ਮੈਂ ਮੱਤੇਵਾੜਾ ਜੰਗਲ🌳ਵਿੱਚ ਰਹਿੰਦਾ ਹਾਂ।-ਮੇਰਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇਸੇ ਜੰਗਲ🌳ਵਿੱਚ ਪੈਦਾ ਹੋਇਆ ਅਤੇ ਅਸੀਂ ਇੱਥੇ ਬਹੁਤ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ। ਮੇਰੇ ਨਾਲ ਹੋਰ ਵੀ ਜਾਨਵਰ ਜਿਵੇਂ ਹਿਰਨ, ਬਾਰ੍ਹਾਂਸਿੰਗੇ , ਨੀਲ ਗਾਏ, ਕਈ ਤਰ੍ਹਾਂ ਦੇ ਪੰਛੀ, ਅਤੇ ਪਿੰਡਾਂ ਦੀਆਂ ਮੱਝਾਂ, ਗਾਂਈਆਂ ਵੀ ਸਾਡੇ ਨਾਲ ਬਹੁਤ ਪਿਆਰ ਨਾਲ ਰਹਿੰਦੀਆਂ ਹਨ। ਮੈਨੂੰ ਰਾਸ਼ਟਰ ਪੰਛੀ🦚ਵੀ ਕਿਹਾ ਜਾਂਦਾ ਹੈ!
ਸ਼ਾਇਦ ਤੁਸੀਂ ਸਾਨੂੰ ਜਾਨਵਰ ਸਮਝਦੇ ਹੋ ਪਰ ਅਸੀਂ ਇਨਸਾਨਾਂ ਨਾਲੋਂ ਚੰਗੇ ਹਾਂ।
ਅਸੀਂ ਇੱਥੇ ਰੱਲ ਮਿਲਕੇ ਸੋਹਣੇ ਅਤੇ ਸੰਘਣੇ ਦਰਖਤਾਂ ਦੇ ਆਲੇ ਦੁਆਲੇ ਰਹਿੰਦੇ ਹਾਂ। ਅਸੀਂ ਇਸ ਜੰਗਲ ਵਿੱਚ, ਜੋ ਮਹਾਂ ਨਗਰ, ਲੁਧਿਆਣੇ ਤੋਂ ਥੋੜ੍ਹੀ ਹੀ ਦੂਰ ਹੈ, ਬਹੁਤ ਅਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਹਾਂ। ਜੰਗਲਾਤ🌳ਮਹਿਕਮੇ ਵਾਲੇ ਸਾਡਾ ਪੂਰਾ ਖਿਆਲ ਰੱਖਦੇ ਹਨ!
ਪਰ ਮਾੜੀ ਖਬਰ ਮਿਲੀ ਹੈ ਕਿ ਸਾਡੇ ਲਾਗੇ ਹੀ ਧੂੰਆਂ ਛੱਡਣ ਵਾਲੀਆਂ ਫੈਕਟਰੀਆਂ ਲੱਗਣ ਵਾਲੀਆਂ ਨੇ। ਸਰਕਾਰ ਨੇ ਜ਼ਮੀਨ ਫੈਕਟਰੀ ਵਾਲਿਆਂ ਨੂੰ ਵੇਚਣੀ ਹੈ। ਗੰਦਾ ਪਾਣੀ ਅਤੇ ਵਾਤਾਵਰਨ ਖਰਾਬ ਕਰਨ ਵਾਲੇ ਆਉਣ ਵਾਲੇ ਹਨ, ਸਾਨੂੰ ਬਹੁਤ ਚਿੰਤਾ😞ਹੋਣ ਲੱਗ ਪਈ ਹੈ !
ਸਾਡੇ ਲਈ ਤਾਂ ਇਹੀ ਛੋਟੀ ਜਿਹੀ ਜਗ੍ਹਾ ਬਚੀ ਸੀ।🧐
ਇਹ ਖਬਰ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਮੈਂ ਜੰਗਲ🌳ਦੇ ਸਾਰੇ ਜੀਵਾਂ ਵਲੋਂ ਬੇਨਤੀ ਕਰਦਾ ਹਾਂ ਕਿ ਸਾਡੇ ਘਰ ਉੱਜੜਣ ਦੇ ਖਿਲਾਫ ਅਵਾਜ਼ ਉਠਾਉ! ਵਾਤਾਵਰਨੀ ਪ੍ਰੇਮੀ ਅੱਗੇ ਆਓ!
ਅਸੀਂ ਬੇਜਾਨ ਪਸ਼ੂ ਹਾਂ ਪਰ ਸਾਡੇ ਦਿਲ ਦੀ ਅਵਾਜ਼ ਜਰੂਰ ਸੁਣੋ।
ਸਾਨੂੰ ਕਿਤੇ ਤਾਂ ਰਹਿਣ ਦਿਓ, ਪਹਿਲਾਂ ਹੀ ਸਾਡੀਆਂ ਥਾਵਾਂ ਤੇ ਕਬਜੇ ਹੋ ਚੁੱਕੇ ਹਨ! ਕਿਤੇ ਤਾਂ ਸਾਨੂੰ ਬਖਸ਼ ਦਿਓ। ਸਾਡੇ ਲਈ ਬਾਬਾ ਸੀਚੇਵਾਲ ਜੀ, ਮੇਧਾ ਪਾਟਕਰ, ਸ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਕਈਆਂ ਨੇ ਆਵਾਜ਼ ਚੁੱਕੀ ਸੀ ਅਤੇ ਹੁਣ ਵੀ ਸ ਪਰਤਾਪ ਸਿੰਘ ਬਾਜਵਾ, ਸ ਪਰਗਟ ਸਿੰਘ ਅਤੇ PAC ਵਾਲੇ ਸਾਨੂੰ ਬਚਾਉਣ ਲਈ ਤਤਪਰ ਨੇ।
ਮੇਰੀ ਇਹ ਅਪੀਲ ਹੁਣ ਘਰ-ਘਰ ਪਹੁੰਚਾ ਦੇਣਾ। ਭਵਿੱਖ ਖਤਰੇ ‘ਚ ਹੈ।
ਮੈਂ ਇੱਥੋਂ ਦਾ ਇੱਕ ਅਦਨਾ ਜਿਹਾ ਮੋਰ ਹਾਂ…🦚
ਆਲੇਖ@ਰਣਜੋਧ🦌