The Global Talk
Diaspora Literary Desk Milestones News & Views Open Space Punjabi-Hindi

Mota Singh Sarai, Director, European Punjabi Society, honored in Ludhiana

ਯੋਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦਾ ਲੁਧਿਆਣਾ ਵਿੱਚ ਸਨਮਾਨ-ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਃ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਨੇ ਕੀਤੀ।

ਲੁਧਿਆਣਾ: 28 ਜੂਨ

ਲੋਕ ਮੰਚ ਪੰਜਾਬ ‌ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਚ ਪੰਜਾਬੀ ਮਾਂ ਬੋਲੀ ਦੇ ਜਾਏ ਪੰਜਾਬੀਅਤ ਦੇ ਸਰਵਣ ਪੁੱਤਰ ਅਤੇ ਯੂਰਪੀ ਪੰਜਾਬੀ ਸੱਥ ਯੂਕੇ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੂੰ ਪੰਜਾਬ ਦਾ ਮਾਣ ਪੁਰਸਕਾਰ ਵਿੱਚ ਇਕਵੰਜਾ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਪੁਸਤਕ ਸੱਭਿਆਚਾਰ ਅਤੇ ਮਾਂ ਬੋਲੀ ਪ੍ਰਸਾਰ ਹਿੱਤ ਕੀਤੇ ਵਡਮੁੱਲੇ ਕਾਰਜਾਂ ਦੇ ਲਈ ਦਿੱਤਾ ਗਿਆ ।

ਡਾ ਸ . ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਅੱਜ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਲੋਕ ਮੰਚ ਪੰਜਾਬ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਸਰਦਾਰ ਮੋਤਾ ਸਿੰਘ ਸਰਾਏ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸ. ਮੋਤਾ ਸਿੰਘ ਦੀ ਜਾਣ ਪਛਾਣ ਕਰਵਾਉਂਦਿਆਂ ਹੋਇਆ ਉਨ੍ਹਾਂ ਨੇ ਕਿਹਾ ਕਿ ਪੇਸ਼ੇ ਵਜੋਂ ਭਾਵੇਂ ਉੱਥੇ ਵਿੱਤੀ ਸਲਾਹਕਾਰ ਹਨ ਪਰ ਪੰਜਾਬੀ ਕਿਤਾਬਾਂ ਪ੍ਰਤੀ ਮੋਹ ਇਸ ਗੱਲ ਤੋਂ ਝਲਕਦਾ ਹੈ ਕਿ ਉਹ ਹੁਣ ਤੱਕ ਸਤਾਰਾਂ ਕਰੋੜ ਰੁਪਏ ਦੀਆਂ ਕਿਤਾਬਾਂ ਪ੍ਰਕਾਸ਼ਤ ਕਰਵਾ ਕੇ ਪਾਠਕਾਂ ਤੱਕ ਪੁੱਜਦਾ ਕਰ ਚੁੱਕੇ ਹਨ ।ਉਨ੍ਹਾਂ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਵੀ ਉਨ੍ਹਾਂ ਦੀ ਸਾਂਝ ਪੁਰਾਣੀ ਹੈ ਕੋਰੋਨਾ ਕਾਲ ਦੌਰਾਨ ਹੋਏ ਬਹੁਤ ਸਾਰੇ ਆਨਲਾਈਨ ਪ੍ਰੋਗਰਾਮਾਂ ਵਿੱਚ ਉਹ ਅਕਸਰ ਹੀ ਸ਼ਿਰਕਤ ਕਰਦੇ ਰਹੇ ਹਨ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਪੁਸਤਕ ਸੱਭਿਆਚਾਰ ਨੂੰ ਅਥਾਹ ਮੁਹੱਬਤ ਕਰਨ ਵਾਲੇ ਮੋਤਾ ਸਿੰਘ ਸਰਾਏ ਨੇ ਯੂਰਪ ਵਿੱਚ ਵਸੇ ਪੰਜਾਬੀ ਸਾਹਿਤਕਾਰਾਂ ਤੇ ਪਾਠਕਾਂ ਨੂੰ ਜੋੜ ਕੇ ਇਕ ਕਾਫ਼ਲਾ ਤਿਆਰ ਕੀਤਾ ਹੈ । ਆਸਟ੍ਰੇਲੀਆ ਕੈਨੇਡਾ ਅਮਰੀਕਾ ਅਤੇ ਖਾੜੀ ਦੇਸ਼ਾਂ ਵਿੱਚ ਵੀ ਯੂਰਪੀ ਪੰਜਾਬੀ ਸੱਥ ਦੀਆਂ 43 ਇਕਾਈਆਂ ਸਥਾਪਤ ਕੀਤੀਆਂ ਹਨ । ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਮਿੱਟੀ ਦਾ ਜੰਮਿਆ ਜਾਇਆ ਮੋਤਾ ਸਿੰਘ ਸਰਾਏ ਘਰ ਘਰ ਸ਼ਬਦ ਸੰਚਾਰ ਨੂੰ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ ।

