd.

The objective is  to help youth of Punjab with the expert opinion on how they can find  career opportunities in call centres/BPO industry, enhance their employment opportunities. The key focus areas of the Career Talk are the career opportunities that may be pursued by 10th/12th/graduate candidates in Call Centres/BPO industry, pros and cons of working in this industry and the future prospects.

The event will go LIVE on Facebook page of Department of Employment Generation, Skill Development & Training. All the interested candidates may attend the LIVE session on Facebook Page @ Department of Employment Generation, Skill Development & Training or go to the link  https://fb.me/toe/3H7X4S7cT.

____________________________________________________________________________________________

Hundreds of beneficiaries of 16 government schemes interact with Prime Minister virtually

State level function organised at Dr Manmohan Singh Auditorium of PAU today

Ludhiana, May 31:

Under the Azaadi Ka Amrit Mahotsav, hundreds of beneficiaries of 16 different government schemes from district Ludhiana today interacted with Prime Minister through video conferencing.

A state-level function in this regard was organised at the Dr Manmohan Singh Auditorium in Punjab Agricultural University, here.

This event was attended by more than 700 direct beneficiaries of 16 different government schemes such as Pradhan Mantri Aawas Yojana (Rural), Pradhan Mantri Aawas Yojana (Urban), Pradhan Mantri Kisan Samman Nidhi, Pradhan Mantri Ujjwala Yojana, Poshan Abhiyan, Pradhan Mantri Matru Vandana Yojana, Swachh Bharat Mission (Rural), Swachh Bharat Mission (Urban), Jal Jeevan Mission, Amrut, Pradhan Mantri Svanidhi, One Nation One Ration card, Pradhan Mantri Gareeb Kalyan Ann Yojana, Ayushman Bharat Chief Minister Sehat Bima Yojana, Health & Wellness Centres and Pradhan Mantri Mudra Yojana.

MLAs Sarvjit Kaur Manuke, Rajinderpal Kaur Chhina, Kulwant Singh Sidhu, Hardeep Singh Mundian, Madan Lal Bagga and Daljit Singh Grewal, Financial Commissioner Rural Development Seema Jain, Joint Development Commissioner Amit Kumar, Deputy Commissioner Surabhi Malik, ADC (Rural Development) Amit Kumar Panchal, besides several others were also present on the occasion.

During this interactive session, the beneficiaries were briefed about all 16 government schemes and were urged to motivate all eligible persons to avail full benefits of these schemes.

Prominent among those present on the occasion included Dr KNS Kang, Amandeep Singh Mohi, AAP District President Harbhupinder Singh Dharaur, Ahbaab Singh Grewal, Gurjit Singh Gill, Sharnpal Singh Makkar, besides several others.

