The Global Talk
Bloggers Adda Literary Archives Literary Desk Milestones News & Views Open Space

My Dear Young Warriors of Punjab(An  Open  Letter  to  the  Students  of  Punjab)–Amarjit  Singh  Grewal

My Dear Young Warriors of Punjab,

-A n  O p e n  L e t t e r  t o  t h e  S t u d e n t s  o f  P u n j a b

Someone asked me, “What will become of Punjab?”
I answered, “Punjab will become what its youth becomes.
And Punjab’s youth will become what its education becomes.
And Punjab’s education will become what its youth demands it to be.”

This is not just another letter. This is not just another movement. This is your moment of destiny.

I write to you today not as an elder dispensing wisdom, but as a witness to seven decades of Punjab’s journey – watching our land of five rivers slowly losing its vigor, its spirit, its future. I have seen the gleam fade from the eyes of our people. I have watched our youth struggle against unemployment, drugs, crime, and the crushing weight of failed systems.

But in you – yes, YOU, I see the last flame of hope. The final chance for Punjab’s renaissance.

WHY YOU? WHY NOW?

Look around you:
– Politicians offer empty promises while our villages empty of youth
– Bureaucrats shuffle papers while our youth shuffle abroad
– Business leaders count profits while our youth count losses
– Educational institutions produce degrees while dreams die

Yet here you stand. Young. Undefeated. Unbowed.

You are not the problem, as they would have you believe.
You are the ONLY solution.

THE TRUTH WE MUST FACE

Let me speak plainly:
– Punjab’s institutions will not reform themselves
– Our education system will not transform itself
– Our economy will not revolutionize itself
– Our culture will not revive itself

These changes will come only through YOU.

Either Punjab’s youth will rise now, or Punjab will continue to sink.
Either you will transform our educational institutions today, or they will continue to destroy dreams tomorrow.
Either you will create new opportunities here, or you will be forced to seek them elsewhere.

There is no third option.
There is no one else coming to save us.
There is only you.

YOUR POWER IS REAL

Do you realize your strength?
– You are millions strong
– You are in every village, every city
– You are connected like no generation before
– You have knowledge your elders never had
– You can see possibilities we never imagined

But most importantly – you have nothing to lose and everything to gain.

THE MOVEMENT BEGINS IN YOUR CLASSROOM

Today, in your classroom, look around you.
These four walls that have contained you must now launch you.
Your classrooms must transform from spaces of passive learning to:
– Centres of innovation and creation
– Laboratories of social change
– Incubators of new enterprises
– Studios of cultural renaissance

YOUR IMMEDIATE ACTIONS

1. Today
– Form your core group
– Share this message
– Begin the conversation
– Start questioning the status quo

2. This Week
– Connect with other classes
– Draft your demands
– Plan your first action
– Build your network

3. This Month
– Present your charter to authorities
– Launch your first initiatives
– Create your communication channels
– Begin the transformation

YOUR CHARTER OF TRANSFORMATION

Demand and Create:
1. New Education
– Learning linked to real problems
– Skills for real opportunities
– Space for innovation and creativity
– Connection to global knowledge

2. New Economy
– Student enterprise zones
– Innovation laboratories
– Skill development centres
– Start-up support systems

3. New Culture
– Art and innovation spaces
– Cultural revival programs
– Youth expression platforms
– Community connection centres

THE STAKES ARE CLEAR

Without your uprising:
– Punjab’s youth will continue to struggle
– Our villages will continue to empty
– Our potential will continue to waste
– Our future will continue to darken

With your uprising:
– Education will transform
– Opportunities will multiply
– Culture will flourish
– Punjab will rise again

YOUR TIME IS “NOW”

You are not too young.
You are not too inexperienced.
You are not too powerless.

You are EXACTLY what Punjab needs right now.

Every great movement in history began with young people who dared to say:
ENOUGH. NOT ANYMORE. WE WILL CHANGE THIS.”

Today, Punjab waits for you to say these words.

MY PROMISE TO YOU

As someone who has lived through Punjab’s glory and decline, I promise you:
– Your cause is just
– Your time is now
– Your power is real
– Your victory is possible

But you must act.
You must lead.
You must create the future you want to see.