ਡਾ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਚੇਅਰਮੈਨ ਪੰਜਾਬੀ ਲੋਕ ਮੰਚ ਨੇ ਦੱਸਿਆ ਕਿ ਸ.ਮੋਤਾ ਸਿੰਘ ਸਰਾਏ ਜਲੰਧਰ ਦੇ ਇਕ ਛੋਟੇ ਜਿਹੇ ਪਿੰਡ ਦੇ ਜੰਮਪਲ ਹਨ ਲਾਇਲਪੁਰ ਖਾਲਸਾ ਕਾਲਜ ਜਲੰਧਰ ‘ਚ ਆਪਣੀ ਮਾਸਟਰ ਡਿਗਰੀ ਕਰਨ ਉਪਰੰਤ ਉਹ ਲੰਦਨ ਉਚੇਰੀ ਵਿੱਦਿਆ ਦੇ ਲਈ ਚੱਲੇ ਗਈਅਤੇ ਇਸੇ ਧਰਤੀ ਨੂੰ ਉਹਨਾਂ ਨੇ ਆਪਣੀ ਕਰਮ ਭੂਮੀ ਚੁਣਿਆ ਪਰ ਅੱਜ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਸਾਹਿਤਕ ਕਾਰਜਾਂ ਕਰਕੇ ਵਿਸ਼ਵ ਪੱਧਰੀ ਬਣ ਗਈ ਹੈ।

ਲੋਕ ਮੰਚ ਪੰਜਾਬ ਦੇ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਸੁੰਨੜ ਯੂ ਐੱਸ ਏ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੋਤਾ ਸਿੰਘ ਸਰਾਏ ਨੇ ਹੁਣ ਤੱਕ ਉਹ ਮੁੱਲਵਾਨ ਪੁਸਤਕਾਂ ਛਪਵਾਈਆਂ ਹਨ ਜਿਹੜੀਆਂ ਪੈਸੇ ਦੀ ਥੁੜ ਕਾਰਨ ਹੁਣ ਤੱਕ ਪਾਠਕਾਂ ਤੱਕ ਪਹੁੰਚ ਹੀ ਨਹੀਂ ਸਨ ਸਕੀਆਂ
ਸ਼੍ਰੋਮਣੀ ਪੰਜਾਬੀ ਕਵੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਇਸ ਸਮੇਂ ਕਿਹਾ ਕਿ ਸਰਦਾਰ ਮੋਤਾ ਸਿੰਘ ਸਰਾਏ ਨੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਵੇਂ ਪ੍ਰਕਾਸ਼ ਪੁਰਬ ਤੇ ਯੂਕੇ ਤੋਂ ਖਾਸ ਤੌਰ ਇੱਥੇ ਪਹੁੰਚ ਕੇ ਪੰਦਰਾਂ ਹਜ਼ਾਰ ਕਿਤਾਬਾਂ ਆਪਣੇ ਹੱਥੀਂ ਵੰਡੀਆਂ ਉਹ ਨਿਰੰਤਰ ਜਿਸ ਉਤਸ਼ਾਹ ਅਤੇ ਭਾਵਨਾ ਨਾਲ ਕੰਮ ਕਰ ਰਹੇ ਹਨ ਉਸ ਤੋਂ ਇਹ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਹੋਰਨਾਂ ਭਾਸ਼ਾਵਾਂ ਤੋਂ ਕੋਈ ਖ਼ਤਰਾ ਨਹੀਂ ।

