The Global Talk
Bloggers Adda Diaspora News & Views Open Space Punjabi-Hindi

Understanding Middle East Turmoil—Brij Bhushan Goyal

ਮਿਡਲ ਈਸਟ ਸੰਘਰਸ਼ ਅਸਲ ਵਿੱਚ ਕੀ ਹੈ ?  —ਬ੍ਰਿਜ ਭੂਸ਼ਣ ਗੋਇਲ

(ਮਹਿਮਾਨ ਲੇਖ/ਬਲੌਗ)

ਤੁਹਾਨੂੰ ਇਸ ਆਲਮੀ ਸੰਘਰਸ਼ ਦੇ ਸੰਦਰਭ ਵਿੱਚ ਯੂਕਰੇਨ, ਗਾਜ਼ਾ ਅਤੇ ਲੇਬਨਾਨ ਦੀਆਂ ਜੰਗਾਂ ਨੂੰ ਦੇਖਣਾ ਹੋਵੇਗਾ। ਯੂਕਰੇਨ ਰੂਸ ਦੇ ਘੇਰੇ ਤੋਂ ਅਜ਼ਾਦੀ ਅਤੇ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ Iਇਜ਼ਰਾਈਲ ਅਤੇ ਸਾਊਦੀ ਅਰਬ ਸਬੰਧਾਂ ਨੂੰ ਆਮ ਕਰਕੇ ਮੱਧ ਪੂਰਬ ਦੁਨੀਆ ਵਿੱਚ ਆਪਣਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ I

ਰੂਸ ਨੇ ਯੂਕਰੇਨ ਨੂੰ ਪੱਛਮ (ਯੂਰਪੀਅਨ ਯੂਨੀਅਨ ਅਤੇ ਨਾਟੋ) ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ Iਅਤੇ ਈਰਾਨ, ਹਮਾਸ ਅਤੇ ਹਿਜ਼ਬੁੱਲਾ ਨੇ ਇਜ਼ਰਾਈਲ ਨੂੰ ਪੂਰਬ (ਸਾਊਦੀ ਅਰਬ ਨਾਲ ਸਬੰਧ) ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।ਕਿਉਂਕਿ ਜੇਕਰ ਯੂਕਰੇਨ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋ ਜਾਂਦਾ ਹੈ, ਤਾਂ ਯੂਰਪ ਦਾ “ਪੂਰੇ ਅਤੇ ਸੁਤੰਤਰ ਹੋਣ ” ਦਾ ਸੰਮਲਿਤ ਦ੍ਰਿਸ਼ਟੀਕੋਣ ਲਗਭਗ ਪੂਰਾ ਹੋ ਜਾਵੇਗਾ I ਰੂਸ ਵਿੱਚ ਇਸ ਤਰ੍ਹਾਂ ਵੈਲੀਦਮੀਰ ਪੁਤਿਨ ਦੀਆਂ ਸਿਆਸੀ ਚੁਸਤ ਚਾਲਾਂ ਨੂੰ ਰੋਕਿਆ ਜਾਵੇਗਾ ਅਤੇ ਉਹ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਸਕਦਾ ਹੈ। ਇਹ ਵਿਨਾਸ਼ਕਾਰੀ ਝਟਕਾ ਇਰਾਨ, ਰੂਸ, ਉੱਤਰੀ ਕੋਰੀਆ ਅਤੇ ਇੱਥੋਂ ਤੱਕ ਕਿ ਚੀਨ ਲਈ ਵੀ ਅਜਿਹਾ ਸੰਸਾਰ-ਹਿਲਾ ਦੇਣ ਵਾਲਾ ਖ਼ਤਰਾ ਹੈ, ਜਿਸ ਨੇ ਸ਼ੀਤ ਯੁੱਧ ਦੀ ਥਾਂ ਲੈ ਲਈ ਹੈ।

7 ਅਕਤੂਬਰ,2023 ਨੂੰ ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਤੋਂ ਬਾਅਦ ਜੇਕਰ ਇਜ਼ਰਾਈਲ ਨੂੰ ਸਾਊਦੀ ਅਰਬ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਇਜ਼ਰਾਈਲ ਉਸ ਖੇਤਰ ਵਿੱਚ ਸ਼ਮੂਲੀਅਤ ਦੇ ਗੱਠਜੋੜ ਦਾ ਵਿਆਪਕ ਤੌਰ ‘ਤੇ ਵਿਸਤਾਰ ਕਰੇਗਾ ,ਕਿਉਂਕਿ ਇੱਕ ਗੱਠਜੋੜ ਜੋ ਪਹਿਲਾਂ ਹੀ “ਅਬਰਾਹਿਮ ਸਮਝੌਤੇ” ਦੁਆਰਾ ਵਿਸਤ੍ਰਿਤ ਕੀਤਾ ਗਿਆ ਸੀ ਜਿਸ ਨੇ ਇਜ਼ਰਾਈਲ ਅਤੇ ਹੋਰ ਅਰਬ ਦੇਸ਼ਾਂ ਵਿਚਕਾਰ ਸਬੰਧ ਬਣਾਏ ਸਨ।

ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਬ੍ਰਾਹਮ ਸਮਝੌਤੇ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਅਤੇ ਬਹਿਰੀਨ ਵਿਚਕਾਰ 15 ਸਤੰਬਰ, 2020 ਨੂੰ ਹਸਤਾਖਰ ਕੀਤੇ ਗਏ ਅਰਬ-ਇਜ਼ਰਾਈਲੀ ਸਧਾਰਣਕਰਨ ਬਾਰੇ ਦੁਵੱਲੇ ਸਮਝੌਤੇ ਹਨ I ਇਹਨਾਂ ਸਮਝੌਤਿਆਂ ਲਈ ਸੰਯੁਕਤ ਰਾਜ ਅਮਰੀਕਾ ਦੁਆਰਾ ਵਿਚੋਲਗੀ ਕੀਤੀ ਗਈ ਸੀ I

ਜੇ ਅਜਿਹਾ ਹੁੰਦਾ ਹੈ ਅਤੇ ਇਜ਼ਰਾਈਲ ਅਸਲ ਵਿੱਚ ਸਫਲ ਹੁੰਦਾ ਹੈ,ਇਹ ਈਰਾਨ ਨੂੰ ਲਗਭਗ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦੇਵੇਗਾ ਕਿਉਂਕਿ ਲੇਬਨਾਨ ਵਿੱਚ ਹਿਜ਼ਬੁੱਲਾ, ਯਮਨ ਵਿੱਚ ਹਾਉਥੀ ਅਤੇ ਇਰਾਕ ਵਿੱਚ ਇਰਾਨ ਪੱਖੀ ਸ਼ੀਆ ਅੱਤਵਾਦੀ ਕੱਟੜਪੰਥੀ ਖਾੜਕੂ ਆਪਣੇ ਪ੍ਰੌਕਸੀ ਯੁੱਧਾਂ ਰਾਹੀਂ ਅਜਿਹੇ ਦੇਸ਼ਾਂ ਨੂੰ ਅਸਫਲ ਰਾਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ I ਦਰਅਸਲ, ਇਹ ਕਹਿਣਾ ਬਹੁਤ ਔਖਾ ਹੈ ਕਿ ਇਜ਼ਰਾਈਲੀ ਹਮਲੇ ਵਿੱਚ ਮਾਰਿਆ ਗਿਆ ਹਿਜ਼ਬੁੱਲਾ ਦਾ ਹਸਨ ਨਸਰੱਲਾਹ ਲੇਬਨਾਨ ਅਤੇ ਸੁੰਨੀ ਅਤੇ ਈਸਾਈ ਅਰਬ ਜਗਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜਿਸ ਘਿਣਾਉਣੀ ਦਹਿਸ਼ਤ ਫੈਲਾਉਣਾ ਦੀਆਂ ਹਰਕਤਾਂ ਕਰਦਾ ਸੀ ਜੋ ਅਸਲ ਵਿੱਚ ਈਰਾਨੀ ਸਾਮਰਾਜਵਾਦ ਦਾ ਆਧਾਰ ਬਣ ਰਿਹਾ ਹੈ I

ਇਜ਼ਰਾਈਲ ਦੇ ਇੰਸਟੀਚਿਊਟ ਫਾਰ ਨੈਸ਼ਨਲ ਸਕਿਓਰਿਟੀ ਸਟੱਡੀਜ਼ ਜੋ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਦਾ ਹੈ ਉਸ ਅਨੁਸਾਰ ਅਰਬ ਸੋਸ਼ਲ ਮੀਡੀਆ ਹਿਜ਼ਬੁੱਲਾ ਦੀ ਮੌਤ ਦਾ ਜਸ਼ਨ ਮਨਾ ਰਹੇ ਲੇਬਨਾਨ ਅਤੇ ਅਰਬ ਜਗਤ ਤੋਂ ਸੋਸ਼ਲ ਮੀਡੀਆ ਪੋਸਟਾਂ ਦੇ ਹੜ੍ਹ ਦਾ ਵਰਣਨ ਕੀਤਾ ਅਤੇ ਲੇਬਨਾਨੀ ਸਰਕਾਰ ਨੂੰ ਇਕਪਾਸੜ ਜੰਗਬੰਦੀ ਦੀ ਘੋਸ਼ਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਲੇਬਨਾਨੀ ਫੌਜ ਹਿਜ਼ਬੁੱਲਾ ਤੋਂ ਦੱਖਣੀ ਲੇਬਨਾਨ ਦਾ ਕੰਟਰੋਲ ਖੋਹ ਸਕੇ ਅਤੇ ਸਰਹੱਦ ‘ਤੇ ਸ਼ਾਂਤੀ ਲਿਆ ਸਕੇ।