THE CHOICE IS YOURS

ਜਾਂ ਤਾਂ ਪੰਜਾਬ ਦੀ ਜਵਾਨੀ ਜਾਗੇਗੀ,
ਜਾਂ ਫਿਰ ਪੰਜਾਬ ਦਾ ਭਵਿੱਖ ਸੌਂ ਜਾਵੇਗਾ।

Either Punjab’s youth will awaken,
Or Punjab’s future will slumber.

You are not just students.
You are the last guardians of Punjab’s future.
You are the final hope of our land.
You are the revolution we have waited for.

Rise now.
Lead now.
Create now.

Punjab awaits its youth.
Punjab awaits YOU.

With hope and faith in your power,
A m a r j i t  S i n g h  G r e w a l
[A Witness to History, A Believer in Youth]

“THE FUTURE OF PUNJAB LIES NOT IN THE CORRIDORS OF POWER, BUT IN THE CLASSROOMS WHERE ITS YOUTH DARE TO DREAM DIFFERENTLY.”

_________________________________________________________________________________________________

  • S. Amarjit Singh Grewal is An Illustrious Pride Alumni of SCD Government College, Ludhiana ( Punjab) India

3 comments

Manjit Singh Sandhu November 25, 2024 at 1:43 am

An Open Letter to the Students of Punjab

In a heartfelt call to action, Amarjeet Singh Grewal addresses the youth of Punjab, emphasizing their critical role in shaping the future of their state. As he reflects on the challenges faced by Punjab over the decades—youth unemployment, empty promises from leaders, and a declining spirit—he instills a sense of urgency, urging students to rise, lead, and create transformative change. This letter serves as a powerful reminder that the future of Punjab relies not on those in power, but on the inspiration and ambition found within its classrooms. It’s time for the youth to awaken and seize the moment—Punjab awaits you!

#RisePunjab#YouthEmpowerment #TransformPunjab

Reply
The Global Talk November 25, 2024 at 2:13 am

Absolutely True sir

Reply
Amarjit Singh Grewal November 26, 2024 at 1:08 pm

ਪੰਜਾਬ ਦੇ ਵਿਦਿਆਰਥੀਆਂ ਦੇ ਨਾਂ Amarjit Grewal ਦਾ ਖੁੱਲ੍ਹਾ ਖ਼ਤ:

ਪੰਜਾਬ ਦੇ ਮੇਰੇ ਪਿਆਰੇ ਬਹਾਦਰ ਨੌਜਵਾਨੋਂ,
ਮੈਨੂੰ ਕਿਸੇ ਨੇ ਪੁੱਛਿਆ, “ਪੰਜਾਬ ਦਾ ਕੀ ਬਣੂੰਗਾ?”
ਮੈਂ ਜਵਾਬ ਦਿੱਤਾ, “ਪੰਜਾਬ ਉਧਰਲੇ ਪਾਸੇ ਹੀ ਜਾਵੇਗਾ ਜਿੱਧਰ ਇਸ ਦੇ ਨੌਜੁਆਨ ਲੈ ਜਾਣਗੇ।
ਅਤੇ ਪੰਜਾਬ ਦੀ ਨੌਜੁਆਨੀ ਉਹੋ ਜਿਹੀ ਬਣੇਗੀ ਜਿਹੋ ਜਿਹਾ ਇਥੋਂ ਦੀ ਸਿੱਖਿਆ ਦਾ ਮਿਆਰ ਹੋਵੇਗਾ।
ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਉਦਾਂ ਦੀ ਹੀ ਢਲ ਜਾਵੇਗੀ ਜਿਦਾਂ ਦੀ ਇਥੋਂ ਦੀ ਨੌਜੁਆਨ ਪੀੜ੍ਹੀ ਚਾਹੁੰਦੀ ਹੈ।”
ਇਹ ਸਿਰਫ਼ ਇੱਕ ਪੱਤਰ ਨਹੀਂ, ਨਾ ਸਿਰਫ਼ ਇਹ ਕੋਈ ਅੰਦੋਲਨ ਹੈ, ਸਗੋਂ ਇਹ ਤੁਹਾਡੀ ਤਕਦੀਰ ਦੇ ਫੈਸਲੇ ਦੀ ਘੜੀ ਹੈ।
ਮੈਂ ਅੱਜ ਤੁਹਾਨੂੰ ਗਿਆਨ ਵੰਡਣ ਵਾਲੇ ਵਡੇਰੇ ਵਜੋਂ ਨਹੀਂ, ਸਗੋਂ ਪੰਜਾਬ ਦੇ ਸੱਤ ਦਹਾਕਿਆਂ ਦੇ ਮੇਰੇ ਸਫ਼ਰ ਦੇ ਗਵਾਹ ਦੇ ਤੌਰ ’ਤੇ ਲਿਖ ਰਿਹਾ ਹਾਂ, ਜਿਸਨੇ ਸਾਡੀ ਪੰਜ ਦਰਿਆਵਾਂ ਦੀ ਧਰਤੀ ਨੂੰ ਹੌਲੀ-ਹੌਲੀ ਆਪਣਾ ਜੋਸ਼, ਜਜ਼ਬਾ ਅਤੇ ਆਪਣੇ ਭਵਿੱਖ ਨੂੰ ਗੁਆਉਂਦੇ ਹੋਏ ਵੇਖਿਆ ਹੈ। ਮੈਂ ਆਪਣੇ ਲੋਕਾਂ ਦੀਆਂ ਅੱਖਾਂ ਵਿਚਲੀ ਚਮਕ ਨੂੰ ਫਿੱਕਾ ਪੈਂਦਿਆਂ ਦੇਖਿਆ ਹੈ। ਮੈਂ ਦੇਖਿਆ ਹੈ ਕਿਵੇਂ ਸਾਡੇ ਨੌਜਵਾਨ ਬੇਰੁਜ਼ਗਾਰੀ, ਨਸ਼ਿਆਂ, ਅਪਰਾਧਾਂ ਅਤੇ ਨਿਕੰਮੇ ਤੰਤਰ ਦਾ ਸ਼ਿਕਾਰ ਬਣ ਚੁੱਕੇ ਹਨ।