_____________________________________________________________________________________________________

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਵਿਧਾਇਕ ਸਿੱਧੂ ਵੱਲੋਂ ਅੱਜ ਕੇਂਦਰੀ ਸੁਧਾਰ ਘਰ ਦਾ ਦੌਰਾ, ਹਵਾਲਾਤੀਆਂ ਤੇ ਕੈਦੀਆਂ ਲਈ ਪੀਣ ਵਾਲੇ ਪਾਣੀ ਦੇ ਕੂਲਰ ਕਰਵਾਏ ਮੁਹੱਈਆ
ਲੁਧਿਆਣਾ, 31 ਮਈ (000) – ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਕੇਂਦਰੀ ਸੁਧਾਰ ਘਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਲਈ ਪੀਣ ਵਾਲੇ ਪਾਣੀ ਦੇ 2 ਕੂਲਰ ਵੀ ਮੁਹੱਈਆ ਕਰਵਾਏ।
ਬੀਤੇ ਦਿਨੀਂ ਵਿਧਾਇਕ ਸ.ਕੁਲਵੰਤ ਸਿੰਘ ਸਿੱਧੂ ਦੇ ਕੇਂਦਰੀ ਜੇਲ੍ਹ ਦੌਰੇ ਦੌਰਾਨ ਹਵਾਲਾਤੀਆਂ ਤੇ ਕੈਦੀਆਂ ਵੱਲੋਂ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਗਿਆ ਸੀ ਜਿਸ ਵਿੱਚ ਪੀਣ ਵਾਲੇ ਠੰਡੇ ਪਾਣੀ ਬਾਰੇ ਵੀ ਦੱਸਿਆ ਗਿਆ ਸੀ। ਮਨੁੱਖਤਾ ਨੂੰ ਸਮਰਪਿਤ ਅਤੇ ਅੱਤ ਦੇ ਗਰਮ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕ ਸਿੱਧੂ ਵੱਲੋਂ, ਹੈਲਪਫੁਲ ਐਨ.ਜੀ.ਓ. ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਅੱਜ 2 ਪੀਣ ਵਾਲੇ ਪਾਣੀ ਦੇ ਕੂਲਰ ਮੁਹੱਈਆ ਕਰਵਾਏ ਗਏ।
ਵਿਧਾਇਕ ਸਿੱਧੂ ਦੇ ਧਿਆਨ ਵਿੱਚ ਆਇਆ ਕਿ ਮਾਣਯੋਗ ਅਦਾਲਤਾਂ ਵੱਲੋਂ ਕੁੱਝ ਕੈਂਦੀਆਂ ਨੂੰ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਕੀਤਾ ਜਾਂਦਾ ਹੈ ਅਤੇ ਜੁ਼ਰਮਾਨਾ ਨਾ ਭਰਨ ਦੀ ਸੂਰਤ ਵਿੱਚ ਵਾਧੂ ਕੈਦ ਕੱਟਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੈਦੀ ਛੋਟੇ-ਮੋਟੇ ਜੁਰਮਾਨੇ ਭਰਨ ਤੋਂ ਅਸਮਰੱਥ ਹਨ, ਐਨ.ਜੀ.ਓ. ਦੇ ਸਹਿਯੋਗ ਨਾਲ ਉਨ੍ਹਾਂ ਦੇ ਜੁਰਮਾਨੇ ਵੀ ਭਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ਜ਼ਰੂਰੀ ਦਵਾਈਆਂ ਵੀ ਵੰਡੀਆਂ ਗਈਆਂ ਜਿਸ ਵਿੱਚ ਓ.ਆਰ.ਐਸ. ਦੇ 1 ਹਜ਼ਾਰ ਪਾਊਚ, ਸੈਟਰੀਜਨ ਦੇ 1 ਹਜ਼ਾਰ ਪੱਤੇ, ਲੋਪਰੋਮਾਈਡ ਦੇ 1 ਹਜ਼ਾਰ ਪੱਤੇ, ਜੈਸਿਕ ਪੀ.ਸੀ.ਐਮ. ਦੇ 1 ਹਜ਼ਾਰ ਪੱਤੇ ਅਤੇ ਡੋਨਪੈਰੀਡੋਨ ਦੇ 1 ਹਜ਼ਾਰ ਪੱਤੇ ਵੀ ਸ਼ਾਮਲ ਸਨ।

