The Global Talk
Bloggers Adda Open Space Punjabi-Hindi

Poetry by Prince Malikpur

 

Poetry by Prince Malikpur

ਚੰਗੀ ਭਲੀ ਜਾਨ ਨੂੰ, ਸਿਆਪਾ ਨਵਾਂ ਪਾ ਲਿਆ I—-ਪ੍ਰਿੰਸ ਮਲਕਪੁਰ

 

ਚੰਗੀ ਭਲੀ ਜਾਨ ਨੂੰ, ਸਿਆਪਾ ਨਵਾਂ ਪਾ ਲਿਆ,

ਮਾਪਿਆ ਤੋਂ ਬਿਨਾ ਵਿਆਹ, ਮੁੰਡੇ ਨੇ ਕਰਾ ਲਿਆ।।

 

ਇਕ ਦੋ ਮਹੀਨੇ ਬੜੇ, ਵਧੀਆ ਜੇ ਲੰਘ ਗਏ,

ਬਾਅਦ ਵਾਲੇ ਜਾਨ, ਪੂਰੀ ਸੂਲੀ ਉੱਤੇ ਟੰਗ ਗਏ।।

 

ਮੱਥੇ ਹੱਥ ਮਾਰ ਕਹੇ, ਲੱਗ ਗਈ ਮੇਰੇ ਨਾ ਠੱਗੀ,

ਆਪੇ ਸੀ ਲਿਆਇਆ, ਜੋ ਉਹ ਨਖਰੇ ਦਿਖਾਉਣ ਲੱਗੀ।।

 

ਅਪਣਾ ਨਾ ਨਾਮ ਸੁਣੇ, ਭੁੱਲ ਜਾਂਦੀ ਨਾਂ ਨੂੰ,

ਕੋਲੋ ਲੰਘ ਜਾਵੇ, ਕਦੇ ਪੁੱਛਦੀ ਨਾ ਮਾਂ ਨੂੰ।।

 

ਕੰਮ ਦੇ ਤਾਂ ਟਾਈਮ, ਗਲ ਗਲ ਉਤੇ ਰੁੱਸਦੀ,

ਪਾਣੀ ਦਾ ਗਲਾਸ, ਕਦੇ ਬਾਪੂ ਨੂੰ ਨਾ ਪੁੱਛਦੀ।।

 

ਨਿੱਤ ਦਾ ਕਲੇਸ਼, ਨਾਲੇ ਮੱਥੇ ਗੱਲਾਂ ਲਾਉਂਦਾ ਏ,

ਖੋਲ੍ਹੀ ਤੇ ਬੈਠਾ, ਬੀਤੇ ਦਿਨ ਪਛਤਾਉਂਦਾ ਏ।।

 

ਐਵੇਂ ਨਾਂ ਪ੍ਰਿੰਸ ਕਦੇ, ਕੋਈ ਪਛਤਾਵੇ ਜੀ,

ਮਾਪਿਆਂ ਦਾ ਭੁੱਲ ਕੇ ਵੀ, ਮੰਨ ਨਾ ਦੁਖਾਵੇ ਜੀ।।

 

ਬੱਚੇ ਜਿਆਦਾ ਮਾਪਿਆ ਨੂੰ, ਪਾਗ਼ਲ ਬਣਾਉਂਦੇ ਨੇ,

ਮਾਪੇ ਕਦੇ ਬਚਿਆ ਦਾ, ਬੁਰਾ ਨਹੀਉ ਚਾਉਂਦੇ ਨੇ।।

 

ਪ੍ਰਿੰਸ ਮਲਕਪੁਰ

ਨਸ਼ੇ ਤੇ ਕੈਨੇਡਾ ਦੋਵੇ, ਖਾ ਗਏ ਨੇ ਜਵਾਨੀ ਨੂੰ  I

 

ਨਸ਼ੇ ਤੇ ਕੈਨੇਡਾ ਦੋਵੇ, ਖਾ ਗਏ ਨੇ ਜਵਾਨੀ ਨੂੰ,

ਮਨਾ ਵਿੱਚ ਰੱਜ ਕੇ, ਜਗਾ ਲਿਆ ਸ਼ਤਾਨੀ ਨੂੰ।।

ਜਾਂ ਮੁੱਖ ਹੋਏ ਨਸ਼ੇ, ਜਾਂ ਹੋਇਆ ਪੈਸਾ ਏਥੇ ਦੋਸਤੋ,

ਦੇਖੋ ਸੋਨੇ ਦੀ ਚਿੜੀ ਦਾ ਹਾਲ, ਕੈਸਾ ਏਥੇ ਦੋਸਤੋ।।2

 

ਕਿਸਾਨ ਲਾਇਆ ਧਰਨਾ, ਦੁਖੀ ਹੋਕੇ ਸਰਕਾਰਾਂ ਤੋਂ,

ਕਈਆਂ ਦੇ ਪੁੱਤ ਵਿਛੜੇ, ਉਸੇ ਥਾਂ ਪਰਿਵਾਰਾਂ ਤੋਂ।।

ਚਾਰੇ ਪਾਸੇ ਹੋਇਆ ਧੱਕਾ, ਕੰਮ ਐਸਾ ਏਥੇ ਦੋਸਤੋ,

ਦੇਖੋ ਸੋਨੇ ਦੀ ਚਿੜੀ ਦਾ ਹਾਲ, ਕੈਸਾ ਏਥੇ ਦੋਸਤੋ।।2

 

ਕੋਈ ਕੋਈ ਦਿੱਖੇ ਹੱਥੀ, ਗੁੰਦੀ ਗੁੱਤ ਮਾਂ ਦੀ,

ਸਿਰ ਤੇ ਤਾਂ ਚੁੰਨੀ, ਕੱਲੀ ਰਹਿ ਗਈ ਬਸ ਨਾਂ ਦੀ।।

ਬਣੇ ਪੁੱਠਾ ਸਿੱਧਾ ਫੈਸ਼ਨ, ਪਾਇਆ ਜੈਸਾ ਏਥੇ ਦੋਸਤੋ,

ਦੇਖੋ ਸੋਨੇ ਦੀ ਚਿੜੀ ਦਾ ਹਾਲ, ਕੈਸਾ ਏਥੇ ਦੋਸਤੋ।।2

 

ਹੁਣ ਨਾ ਪਿਆਰ ਦਿਲਾਂ, ਵਿਚ ਏਥੇ ਰਿਹਾ ਏ,

ਸੱਚ ਤੂੰ ਪ੍ਰਿੰਸ ਮਲਕਪੁਰ, ਲਿਖ ਕਿਹਾ ਏ।।

ਮਿਲੇ ਕਰਮਾ ਦੇ ਨਾਲ, ਫ਼ਲ ਤੈਸਾ ਏਥੇ ਦੋਸਤੋ,

ਦੇਖੋ ਸੋਨੇ ਦੀ ਚਿੜੀ ਦਾ ਹਾਲ, ਕੈਸਾ ਏਥੇ ਦੋਸਤੋ।।2

 

Prince Malikpur is a budding young poet who got educated in a Government School of Punjab and is currently in service with Chandigarh University.

4 comments

Simranjeet kaur August 2, 2021 at 1:03 pm

Keep it up..

Reply
Super World August 2, 2021 at 2:12 pm

Gud job…

Reply
Prince Malakpur August 2, 2021 at 2:37 pm

Nice sir

Reply
Sandeep mattu August 2, 2021 at 3:47 pm

Nice lines

Reply

Leave a Comment