ਪਰ ਤੁਹਾਡੇ ਵਿਚ- ਹਾਂ ਬਸ ਤੁਹਾਡੇ ਵਿਚ ਹੀ ਮੈਨੂੰ ਉਮੀਦ ਦੀ ਇਕ ਆਖਰੀ ਕਿਰਨ ਨਜ਼ਰ ਆਉਂਦੀ ਹੈ। ਪੰਜਾਬ ਦੇ ਮੁੜ-ਸੁਰਜੀਤ ਹੋਣ ਦਾ ਆਖਰੀ ਮੌਕਾ।
ਤੁਸੀਂ ਪੁਛੋਂਗੇ—- ਅਸੀਂ ਕਿਉਂ?? ਹੁਣ ਕਿਉਂ?
ਆਪਣੇ ਆਲੇ-ਦੁਆਲੇ ਨਜ਼ਰ ਮਾਰੋ:
-ਸਾਡੇ ਸਿਆਸਤਦਾਨ ਖੋਖਲੇ ਵਾਅਦੇ ਕਰਦੇ ਹਨ ਜਦੋਂ ਕਿ ਸਾਡੇ ਪਿੰਡ ਨੌਜੁਆਨੀ ਦੇ ਬਾਹਰ ਜਾਣ ਕਾਰਨ ਖਾਲੀ ਹੋ ਗਏ ਹਨ
– ਅਫ਼ਸਰ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਜਦੋਂ ਕਿ ਨੌਜੁਆਨ ਪੀੜ੍ਹੀ ਬਾਹਰਲੇ ਮੁਲਕਾਂ ਵੱਲ ਭੱਜ ਰਹੀ ਹੈ
– ਕਾਰੋਬਾਰੀ ਆਪਣਾ ਲਾਭ ਗਿਨਣ ਵਿਚ ਮਸਰੂਫ ਹਨ ਜਦੋਂਕਿ ਕਿ ਨੌਜੁਆਨ ਪੀੜ੍ਹੀ ਨੁਕਸਾਨ ਝੱਲ ਰਹੀ ਹੈ
– ਵਿਦਿਅਕ ਅਦਾਰੇ ਡਿਗਰੀਆਂ ਤਾਂ ਜ਼ਰੂਰ ਦੇ ਰਹੇ ਹਨ ਪਰ ਉਹ ਸੁਫਨੇ ਪੂਰੇ ਨਹੀਂ ਕਰਦੀਆਂ
ਪਰ ਫਿਰ ਵੀ ਤੁਸੀਂ ਖੜੇ ਹੋ, ਅਡਿੱਗ, ਬਿਨ੍ਹਾਂ ਹਾਰ ਮੰਨੇ, ਬਿਨ੍ਹਾ ਝੁਕੇ।
ਸਮੱਸਿਆ ਦੀ ਜੜ੍ਹ ਤੁਸੀਂ ਨਹੀਂ ਹੋ, ਜਿਵੇਂ ਕਿ ਤੁਹਾਨੂੰ ਅਹਿਸਾਸ ਕਰਵਾਇਆ ਜਾਂਦਾ ਹੈ।
ਸਗੋਂ ਤੁਸੀਂ ਤਾਂ ਹੱਲ ਹੋ…. ਇਕੋ-ਇਕ ਹੱਲ।
ਇਹ ਸੱਚਾਈ ਸਾਨੂੰ ਕਬੂਲ ਕਰਨੀ ਹੀ ਹੋਵੇਗੀ।