___________________________________________________________________________________________________

ਕੁਲਵਿੰਦਰ ਵਰਗੇ ਲੇਖਕ ਬਦੇਸ਼ਾਂ ‘ਚ  ਪੰਜਾਬੀ ਮਾਂ ਬੋਲੀ ਦੇ ਸਦੀਵੀ ਰਾਜਦੂਤ ਹਨ- ਡਾਃ ਸ ਪ ਸਿੰਘ

ਲੁਧਿਆਣਾਃ 31  ਮਈ
ਜੀ ਜੀ ਐੱਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਮਰੀਕਾ ਵੱਸਦੇ ਪੰਜਾਬੀ ਕਵੀ ਕੁਲਵਿੰਦਰ ਦੀ ਤੀਜੀ  ਗ਼ਜ਼ਲ ਪੁਸਤਕ ਸ਼ਾਮ ਦੀ ਸ਼ਾਖ਼ ‘ਤੇ ਡਾਃ ਸ ਪ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ , ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਕੈਲੇਫੋਰਨੀਆ(ਅਮਰੀਕਾ) ਦੇ ਅਹੁਦੇਦਾਰ ਤੇ ਸਿਰਕੱਢ ਪੰਜਾਬੀ ਲੇਖਕ ਸੁਰਿੰਦਰ ਸੀਰਤ,ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਰੀ (ਕੈਨੇਡਾ) ਦੇ ਪ੍ਰਧਾਨ  ਸਾਹਿਬ ਸਿੰਘ ਥਿੰਦ,ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਃ ਮਨਜੀਤ ਸਿੰਘ ਛਾਬੜਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਲੋਕ ਅਰਪਨ ਕੀਤਾ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਪੁਸਤਕ ਅਤੇ ਇਸ ਦੇ ਲੇਖਕ ਦੀ ਦਾਣ ਪਛਾਣ ਕਰਵਾਉਂਦਿਆਂ ਪ੍ਰੋਃ ਗੁਰਭਜਨ ਗਿੱਲ ਨੇ ਕਿਹਾ ਕਿ ਕੁਲਵਿੰਦਰ ਭਾਵੇਂ ਕਿੱਤੇ ਪੱਖੋਂ ਇੰਜਨੀਅਰ ਹੈ ਪਰ ਪ੍ਰਿੰਸੀਪਲ ਤਖ਼ਤ ਸਿੰਘ ਜੀ ਦਾ ਸ਼ਾਗਿਰਦ ਹੋਣ ਕਾਰਨ ਪੰਜਾਬੀ ਗ਼ਜ਼ਲ ਨੂੰ  ਪਿਛਲੇ ਪੈਂਤੀ ਚਾਲੀ ਸਾਲ ਤੋਂ ਸਮਰਪਿਤ ਹੈ। ਡਾਃ ਜਗਤਾਰ ਦੀ ਅਗਵਾਈ ਹੇਠ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਬਿਰਖ਼ਾਂ ਅੰਦਰ ਉੱਗੇ ਖੰਡਰ ਤੇ ਨੀਲੀਆਂ ਲਾਟਾਂ ਦਾ ਸੇਕ ਇਸ ਗੱਲ ਦਾ ਪ੍ਰਮਾਣ ਹੈ ਕਿ ਕੁਲਵਿੰਦਰ ਸੁਚੇਤ ਸ਼ਬਦ ਸਾਧਕ ਹੈ। ਡਾਃ ਸੁਰਜੀਤ ਪਾਤਰ ਉਸ ਨੂੰ ਸੋਚ ਤੇ ਭਾਵਨਾ ਦੀ ਨਿਰੰਤਰਤਾ ਦਾ ਸ਼ਾਇਰ ਮੰਨਦਾ ਹੈ ਜਦ ਕਿ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਗ਼ਜ਼ਲਗੋ ਜਸਵਿੰਦਰ ਉਸ ਨੂੰ ਮਾਨਵੀ ਸੰਵੇਦਨਾ ਦੇ ਗੂੜ੍ਹੇ  ਕਾਵਿਕ ਰੰਗ ਤੇ ਨਿਵੇਕਲੇ ਅੰਦਾਜ਼ ਦਾ ਕਵੀ ਕਹਿੰਦਾ ਹੈ। ਮੈਂ ਉਸ ਦੀ ਅਥਾਹ ਊਰਜਾਵਾਨ ਸ਼ਬਦ ਜੜਤ ਦਾ ਕਾਇਲ ਹਾਂ।