ਲੇਬਨਾਨੀ ਨਹੀਂ ਚਾਹੁੰਦੇ ਕਿ ਬੇਰੂਤ ਨੂੰ ਗਾਜ਼ਾ ਵਾਂਗ ਤਬਾਹ ਕੀਤਾ ਜਾਵੇ ਅਤੇ ਉਹ ਅਸਲ ਵਿੱਚ ਘਰੇਲੂ ਯੁੱਧ ਦੀ ਵਾਪਸੀ ਤੋਂ ਡਰਦੇ ਹਨ।ਨਸਰੱਲਾਹ ਨੇ ਪਹਿਲਾਂ ਹੀ ਲੇਬਨਾਨੀਆਂ ਨੂੰ ਇਜ਼ਰਾਈਲ ਨਾਲ ਯੁੱਧ ਵਿੱਚ ਘਸੀਟਿਆ ਸੀ ਜੋ ਉਹ ਕਦੇ ਨਹੀਂ ਚਾਹੁੰਦੇ ਸਨ,ਪਰ ਈਰਾਨ ਨੇ ਹੁਕਮ ਦਿੱਤਾ ਸੀ।ਹਿਜ਼ਾਬੁੱਲਾਹ ਨੇ ਸੀਰੀਆ ਦੇ ਤਾਨਾਸ਼ਾਹ ਬਸ਼ਰ ਅਲੀ ਅਸਦ ਨਾਲ ਹੱਥ ਮਿਲਾ ਕੇ ਸੀਰੀਆ ਵਿੱਚ ਜਮਹੂਰੀ ਵਿਦਰੋਹ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਹਿਜ਼ਾਬਿਲਾਹ ਦੇ ਖਿਲਾਫ ਵੀ ਗੁੱਸਾ ਵੱਧਦਾ ਜਾ ਰਿਹਾ ਹੈ।

ਸੰਸਾਰ ਨੂੰ ਇਹ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਜ਼ਰਾਈਲ ਦੇ ਨੇਤਾ ਨੇਤਨਯਾਹੂ ਦੁਨੀਆ ਨੂੰ ਦੱਸਣਾ ਚਾਹੁੰਦੇ ਹਨ ਕਿ ਮੱਧ ਪੂਰਬ ਤੋਂ ਲੈ ਕੇ ਏਸ਼ੀਆ-ਪ੍ਰਸ਼ਾਂਤ ਖੇਤਰ ਤੱਕ ਫੈਲੀ ਯੂਰਪ ਦੁਨੀਆ ਨੂੰ ਸ਼ਾਮਲ ਕਰਨ ਲਈ ਈਰਾਨ ਅਤੇ ਉਸ ਦੇ ਪ੍ਰੌਕਸੀ ਮੁੱਖ ਰੁਕਾਵਟ ਹਨ। ਅਸਲ ਵਿੱਚ, ਇਹ ਸਮਝਣਾ ਹੋਵੇਗਾ ਕਿ ਸਾਊਦੀ-ਇਜ਼ਰਾਈਲ ਸਬੰਧਾਂ ਅਤੇ ਸਹਿਯੋਗ ਦਾ ਇੱਕ ਸੁਮੇਲ ਇਜ਼ਰਾਈਲ ਅਤੇ ਮੱਧਮ ਫਲਸਤੀਨੀਆਂ ਵਿਚਕਾਰ ਸੁਲ੍ਹਾ-ਸਫਾਈ ‘ਤੇ ਅਧਾਰਤ ਹੈ। ਅਫ਼ਸੋਸ ਦੀ ਗੱਲ ਹੈ ਕਿ ਲੇਬਨਾਨ ਅਤੇ ਇਜ਼ਰਾਈਲ ਵਿਚ ਰੱਬ ਨੂੰ ਮੰਨਣ ਵਾਲੀਆਂ ਪਾਰਟੀਆਂ ਨੂੰ ਰਾਜਨੀਤਿਕ ਸੱਟਾਂ ਲੱਗ ਰਹੀਆਂ ਹਨ ਅਤੇ ਲੋਕਾਂ ਅਤੇ ਮਨੁੱਖਤਾ ਨੂੰ ਦੁੱਖ ਝੱਲਣਾ ਪੈ ਰਿਹਾ ਹੈ। (ਇਹ ਲਿਖਤ ਨਿਊਯਾਰਕ ਟਾਈਮ ਦੇ ਥਾਮਸ ਐਲ ਫ੍ਰੀਡਮੈਨ ਦੇ ਪੋਲੀਟੋਕੋਸਕੋਪ ਲੇਖ ‘ਤੇ ਆਧਾਰਿਤ ਹੈ)

ਬ੍ਰਿਜ ਭੂਸ਼ਣ ਗੋਇਲ ( ਇੱਕ ਫ੍ਰੀਲਾਂਸਰ )

 

Leave a Comment