ਮੈ ਸਪੱਸ਼ਟ ਗੱਲ ਕਰਾਂਗਾ:
– ਪੰਜਾਬ ਦੇ ਅਦਾਰਿਆਂ ਵਿਚ ਆਪਣੇ ਆਪ ਸੁਧਾਰ ਨਹੀਂ ਆਵੇਗਾ।
– ਸਾਡੀ ਸਿੱਖਿਆ ਪ੍ਰਣਾਲੀ ਖੁਦ-ਬ-ਖੁਦ ਨਹੀਂ ਬਦੇਲਗੀ।
– ਸਾਡੀ ਮਾਲੀ ਸਥਿਤੀ ਵਿਚ ਰਾਤੋ-ਰਾਤ ਕੋਈ ਕਰਿਸ਼ਮਾ ਨਹੀਂ ਹੋਣ ਵਾਲਾ।
– ਸਾਡਾ ਵਿਰਸਾ ਆਪਣੇ ਆਪ ਮੁੜ ਸੁਰਜੀਤ ਨਹੀਂ ਹੋ ਸਕਦਾ।
ਇਹ ਬਦਲਾਅ ਆਉਣਗੇ….. ਸਿਰਫ ਤੇ ਸਿਰਫ ਤੁਹਾਡੇ ਰਾਹੀਂ।
ਹੁਣ ਜਾਂ ਤਾਂ ਪੰਜਾਬ ਉਪਰ ਉਠੇਗਾ ਜਾਂ ਹੋਰ ਡਿਗਦਾ ਹੀ ਜਾਵੇਗਾ।
ਜਾਂ ਤਾਂ ਤੁਸੀਂ ਸਾਡੇ ਵਿਦਿਅਕ ਅਦਾਰਿਆਂ ਦੀ ਕਾਇਆ ਕਲਪ ਕਰੋਗੇ, ਜਾਂ ਇਹ ਤੁਹਾਡੇ ਭਵਿੱਖੀ ਸੁਪਨਿਆਂ ਦਾ ਕਤਲ ਕਰਦੇ ਰਹਿਣਗੇ।
ਜਾਂ ਤਾਂ ਤੁਸੀਂ ਨਵੇਂ ਮੌਕੇ ਸਿਰਜਨ ਦਾ ਹੌਸਲਾ ਦਿਖਾਓ, ਜਾਂ ਹਾਲਾਤ ਹੱਥੀਂ ਮਜਬੂਰ ਹੋ ਕੇ ਬਾਹਰਲੇ ਮੁਲਕਾਂ ਦਾ ਮੂੰਹ ਦੇਖੋ,
ਤੀਜਾ ਬਦਲ ਕੋਈ ਨਹੀਂ।
ਸਾਡੇ ਬਚਾਅ ਵਿਚ ਕੋਈ ਨਹੀਂ ਆਵੇਗਾ।
ਬਸ ਤੁਸੀਂ ਹੀ ਆਪਣਾ ਬਚਾਅ ਆਪ ਕਰਨਾ ਹੈ।
ਤੁਹਾਡੇ ਕੋਲ ਹੀ ਅਸਲ ਤਾਕਤ ਹੈ।
ਕੀ ਤੁਹਾਨੂੰ ਅੰਦਾਜ਼ਾ ਹੈ ਆਪਣੀ ਤਾਕਤ ਦਾ?
– ਤੁਸੀਂ ਲੱਖਾਂ ਦੇ ਬਰਾਬਰ ਹੋ।
– ਤੁਸੀਂ ਹਰ ਪਿੰਡ ਹੋ, ਹਰ ਸ਼ਹਿਰ ਹੋ।
– ਤੁਸੀਂ ਪਹਿਲੀ ਪੀੜ੍ਹੀ ਹੋ ਜਿਸ ਨੂੰ ਇੰਨੀ ਸੋਝੀ ਹੈ।
– ਤੁਹਾਡੇ ਕੋਲ ਉਹ ਗਿਆਨ ਹੈ ਜੋ ਵਡੇਰਿਆਂ ਕੋਲ ਨਹੀਂ ਸੀ।
– ਤੁਹਾਡੇ ਕੋਲ ਉਹ ਸੰਭਾਵਨਾਵਾਂ ਸਿਰਜਨ ਦੀ ਸਮਰੱਥਾ ਹੈ ਜਿੰਨਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ।
ਪਰ ਸਭ ਤੋਂ ਜ਼ਰੂਰੀ ਗੱਲ— ਇਸ ਵਿਚ ਤੁਹਾਡਾ ਜਾਣਾ ਕੁੱਝ ਨਹੀਂ ਸਗੋਂ ਫਾਇਦਾ ਹੀ ਫਾਇਦਾ ਹੈ।
ਬਦਲਾਅ ਦੀ ਇਹ ਲਹਿਰ ਤੁਹਾਡੇ ਕਲਾਸਰੂਮ ਤੋਂ ਸ਼ੁਰੂ ਹੁੰਦੀ ਹੈ।
ਅੱਜ ਜ਼ਰਾ ਆਪਣੇ ਕਲਾਸਰੂਮ ਬਾਰੇ ਸੋਚੋ।

