The Global Talk
Bloggers Adda Diaspora Literary Desk Milestones News & Views Open Space Punjabi-Hindi

“Tarayan di Gujargah” – Guru Tegh Bahadur’s Martyrdom dedication book of Gurbhajan Gill presented to the congregation .

“ਤਾਰਿਆਂ ਦੀ ਗੁਜ਼ਰਗਾਹ “- ਗੁਰੂ ਤੇਗ ਬਹਾਦਰ ਸ਼ਹਾਦਤ ਨੂੰ ਸਮਰਪਿਤ ਪ੍ਹੋ. ਗੁਰਭਜਨ ਸਿੰਘ ਗਿੱਲ ਦੀ ਕਾਵਿ ਪੁਸਤਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ  ਵੱਲੋਂ ਸੰਗਤਾਂ ਨੂੰ ਅਰਪਣ

ਲੁਧਿਆਣਾਃ 4 ਦਸੰਬਰ

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਟਰਸਟ(ਰਜਿਃ) ਲੁਧਿਆਣਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਦਾਸ, ਭਾਈ ਦਿਆਲ ਜੀ ਦੀ ਸ਼ਹਾਦਤ ਤੇ ਭਾਈ ਜੈਤਾ ਜੀ ਦੀ ਮਹਾਨ ਸੇਵਾ ਨੂੰ ਸਮਰਪਿਤ ਪ੍ਹੋੑ ਗੁਰਭਜਨ ਸਿੰਘ ਗਿੱਲ ਦੀ ਕਾਵਿ -ਪੁਸਤਕ “ਤਾਰਿਆਂ ਦੀ ਗੁਜ਼ਰਗਾਹ “ਸੰਗਤਾਂ ਨੂੰ ਅਰਪਣ  ਕਰਨ ਹਿਤ ਸਮਾਗਮ ਕਰਵਾਇਆ ਗਿਆ। ਟਰਸਟ ਵੱਲੋਂ ਪੁਸਤਕ ਦੀਆਂ 100 ਕਾਪੀਆਂ ਸੰਗਤ ਨੂੰ ਭੇਂਟ ਕੀਤੀਆਂ ਗਈਆਂ।
ਟਰਸਟ ਵੱਲੋਂ  ਇਸ ਸੇਵਾ ਬਾਰੇ ਦੱਸਦਿਆਂ ਟਰਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ  ਸ਼ਬਦ ਗੁਰੂ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਅੱਜ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ ਗੁਰੂ ਇਤਿਹਾਸ ਪੇਸ਼ ਕਰਦੀਆਂ ਪੁਸਤਕਾਂ ਸੰਗਤਾਂ ਲਈ ਮੁਹੱਈਆ ਕਰਾਵਾਂਗੇ। ਇਸ ਕਿਤਾਬ ਵਿੱਚ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪਿਛਲੇ ਪੰਜਾਹ ਸਾਲਾਂ ਦੌਰਾਨ ਜੋ ਧਾਰਮਿਕ ਤੇ ਵਿਰਾਸਤੀ ਕਵਿਤਾਵਾਂ ਲਿਖੀਆਂ ਹਨ ਇਹ ਉਸ ਦਾ 216 ਪੰਨਿਆਂ ਤੇ ਹਾਜ਼ਰ ਸੰਗ੍ਹਹਿ ਹੈ।
ਇਸ ਮੌਕੇ ਟਰਸਟ ਵੱਲੋਂ ਸੁਰਿੰਦਰਪਾਲ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ, ਕੰਵਲਜੀਤ ਸਿੰਘ ਸਰਨਾ, ਹਰਪ੍ਰੀਤ ਸਿੰਘ ਰਾਜਧਾਨੀ, ਨਵਪ੍ਰੀਤ ਸਿੰਘ ਬਿੰਦਰਾ, ਜਸਮੀਤ ਸਿੰਘ ਸਰਨਾ,ਗੁਰਚਰਨ ਸਿੰਘ ਸਰਪੰਚ(ਖੁਰਾਣਾ) ਨੇ ਪ੍ਹੋ. ਗੁਰਭਜਨ ਸਿੰਘ ਗਿੱਲ ਨੂੰ ਸਿਰੋਪਾਉ, ਦੋਸ਼ਾਲਾ ਤੇ ਬਾਬਾ ਦੀਪ ਸਿੰਘ ਜੀ ਦਾ ਚਿੱਤਰ ਜੈਕਾਰਿਆਂ ਦੀ ਗੂੰਜ ਵਿੱਚ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੌਬਿੰਦ ਸਿੰਘ ਜੀ ਨੇ ਜਿਹੜੇ ਬਾਬਾ ਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਮਦਮਾ ਸਾਹਿਬ ਵਿਖੇ ਸੰਪੂਰਨ ਲਿਖਵਾਈ ਸੀ ਉਸ ਕਲਮ  ਦੇ ਧਨੀ ਤੇ ਯੋਧਾ ਬਲਕਾਰੀ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਸਨਮਾਨ ਮਿਲਣਾ ਮੇਰੇ ਜੀਵਨ ਦੀ ਵੱਡੀ  ਪ੍ਰਾਪਤੀ ਹੈ। ਪਿਛਲੇ ਪੰਜਾਹ ਸਾਲ ਦੇ ਸਾਹਿੱਤਕ ਸਫ਼ਰ ਵਿੱਚ ਇਹ ਮੌਕਾ ਪਹਿਲੀ ਵਾਰ ਨਸੀਬ ਹੋਇਆ ਹੈ ਕਿ ਮੇਰੀ ਲਿਖੀ ਕੋਈ ਕਿਤਾਬ ਇਕੱਠੀ 100 ਪਾਠਕਾਂ ਤੀਕ ਕਿਸੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਜਾਵੇ। ਇਸ ਮੌਕੇ ਉੱਘੇ ਉਦਯੋਗਪਤੀ ਦੀਪਕ ਖੁਰਾਣਾ(ਖੁਰਾਣਾ ਪਲਾਈਵੁੱਡ  ਹੰਭੜਾਂ) ਤੇ ਸ਼੍ਰੀ ਦਿਨੇਸ਼ ਸਿੰਗਲਾ ਵੀ ਹਾਜ਼ਰ ਸਨ। ਪ੍ਹੋ. ਗਿੱਲ ਨੇ ਇਸ ਉਤਸ਼ਾਹ ਲਈ ਸ. ਅਮਰਜੀਤ ਸਿੰਘ ਟਿੱਕਾ ਤੇ ਵੱਡੇ ਵੀਰ ਸੁਰਿੰਦਰਪਾਲ ਸਿੰਘ ਬਿੰਦਰਾ ਤੇ ਹੋਰ ਟਰਸਟੀ ਸਾਹਿਬਾਨ ਦਾ ਵਿਸ਼ੇਸ਼ ਧੰਨਵਾਦ ਕੀਤਾ।

 

Leave a Comment