The Global Talk
Farms & Factories News & Views Punjabi-Hindi

DC,CP and MCL Comm. paddle bicycles with city’s cyclists on World Bicycle Day-give a call to save environment.

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ  ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ ‘ਚ ਭਾਗ ਲੈਂਦਿਆਂ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੱਦਾ

ਲੁਧਿਆਣਾ, 03 ਜੂਨ  – ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ, ਨਗਰ ਨਿਗਮ ਅਤੇ ਪੁਲਿਸ ਕਮਿਸ਼ਨਰੇਟ, ਲੁਧਿਆਣਾ ਵੱਲੋਂ ਵੱਖ-ਵੱਖ ਸਾਈਕਲ ਕਲੱਬਾਂ, ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓ) ਅਤੇ ਉਦਯੋਗਿਕ ਘਰਾਣਿਆਂ ਦੇ ਸਹਿਯੋਗ ਨਾਲ ਅੱਜ ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ।

ਇਸ ਸਾਈਕਲ ਰੈਲੀ ਦਾ ਆਗਾਜ਼ ਅੱਜ ਸਵੇਰੇੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫ਼ਤਰ ਦੇ ਪਿੱਛੇ ਵਾਟਰ ਫਰੰਟ ਤੋਂ ਕੀਤਾ ਗਿਆ।

ਸ੍ਰੀਮਤੀ ਮਲਿਕ ਨੇ ਦੱਸਿਆ ਕਿ ਅੱਜ ਦੀ ਸਾਈਕਲ ਰੈਲੀ ਵਿੱਚ ਹੀਰੋ ਸਾਈਕਲ ਦੁਆਰਾ 5 ਕਿਲੋਮੀਟਰ ਦੀ ਰਾਈਡ, ਸਿਟੀ ਨੀਡਜ਼ ਦੁਆਰਾ 10 ਕਿਲੋਮੀਟਰ ਦੀ ਰਾਈਡ ਅਤੇ ਬਾਈਕ ਸਟੂਡੀਓ ਦੁਆਰਾ ਵੱਖ-ਵੱਖ ਸਾਈਕਲ ਕਲੱਬਾਂ ਦੇ ਸਹਿਯੋਗ ਨਾਲ 17 ਕਿਲੋਮੀਟਰ ਦੀ ਰਾਈਡ, ਪੰਜਾਬ ਸਪੋਰਟਸ ਡਿਪਾਰਟਮੈਂਟ, ਸਮਾਲ ਆਈਡਿਆ ਗ੍ਰੇਟ ਆਈਡਿਆ, ਸਾਈਕਲਿੰਗ ਫਾਰ ਪਲੇਜ਼ਰ ਕਲੱਬ, ਐਸ.ਐਨ.ਪੀ.ਸੀ., ਐਨ.ਜੀ. ਹਸਪਤਾਲ, ਮੰਡੇ ਰਾਈਡਰਜ਼ ਲੁਧਿਆਣਾ, ਵਾਇਸ ਆਫ ਏਸ਼ੀਅਨਜ਼, ਦ ਪੈਡਲਰਸ, ਦ ਸਾਈਕਲਿਸਟ, ਲੁਧਿਆਣਾ ਪੈਡਲਰਸ, ਮਾਰਸ਼ਲ ਫਾਊਂਡੇਸ਼ਨ, ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ ਸਿਟੀਜ਼ਨਜ਼ ਕੌਂਸਲ, ਸਾਈਕਲਿੰਗ ਜਰਸੀ ਇੰਡੀਆ ਅਤੇ ਹੋਰ ਵੱਖ-ਵੱਖ ਐਨ.ਜੀ.ਓ ਵੱਲੋਂ ਰਾਈਡ ਕਰਵਾਈ ਗਈ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਰੈਲੀ ਵਿੱਚ ਸ਼ਹਿਰ ਦੇ ਵੱਖ-ਵੱਖ ਸਾਈਕਲ ਕਲੱਬਾਂ ਦੇ 500 ਤੋਂ ਵੱਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਨਗਰ ਨਿਗਮ ਵੱਲੋਂ ਟਰੈਕ ਨੂੰ ਪੂਰਾ ਕਰਨ ਵਾਲੇ ਸਾਰੇ ਸਫਲ ਰਾਈਡਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਵਾਤਾਵਰਣ ਦੀ ਸੁਰੱਖਿਆ ਲਈ ਇਕੱਠੇ ਹੋ ਕੇ ਹੰਬਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਨਾਲ ਜਿੱਥੇ ਅਸੀਂ ਆਪਣੇ ਵਾਤਾਵਰਣ ਨੂੰ ਗੱਡੀਆਂ ਦੇ ਜ਼ਹਰੀਲੇ ਧੂੰਏ ਤੋਂ ਬਚਾ ਸਕਦੇ ਹਾਂ ਓਥੇ ਹੀ ਸਾਡੀ ਸ਼ਰੀਰਕ ਤੰਦਰੁਸਤੀ ਵੀ ਬਣੀ ਰਹਿੰਦੀ ਹੈ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ., ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਆਈ.ਪੀ.ਐਸ. ਅਤੇ ਨਗਰ ਨਿਗਮ ਕਮਿਸ਼ਨਰ ਡਾ.ਸ਼ੇਨਾ ਅਗਰਵਾਲ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸਾਈਕਲ ਰੈਲੀ ਵਿੱਚ ਭਾਗ ਲੈਂਦਿਆਂ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਸੱਦਾ ਦਿੱਤਾ ਹੈ।

UCPMA ਪ੍ਰਬੰਧਨ ਨੇ ਵੀ ਸਾਈਕਲ ਰੈਲੀ ਦਾ ਆਯੋਜਨ ਕੀਤਾ

ਇੱਕ ਹੋਰ ਸਮਾਗਮ ਵਿੱਚ UCPMA ਪ੍ਰਬੰਧਨ ਨੇ ਵੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਹੁਦੇਦਾਰ-ਮੈਂਬਰਾਂ ਨੇ ਸ਼ਮੂਲੀਅਤ ਕੀਤੀ  I

Leave a Comment