ਇਸ ਚਾਰਦੀਵਾਰੀ ਦਾ ਫਰਜ਼ ਹੈ ਕਿ ਤੁਹਾਡਾ ਭਵਿੱਖ ਸੁਨਹਿਰੀ ਹੋਵੇ।
ਤੁਹਾਡੇ ਕਲਾਸਰੂਮ ਨੂੰ ਪ੍ਰਭਾਵਹੀਣ ਸਿੱਖਿਆ ਨੂੰ ਤਿਆਗਕੇ–
– ਨਵਾਂ ਅਤੇ ਸਿਰਜਨਾਤਮਕ ਬਣਨਾ ਪਵੇਗਾ
– ਸਮਾਜਿਕ ਬਦਲਾਅ ਦਾ ਕੇਂਦਰ ਬਣਨਾ ਪਵੇਗਾ
– ਨਵੇਂ ਉਦਮਾਂ ਦਾ ਜਨਮ-ਸਥਾਨ ਬਣਨਾ ਹੋਵੇਗਾ
– ਵਿਰਸੇ ਨੂੰ ਪੁਨਰ-ਸੁਰਜੀਤ ਕਰਨਾ ਹੋਵੇਗਾ

ਤੁਰੰਤ ਕਰਨ ਵਾਲੇ ਕੰਮ
1. ਅੱਜ ਹੀ
– ਆਪਣਾ ਇਕ ਕੋਰ ਗਰੁੱਪ ਬਣਾਓ
– ਸਭ ਨਾਲ ਇਹ ਸੁਨੇਹਾ ਸਾਂਝਾ ਕਰੋ
– ਇਸ ਤੇ ਗੱਲਬਾਤ ਸ਼ੁਰੂ ਕਰੋ
– ਮੌਜੂਦਾ ਹਾਲਾਤ ਤੇ ਸੁਆਲ ਕਰੋ

2. ਇਸ ਹਫਤੇ
– ਹੋਰ ਗਰੁੱਪਾਂ ਨੂੰ ਆਪਣੇ ਨਾਲ ਜੋੜੋ
– ਆਪਣੀਆਂ ਮੰਗਾਂ ਤਿਆਰ ਕਰੋ
– ਸਭ ਤੋਂ ਪਹਿਲਾਂ ਕੀਤੇ ਜਾਣ ਵਾਲਾ ਕਾਰਜ ਉਲੀਕੋ
– ਆਪਣਾ ਨੈੱਟਵਰਕ ਬਣਾਓ

3. ਇਸ ਮਹੀਨੇ
– ਆਪਣਾ ਇਕ ਚਾਰਟਰ ਅਥਾਰਟੀਆਂ ਨੂੰ ਦਿਓ
– ਸ਼ੁਰੂਆਤੀ ਕਦਮ ਚੁੱਕੋ
– ਆਪਣਾ ਇਕ ਕਮਊਨਿਕੇਸ਼ਨ ਚੈਨਲ ਬਣਾਓ
– ਬਦਲਾਅ ਦੀ ਪ੍ਰਕ੍ਰਿਆ ਆਰੰਭ ਕਰੋ
ਬਦਲਾਅ ਲਿਆਉਣ ਦਾ ਤੁਹਾਡਾ ਚਾਰਟਰ
ਮੰਗ ਕਰੋ ਅਤੇ ਸਿਰਜੋ:
1. ਨਵੀਂ ਸਿੱਖਿਆ
– ਅਸਲ ਸਮੱਸਿਆਵਾਂ ਨਾਲ ਜੁੜੀ ਸਿਖਲਾਈ
– ਅਸਲ ਮੌਕਿਆਂ ਲਈ ਹੁਨਰ
– ਨਵੀਨਤਾ ਅਤੇ ਸਿਰਜਨਾ ਦਾ ਪ੍ਰਸਾਰ
– ਵਿਸ਼ਵੀ ਗਿਆਨ ਨਾਲ ਜੁੜਨਾ
2. ਨਵੀਂ ਆਰਥਿਕਤਾ
– ਵਿਦਿਆਰਥੀ ਉਦਮ ਜ਼ੋਨ
– ਨਵੀਨਤਾ ਵਾਲੀਆਂ ਲਬਾਰਟਰੀਆਂ
– ਹੁਨਰ ਵਿਕਾਸ ਕੇਂਦਰ
– ਸਟਾਰਟ-ਅਪ ਸਹਾਇਤਾ ਪ੍ਰਣਾਲੀ
3. ਨਵਾਂ ਸੱਭਿਆਚਾਰ
– ਕਲਾ ਅਤੇ ਨਵੀਨਤਾ ਦਾ ਪ੍ਰਸਾਰ
– ਸੱਭਿਆਚਾਰਕ ਮੁੜ-ਸੁਰਜੀਤੀ ਪ੍ਰੋਗਰਾਮ
– ਯੂਥ ਐਕਸਪ੍ਰੈਸ਼ਨ ਪਲੈਟਫਾਰਮ (ਜਿਥੇ ਨੌਜੁਆਨ ਆਪਣੇ ਵਿਚਾਰ ਰੱਖ ਸਕਣ)
– ਕਮਿਊਨਿਟੀ ਕਨੈਕਸ਼ਨ ਸੈਂਟਰ
ਗੱਲ ਬਿਲਕੁਲ ਸਾਫ ਹੈ
ਜੇ ਤੁਸੀਂ ਹੁਣ ਨਾ ਉਠ ਖੜੇ ਹੋਏ:
– ਪੰਜਾਬ ਦੀ ਨੌਜੁਆਨੀ ਸੰਘਰਸ਼ ਕਰਦੀ ਰਹੇਗੀ
– ਸਾਡੇ ਪਿੰਡ ਖਾਲੀ ਹੁੰਦੇ ਰਹਿਣਗੇ
– ਸਾਡੀ ਕਾਬਲੀਅਤ ਅਜਾਈਂ ਜਾਂਦੀ ਰਹੇਗੀ
– ਸਾਡਾ ਭਵਿੱਖ ਹਨ੍ਹੇਰੇ ਵਿਚ ਡੁੱਬਦਾ ਰਹੇਗਾ