ਡਾਃ ਸ ਪ ਸਿੰਘ ਨੇ ਕਿਹਾ ਕਿ ਕੁਲਵਿੰਦਰ ਵਰਗੇ ਲੇਖਕ ਬਦੇਸ਼ਾਂ ਚ ਮਾਂ ਬੋਲੀ ਪੰਜਾਬੀ ਦੇ ਰਾਜਦੂਤ ਹੁੰਦੇ ਹਨ। ਉਸ ਦੇ ਤੀਸਰੇ ਗ਼ਜ਼ਲ ਸੰਗ੍ਰਹਿ ਸ਼ਾਮ ਦੀ ਸ਼ਾਖ਼ ‘ਤੇ ਦਾ ਗੁਜਰਾਂਵਾਲਾ ਵਿਦਿਅਕ ਸੰਸਥਾਵਾਂ ਚ ਲੋਕ ਅਰਪਨ ਹੋਣਾ ਯਕੀਨਨ ਮਾਣ ਮੱਤੀ ਘਟਨਾ ਹੈ। ਉਨ੍ਹਾਂ ਕਿਹਾ ਕਿ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਨੇੜ ਭਵਿੱਖ ਵਿੱਚ ਵਿਚਾਰ ਚਰਚਾ ਕਰਵਾਈ ਜਾਵੇਗੀ। ਦੋਆਬੇ ਦੇ ਪਿੰਡ ਬੰਡਾਲਾ ਦੇ ਸਿਆਸੀ ਮਾਹੌਲ ਵਿੱਚ ਜਨਮ ਲੈਣ ਕਾਰਨ ਕੁਲਵਿੰਦਰ ਕੋਲ ਵਿਸ਼ਲੇਸ਼ਣੀ ਅੱਖ ਹੈ, ਜੋ ਸਮਾਜਿਕ ਯਥਾਰਥ ਨੂੰ ਬਹੁਤ ਬਾਰੀਕੀ ਨਾਲ ਉਸ ਗ਼ਜ਼ਲਾਂ ਚ ਪਰੋਇਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ  ਕੁਲਵਿੰਦਰ ਤੀਸਰੇ ਨੇਤਰ ਰਾਹੀਂ ਸਮਾਜ ਨੂੰ ਵੇਖਣ ਵਾਲਾ ਸ਼ਾਇਰ ਹੈ ਜਿਸ ਨੇ ਸਾਹਿੱਤ ਸਿਰਜਣਾ ਦੀ ਨਿਰੰਤਰਤਾ ਨੂੰ ਕਾਇਮ ਰੱਖਿਆ ਹੈ।
ਵਿਸ਼ਵ ਪੰਜਾਬੀ ਸਾਹਿੱਤ ਅਕਾਡਮੀ ਕੈਲੇਫੋਰਨੀਆ ਦੇ ਪ੍ਰਤੀਨਿਧ  ਸੁਰਿੰਦਰ ਸੀਰਤ ਨੇ ਕਿਹਾ ਕਿ ਕੁਲਵਿੰਦਰ, ਸੁਖਵਿੰਦਰ ਕੰਬੋਜ਼ ਤੇ ਅਸੀਂ ਸਾਰੇ ਮੈਂਬਰ ਅਮਰੀਕਾ ਵਿੱਚ ਸਾਹਿੱਤ ਸਰਗਰਮੀਆਂ ਲਗਾਤਾਰ ਕਰਵਾ ਰਹੇ ਹਾਂ। ਇਹ ਸਾਡਾ ਸੁਭਾਗ ਹੈ ਕਿ ਲੁਧਿਆਣਾ ਵਿੱਚ ਸਾਡੇ ਅਹਿਮ ਮੈਂਬਰ ਦੀ ਤੀਸਰੀ ਕਿਤਾਬ ਜਿੱਥੇ ਲੋਕ ਅਰਪਨ ਹੋ ਰਹੀ ਹੈ, ਉਥੇ ਮੈਂ ਵੀ ਹਾਜ਼ਰ ਹਾ।
ਇਸ ਮੌਕੇ ਡਾਃ ਮੁਖਤਿਆਰ ਸਿੰਘ ਧੰਜੂ, ਡਾਃ ਭੁਪਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾਃ ਤੇਜਿੰਦਰ ਕੌਰ, ਡਾਃ ਮਨਦੀਪ ਕੌਰ ਰੰਧਾਵਾ ,ਪ੍ਰੋਃ.ਸ਼ਰਨਜੀਤ ਕੌਰ ਲੋਚੀ ਤੇ ਪ੍ਰੋਃ ਜਸਮੀਤ ਕੌਰ ਵੀ ਹਾਜ਼ਰ ਸਨ।

