The Global Talk
News & Views Open Space Punjabi-Hindi

Government College For Girls’ proactive drive for campus placement

ਸਰਕਾਰੀ ਕਾਲਜ ਲੜਕੀਆਂ ‘ਚ ਕਰਵਾਇਆ ਗਿਆ ਮੈਗਾ ਪਲੇਸਮੈਂਟ ਡਰਾਇਵ ਦਾ ਆਯੋਜਨ
Ludhiana,  June 02:
Career Counselling, Guidance and Placement Cell organized Placement Drive with Om Careers at GCG campus for the position of Graduate Trainees. The programme was led by Ms. Aarveen from Om Careers under the supervision of Mr. Gurmeet Singh, Head of Career Counselling and Placement Cell. Ms. Rajni, President of Career Counselling and Placement Cell, welcomed the guests.

Ms. Aarveen interacted with the students about company’s hiring process and other policies in detail and handled students’ queries. Nearly 21 final year students from various streams of commerce, management and Computer sciences appeared for the first round of Interview. 17 students were shortlisted for second round of telephonic and video interview with Head of institution, Om Careers. Finally 8 students joined OM CAREERS successfully and they are now placed. The selected students for the same are mentioned below:
Kriti Jain MCOM 2
Komal MCOM 2
Gurjeet MCOM 2
Tania Sahni MCOM 2
Preetpal Kaur BCOM 3
Sandeep Kaur BCA 3
Amandeep Kaur BCA 3
Sapna BCA 3
Principal Mrs. Suman Lata Congratulated and appreciated the efforts of all the students who appeared for interview and wished them best of luck for their bright future ahead.Dr Shweta Miglani, Mrs Nidhi Dawar, Mrs Vaani, Mrs Samriti Ghumber and Mrs Umang Bharti were present on the occasion.

————————————————————————————————————————
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਸਰਕਾਰੀ ਕਾਲਜ ਲੜਕੀਆਂ ‘ਚ ਕਰਵਾਇਆ ਗਿਆ ਮੈਗਾ ਪਲੇਸਮੈਂਟ ਡਰਾਇਵ ਦਾ ਆਯੋਜਨ
ਲੁਧਿਆਣਾ, 02 ਜੂਨ  – ਕਰੀਅਰ ਕਾਉਂਸਲਿੰਗ, ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵੱਲੋਂ ਗ੍ਰੈਜੂਏਟ ਸਿਖਿਆਰਥੀਆਂ ਦੀ ਪਲੇਸਮੈਂਟ ਲਈ ਸਰਕਾਰੀ ਕਾਲਜ (ਲੜਕੀਆਂ) (ਜੀ.ਸੀ.ਜੀ.) ਕੈਂਪਸ ਵਿਖੇ ਓਮ ਕਰੀਅਰਜ਼ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਅਗਵਾਈ ਕਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਮੁਖੀ ਸ੍ਰੀ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਓਮ ਕਰੀਅਰਜ਼ ਤੋਂ ਸ੍ਰੀਮਤੀ ਅਰਵੀਨ ਨੇ ਕੀਤੀ। ਕਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਦੀ ਪ੍ਰਧਾਨ ਸ੍ਰੀਮਤੀ ਰਜਨੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

ਸ਼੍ਰੀਮਤੀ ਆਰਵੀਨ ਨੇ ਵਿਦਿਆਰਥੀਆਂ ਨਾਲ ਕੰਪਨੀ ਦੀ ਭਰਤੀ ਪ੍ਰਕਿਰਿਆ ਅਤੇ ਹੋਰ ਨੀਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਨੂੰ ਹੱਲ ਕੀਤਾ। ਕਾਮਰਸ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੀਆਂ ਵੱਖ-ਵੱਖ ਸਟਰੀਮਾਂ ਦੇ ਲਗਭਗ 21 ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਇੰਟਰਵਿਊ ਦੇ ਪਹਿਲੇ ਦੌਰ ਵਿੱਚ ਪੇਸ਼ ਹੋਏ। ਓਮ ਕਰੀਅਰਜ਼ ਸੰਸਥਾ ਦੇ ਮੁਖੀ, ਨਾਲ ਟੈਲੀਫੋਨ ਅਤੇ ਵੀਡੀਓ ਇੰਟਰਵਿਊ ਦੇ ਦੂਜੇ ਦੌਰ ਲਈ 17 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਅੰਤ ਵਿੱਚ 8 ਵਿਦਿਆਰਥੀ ਓਮ ਕਰੀਅਰਜ਼ ਵਿੱਚ ਸਫਲਤਾਪੂਰਵਕ ਚੁਣੇ ਗਏ ਅਤੇ ਉਹਨਾਂ ਨੂੰ ਹੁਣ ਓਮ ਕਰੀਅਰਜ਼ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸਦੇ ਲਈ ਚੁਣੇ ਗਏ ਵਿਦਿਆਰਥੀਆਂ ਵਿੱਚ ਕ੍ਰਿਤੀ ਜੈਨ, ਕੋਮਲ, ਗੁਰਜੀਤ ਅਤੇ ਤਾਨੀਆਂ ਸਾਹਨੀ (ਐਮ.ਕਾਮ.2) ਅਤੇ ਪ੍ਰੀਤਪਾਲ ਕੌਰ (ਬੀ.ਕਾਮ.3), ਸੰਦੀਪ ਕੌਰ, ਅਮਨਦੀਪ ਕੌਰ ਅਤੇ ਸਪਨਾ (ਬੀ.ਸੀ.ਏ.3) ਸ਼ਾਮਲ ਹਨ।

ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਇੰਟਰਵਿਊ ਲਈ ਆਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਸ਼ਵੇਤਾ ਮਿਗਲਾਨੀ, ਸ਼੍ਰੀਮਤੀ ਨਿਧੀ ਡਾਵਰ, ਸ਼੍ਰੀਮਤੀ ਵਾਣੀ, ਸ਼੍ਰੀਮਤੀ ਸਮਰਿਤੀ ਘੁੰਬਰ ਅਤੇ ਸ਼੍ਰੀਮਤੀ ਉਮੰਗ ਭਾਰਤੀ ਹਾਜ਼ਰ ਸਨ।

Leave a Comment