ਤੁਹਾਡੇ ਉਠ ਖੜ੍ਹਨ ਨਾਲ:
– ਸਿੱਖਿਆ ਪ੍ਰਣਾਲੀ ਬਦਲੇਗੀ
– ਮੌਕਿਆਂ ਵਿਚ ਵਾਧਾ ਹੋਵੇਗਾ
– ਸੱਭਿਆਚਾਰ ਵਧੇ-ਫੁੱਲੇਗਾ
– ਪੰਜਾਬ ਇਕ ਵਾਰ ਫਿਰ ਖੜਾ ਹੋ ਜਾਵੇਗਾ
ਤੁਹਾਡਾ ਸਮਾਂ ਹੈ “ਹੁਣ”
ਤੁਸੀਂ ਕੋਈ ਛੋਟੇ ਨਹੀਂ ਹੋ।
ਇਹ ਵੀ ਨਹੀਂ ਕਿ ਤੁਹਾਨੂੰ ਕੋਈ ਤਜ਼ਰਬਾ ਨਹੀਂ ਹੈ।
ਨਾ ਹੀ ਤੁਸੀਂ ਕਮਜ਼ੋਰ ਹੋ।
ਤੁਸੀਂ ਉਹ ਹੋ ਜਿਸਦੀ ਪੰਜਾਬ ਨੂੰ ਇਸ ਵੇਲੇ ਸਖਤ ਲੋੜ ਹੈ।
ਇਤਿਹਾਸ ਗਵਾਹ ਹੈ ਕਿ ਕੋਈ ਵੀ ਲਹਿਰ ਉਨ੍ਹਾਂ ਨੌਜਵਾਨਾਂ ਨਾਲ ਸ਼ੁਰੂ ਹੋਈ ਜਿਨ੍ਹਾਂ ਨੇ ਆਪਣੀ ਗੱਲ ਕਹਿਣ ਦਾ ਹੌਸਲਾ ਕੀਤਾ:
“ਬਸ ਬਹੁਤ ਹੋ ਗਿਆ। ਹੁਣ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਬਦਲਾਅ ਚਾਹੁੰਦੇ ਹਾਂ।”
ਅੱਜ ਪੰਜਾਬ ਤੁਹਾਡੇ ਮੂੰਹੋਂ ਇਹ ਸ਼ਬਦ ਸੁਣਨ ਲਈ ਤਰਸ ਰਿਹਾ ਹੈ।
ਮੇਰਾ ਤੁਹਾਡੇ ਨਾਲ ਇਕ ਅਜਿਹੇ ਵਿਅਕਤੀ ਦੇ ਤੌਰ ’ਤੇ ਵਾਅਦਾ ਹੈ ਜਿਸ ਨੇ ਪੰਜਾਬ ਦੀ ਸ਼ਾਨ ਦੇਖੀ ਹੈ ਅਤੇ ਇਸ ਢਹਿੰਦੀ ਕਲਾ ਨੂੰ ਹੰਢਾਇਆ ਹੈ,
ਮੈਂ ਵਾਅਦਾ ਕਰਦਾ ਹਾਂ:
– ਤੁਹਾਡੀ ਮੰਗ ਬਿਲਕੁੱਲ ਸਹੀ ਹੈ
– ਇਹੀ ਤੁਹਾਡਾ ਸਮਾਂ ਹੈ
– ਤੁਹਾਡੇ ਕੋਲ ਅਸਲ ਤਾਕਤ ਹੈ
– ਤੁਹਾਡੀ ਹੀ ਜਿੱਤ ਹੋਵੇਗੀ