________________________________________________________________________________________________________
ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਬੁੱਢੇ ਨਾਲੇ ‘ਚ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਮੀਟਿੰਗ ਆਯੋਜਿਤ

ਲੁਧਿਆਣਾ, 31 ਮਈ (000) – ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਨਗਰ ਨਿਗਮ, ਲੁਧਿਆਣਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਸ਼੍ਰੀ ਦਲਜੀਤ ਸਿੰਘ, ਚੀਫ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸ਼੍ਰੀ ਜੀ.ਪੀ ਸਿੰਘ, ਐਕਸੀਅਨ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸ਼੍ਰੀ ਰਜਿੰਦਰ ਸਿੰਘ, ਨਿਗਰਾਨ ਇੰਜੀਨੀਅਰ (ਓ.ਐਂਡ.ਐਮ), ਨਗਰ ਨਿਗਮ, ਲੁਧਿਆਣਾ ਅਤੇ ਸ਼੍ਰੀ ਰਵਿੰਦਰ ਗਰਗ, ਨਿਗਰਾਨ ਇੰਜੀਨੀਅਰ (ਓ.ਐਂਡ.ਐਮ), ਨਗਰ ਨਿਗਮ, ਲੁਧਿਆਣਾ, ਸ਼ਾਮਲ ਹੋਏ।ਇਸ ਮੀਟਿੰਗ ਵਿੱਚ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜੋ ਪ੍ਰੋਜੈਕਟ 650 ਕਰੋੜ ਦੀ ਲਾਗਤ ਦੇ ਨਾਲ ਚਲ ਰਿਹਾ ਹੈ, ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਡੇਅਰੀ ਕੰਪਲੈਕਸ ਜੋ ਕਿ ਹੈਬੋਵਾਲ ਅਤੇ ਤਾਜਪੁਰ ਰੋਡ ‘ਤੇ ਸਥਿਤ ਹਨ ਅਤੇ ਗਊਸਾਲਾ ਜੋ ਕਿ ਸਲੈਕਟਡ ਦਾਇਰਿਆਂ ਵਿੱਚ ਹਨ ਉਹਨਾਂ ਵਿੱਚ ਪੈਦਾ ਹੋ ਰਹੇ ਗੋਬਰ ਅਤੇ ਪ੍ਰਦੂਸ਼ਿਤ ਪਾਣੀ ਦੀ ਸੰਭਾਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਸੀਵਰੇਜ ਬੋਰਡ ਵੱਲੋਂ ਦੱਸਿਆ ਗਿਆ ਕਿ ਬੁੱਢਾ ਨਾਲ੍ਹਾ ਪ੍ਰੋਜੈਕਟ ਦਾ ਕੰਮ 75 ਪ੍ਰਤੀਸ਼ਤ ਮੁਕੰਮਲ ਹੋ ਚੁੱਕਿਆ ਹੈ। ਮਾਣਯੋਗ ਕਮਿਸ਼ਨਰ ਨਗਰ ਨਿਗਮ, ਲੁਧਿਆਣਾ ਵੱਲੋਂ ਹਦਾਇਤ ਕੀਤੀ ਗਈ ਕਿ ਡੇਅਰੀ ਕੰਪਲੈਕਸਾਂ ਵਿਖੇ ਗੋਬਰ ਦੀ ਸੰਭਾਲ ਕਰਨ ਦੇ ਲਈ ਪੰਜਾਬ ਐਨਰਜ਼ੀ ਡਿਵੈਲਪਮੈਂਟ (ਪੇਡਾ) ਵੱਲੋਂ ਬਾਇਓ ਗੈਸ ਪਲਾਂਟ ਨੂੰ ਠੀਕ ਢੰਗ ਨਾਲ ਚਲਾਇਆ ਜਾਵੇ ਅਤੇ ਤਾਜਪੁਰ ਰੋਡ ‘ਤੇ ਨਵਾਂ ਪਲਾਂਟ ਲਗਾਉਣ ਸਬੰਧੀ ਕਾਰਵਾਈ ਸਮੇਂ ਸਿਰ ਪੂਰੀ ਕੀਤੀ ਜਾਵੇ।

ਇਸ ਮੌਕੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਡੇਅਰੀ ਕੰਪਲੈਕਸ ਵਿਖੇ ਈ.ਟੀ.ਪੀ ਲਗਾਉਣ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਗੋਬਰ ਦੀ ਸਾਂਭ ਸੰਭਾਲ ਸਬੰਧੀ ਵੀ ਤਜ਼ਵੀਜ ਪੇਸ਼ ਕੀਤੀ ਜਾਵੇ।