ਸਰਦਾਰ ਮੋਤਾ ਸਿੰਘ ਸਰਾਏ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਕੋਲ ਸਾਹਿਤਿਕ ਅਮੀਰੀ ਅਤੇ ਵਿਰਸਾ ਹੈ ਪਰ ਅਸੀਂ ਅਜੇ ਤਕ ਇਸ ਨੂੰ ਸੰਭਾਲਣ ਦੇ ਵਿੱਚ ਨਾਕਾਮਯਾਬ ਹੋਏ ਹਾਂ ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਕੁੱਲ ਲੁਕਾਈ ਦਾ ਪਹਿਲਾ ਕਵੀ ਹੈ ਪਰ ਅਸੀਂ ਇਹ ਗੱਲ ਵਿਸ਼ਵ ਪੱਧਰ ਤੱਕ ਵੀ ਪਹੁੰਚਾਉਣ ਵਿੱਚ ਅਸਫ਼ਲ ਰਹੇ ਹਾਂ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੱਥ ਯੂਕੇ ਦਾ ਮੁੱਖ ਉਦੇਸ਼ ਇਹ ਹੈ ਕਿ ਜਿਹਨਾਂ ਲਿਖਤਾਂ ਤੇ ਅਜੇ ਤੱਕ ਕੋਈ ਖੋਜ ਨਹੀਂ ਹੋਈ ਜਾਂ ਕਿਸੇ ਕਾਰਨ ਮਹੱਤਵਪੂਰਨ ਲਿਖਤਾਂ ਅਣਪ੍ਰਕਾਸ਼ਿਤ ਰਹੀਆਂ ਹਨ ਉਨ੍ਹਾਂ ਨੂੰ ਪ੍ਰਕਾਸ਼ਿਤ ਕਰ ਕੇ ਪਾਠਕਾਂ ਤੱਕ ਪੁੱਜਦਾ ਕੀਤਾ ਜਾਵੇ ਉਨ੍ਹਾਂ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਅਤਿਅੰਤ ਖੁਸ਼ੀ ਹੈ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਪਰਵਾਸੀ ਪੰਜਾਬੀ ਸਾਹਿਤ ਬਾਰੇ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ ਅਤੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਇਕ ਮੰਚ ਵੀ ਮੁਹੱਈਆ ਕਰ ਰਿਹਾ ਹੈ ।

ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਜੀ ਨੇ ਪ੍ਰੋਗਰਾਮ ਦੇ ਅਖੀਰ ਤੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ।

ਇਸ ਮੌਕੇ ਡਾ ਗੁਰਚਰਨ ਕੌਰ ਕੋਚਰ ਡਾ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਸ਼ਾਇਰ ਤਰਲੋਚਨ ਲੋਚੀ ਬੁੱਧ ਸਿੰਘ ਨੀਲੋਂ ,ਸਰਦਾਰ ਹਰਸ਼ਰਨ ਸਿੰਘ ਨਰੂਲਾ ਮੈਂਬਰ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਪ੍ਰੋਫੈਸਰ ਮਨਜੀਤ ਸਿੰਘ ਛਾਬਡ਼ਾ ਡਾ ਭੁਪਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਪ੍ਰੋ ਗੁਰਪ੍ਰੀਤ ਸਿੰਘ ਪ੍ਰੋ ਸ਼ਰਨਜੀਤ ਕੌਰ ਡਾ ਹਰਪ੍ਰੀਤ ਸਿੰਘ ਦੂਆ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਹਾਜ਼ਰ ਰਹੇ ਇਸ ਮੌਕੇ ਸਃ ਗੁਰਬਚਨ ਸਿੰਘ ਜਗਪਾਲ ਆਸਟਰੇਲੀਆ,ਸ. ਗੁਰਸ਼ਰਨ ਸਿੰਘ ਨਰੂਲਾ ਮੈਂਬਰ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ, ਪ੍ਰੋ. ਮਨਜੀਤ ਸਿੰਘ ਛਾਬੜਾ, ਡਾ ਭੁਪਿੰਦਰ ਸਿੰਘ , ਡਾ. ਗੁਰਪ੍ਰੀਤ ਸਿੰਘ, ਪ੍ਰੋ.ਸ਼ਰਨਜੀਤ ਕੌਰ ਡਾ.ਹਰਪ੍ਰੀਤ ਸਿੰਘ ਦੂਆ ,ਡਾ. ਤੇਜਿੰਦਰ ਕੌਰ, ਸੁਰਜੀਤ ਭਗਤ,ਸ਼ਾਇਰ ਬਲਵਿੰਦਰ ਸੰਧੂ ਪਟਿਆਲਾ,ਡਾ. ਰਾਮ ਮੂਰਤੀ , ਮਨਦੀਪ ਕੌਰ ਭੰਮਰਾ , ਸੁਰਿੰਦਰਜੀਤ ਚੌਹਾਨ,ਕੁਲਵਿੰਦਰ ਸਿੰਘ ਸਰਾਏ ਜ਼ਿਲਾ ਸਿੱਖਿਆ ਅਫ਼ਸਰ ਨਵਾਂ ਸਹਿਰ,ਅਤੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Comment