ਇਸ ਲਈ ਤੁਹਾਨੂੰ ਯਤਨ ਕਰਨੇ ਪੈਣਗੇ।
ਤੁਹਾਨੂੰ ਅੱਗੇ ਲੱਗਣਾ ਹੋਵੇਗਾ।
ਤੁਹਾਨੂੰ ਉਹ ਭਵਿੱਖ ਸਿਰਜਨਾ ਹੋਵੇਗਾ ਜਿਸ ਤੇ ਤੁਸੀਂ ਸੁਪਨੇ ਦੇਖਦੇ ਹੋ।
ਇਹ ਤੁਹਾਡੇ ’ਤੇ ਹੈ ਕਿ ਤੁਸੀਂ ਕੀ ਚਾਹੁੰਦੇ ਹੋ
ਜਾਂ ਤਾਂ ਪੰਜਾਬ ਦੀ ਜਵਾਨੀ ਜਾਗੇਗੀ,
ਜਾਂ ਫਿਰ ਪੰਜਾਬ ਦਾ ਭਵਿੱਖ ਸੌਂ ਜਾਵੇਗਾ।
ਤੁਸੀਂ ਮਹਿਜ਼ ਵਿਦਿਆਰਥੀ ਨਹੀ ਹੋ।
ਤੁਸੀਂ ਪੰਜਾਬ ਦੇ ਭਵਿੱਖ ਦੇ ਇਕਲੌਤੇ ਪਹਿਰੇਦਾਰ ਹੋ।
ਤੁਸੀਂ ਪੰਜ ਦਰਿਆਵਾਂ ਦੀ ਇਸ ਧਰਤੀ ਦੀ ਆਖਰੀ ਉਮੀਦ ਹੋ।
ਤੁਸੀਂ ਇਕ ਅਜਿਹੀ ਲਹਿਰ ਹੋ ਜਿਸ ਦੀ ਉਡੀਕ ਸਾਨੂੰ ਕਦੋਂ ਤੋਂ ਹੈ।
ਆਪਣੀ ਅਵਾਜ਼ ਉਠਾਓ।
ਅੱਗੇ ਵਧੋ।
ਆਪਣਾ ਭਵਿੱਖ ਸਿਰਜੋ।
ਪੰਜਾਬ ਆਪਣੀ ਨੌਜੁਆਨੀ ਨੂੰ ਉਡੀਕ ਰਿਹਾ ਹੈ।
ਪੰਜਾਬ ਨੂੰ ਤੁਹਾਡਾ ਇੰਤਜ਼ਾਰ ਹੈ।
ਤੁਹਾਡੀ ਤਾਕਤ ਵਿਚ ਆਸ ਅਤੇ ਭਰੋਸਾ ਰੱਖਦਿਆਂ,

ਅਮਰਜੀਤ ਸਿੰਘ ਗਰੇਵਾਲ
[ਇਤਿਹਾਸ ਦਾ ਗਵਾਹ, ਨੌਜੁਆਨੀ ਦਾ ਹਿਤੈਸ਼ੀ]
“ਪੰਜਾਬ ਦਾ ਭਵਿੱਖ ਸੱਤਾ ਦੇ ਗਲਿਅਰਿਆਂ ਵਿੱਚ ਨਹੀਂ ਸਗੋਂ ਅਧਿਆਪਨ ਦੇ ਉਨ੍ਹਾਂ ਕਮਰਿਆਂ ਵਿੱਚ ਜਨਮ ਲੈਂਦਾ ਹੈ, ਜਿੱਥੇ ਇਸ ਦੀ ਨੌਜਵਾਨੀ ਆਪਣੇ ਸੁਪਨੇ ਸਿਰਜਨ ਦਾ ਹੌਂਸਲਾ ਕਰ ਸਕਦੇ ਹਨ। “

Reply

Leave a Comment