_______________________________________________________________________________________________

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
-ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ-
ਸਿਹਤ ਵਿਭਾਗ ਵਲੋ ਵਿਸ਼ਵ ਤੰਬਾਕੂ ਦਿਵਸ ਤਹਿਤ 16 ਤੋ 31 ਮਈ ਤੱਕ ਮਨਾਇਆ ਪੰਦਰਵਾੜਾ
ਲੁਧਿਆਣਾ, 31 ਮਈ (000) – ਸਿਵਲ ਸਰਜਨ ਡਾ. ਐਸ ਪੀ ਸਿੰਘ ਦੀ ਅਗਵਾਈ ਹੇਠ 75ਵੇ ਅਜ਼ਾਦੀ ਦੇ ਅਮ੍ਰਿੰਤ ਮਹਾਂਉਤਸਵ ਤਹਿਤ ਸਿਹਤ ਵਿਭਾਗ ਵਲੋ ਵਿਸ਼ਵ ਤੰਬਾਕੂ ਦਿਵਸ 16 ਮਈ ਤੋ 31 ਮਈ ਤੱਕ ਪੰਦਰਵਾੜਾ ਮਨਾਇਆ ਗਿਆ।
ਅੱਜ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਜਿਲਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ ਨੇ ਦਫਤਰੀ ਸਟਾਫ ਨੂੰ ਸੁੰਹ ਚੁਕਾਈ। ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਸਟਾਫ ਮੈਬਰਾਂ ਨੂੰ ਅਪੀਲ ਕੀਤੀ ਕਿ ਨਾ ਤਾਂ ਉਹ ਆਪ ਤੰਬਾਕੂ ਦਾ ਸੇਵਨ ਕਰਨ ਅਤੇ ਜੇਕਰ ਕੋਈ ਵਿਅਕਤੀ ਤ਼ੰਬਾਕੂ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵਂੇ ਕਿ ਗਲੇ ਦਾ ਕੈਸਰ, ਛਾਤੀ ਦਾ ਕੈਸਰ ਆਦਿ ਬਾਰੇ ਜਾਣਕਾਰੀ ਦੇਣ ਤਾਂ ਕਿ ਉਸ ਵਿਅਕਤੀ ਨੂੰ ਤੰਬਾਕੂ ਦਾ ਸੇਵਨ ਕਰਨ ਤੋ ਰੋਕਿਆ ਜਾ ਸਕੇ।
ਇਸ ਸਬੰਧੀ ਕੋਟਪਾ ਦੇ ਨੋਡਲ ਅਫਸਰ ਡਾ ਮਨੁੰ ਵਿਜ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਆਮ ਲੋਕਾਂ ਨੂੰ ਤੰਬਾਕੂ ਪੀਣ ਨਾਲ ਹੋਣ ਵਾਲੇ ਭੈੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਕੋਟਪਾ ਐਕਟ ਸਬੰਧੀ ਬਣੇ ਕਾਨੂੰਨ ਦੀ ਉੁਲੰਘਣਾ ਕਰਨ ਵਾਲੇ ਜਨਤਕ ਥਾਵਾਂ ਤੇ ਬੀੜੀ ਸਿਗਰਟ ਆਦਿ ਪੀਣ ਵਾਲੇ ਲੋਕਾਂ ਦੇ ਚਲਾਨ ਕਰਨ ਦੇ ਨਾਲ ਨਾਲ ਉਨਾਂ ਨੂੰ ਬੀੜੀ ਸਿਗਰਟ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਗਿਆ। ਡਾ ਵਿਜ ਨੇ ਦੱਸਿਆ ਕਿ ਪੰਦਰਵਾੜੇ ਤਹਿਤ ਜਿਲ੍ਹੇ ਭਰ ਵਿਚ ਹੈਲਥ ਦੀਆਂ ਟੀਮਾਂ ਵਲੋ ਵੱਖ ਵੱਖ ਸਕੂਲਾਂ ਵਿਚ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਦੇ ਸੁੰਹ ਵੀ ਚਕਾਈ ਗਈ।
ਇਸ ਮੌਕੇ ਆਰ ਬੀ ਐਸ ਕੇ ਦੀਆਂ ਟੀਮਾਂ ਦੇ ਇੰਨਚਾਰਜ਼ ਡਾ ਅਰੁਨ ਢਿੱਲੋ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਕਰਕੇ ਆਮ ਲੋਕਾਂ ਨੁੰ ਸੁੰਹ ਚੁਕਾਈ ਗਈ ਅਤੇ ਸਿਹਤ ਕੇਦਰਾਂ ਤੇ ਆਏ ਮਰੀਜਾਂ ਨੂੰ ਵਿਸਵ ਤੰਬਾਕੂ ਦਿਵਸ ਮਨਾਉਂਦਿਆਂ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਦਫਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।

Leave a Comment