The Global Talk
Bloggers Adda Diaspora Literary Archives News & Views Open Space Punjabi-Hindi Uncategorized

Principal Dr. Mohammad Jahangir Khan, Sher Mar Khan OR Chiri Mar Khan—Prof Dr.Amarjit Singh Hayer

                                                                                                   ਬਾਤਾਂ ਬੀਤੇ ਵੇਲੇ ਦੀਆਂ                                                                                                                                                                                                                        

                                                                                                          

                                                                                     ( ਪ੍ਰੋਫੈਸਰ ਡਾ. ਅਮਰਜੀਤ ਸਿੰਘ ਹੇਅਰ )

23 ਨਵੰਬਰ 1970 ਨੂੰ ਗੋਰਮਿੰਟ ਕਾਲਜ ਦੀ ਗੋਲਡਨ ਜੁਬਲੀ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਤੇ ਡਾਕਟਰ ਮੁਹੰਮਦ ਜਹਾਂਗੀਰ ਖਾਨ ਆਏ ਸ ਨ। ਉਹ 1947 ਦੀ ਵੰਡ ਵੇਲੇ ਇਸ ਕਾਲਜ ਦੇ ਪ੍ਰਿੰਸੀਪਲ ਸਨ। ਉਨ੍ਹਾਂ ਨਾਲ ਜਾਣ ਪਹਿਚਾਣ ਪ੍ਰੋ. ਮਹਿੰਦਰ ਸਿੰਘ ਚੀਮਾ ਨੇ ਕਰਵਾਈ।

ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ  ਵਿਚ ਭਾਸ਼ਨ ਦੇਣ। ਉਹ ਮੰਨ ਗਏ। ਮੈਂ ਇਸ ਸਮਾਗਮ ਦਾ ਇੰਤਜ਼ਾਮ ਕੀਤਾ। ਹਾਲ ਵਿਚ ਤਿਲ ਧਰਨ ਨੂੰ ਥਾਂ ਨਹੀਂ ਸੀ। ਲੋਕ ਹਾਲ ਵਿਚ ਅਤੇ ਬਾਹਰ ਵੀ ਖੜ੍ਹੇ ਸਨ। ਉਸ ਤੋਂ ਪਹਿਲਾਂ ਕਿਸੇ ਪਾਕਿਸਤਾਨੀ ਨੂੰ ਸੁਣਨ ਦਾ ਸਾਨੂੰ ਘੱਟ ਹੀ ਮੌਕਾ ਮਿਲਿਆ ਸੀ ।

ਜਹਾਂਗੀਰ ਖਾਨ ਤਾਂ ਵੈਸੇ ਵੀ ਮਸ਼ਹੂਰ ਸਨ। ਉਹ ਅਣਵੰਡੇ ਭਾਰਤ ਦੀ ਕ੍ਰਿਕਟ ਟੀਮ ਵਿਚ ਤੇਜ਼ ਗੇਂਦਬਾਜ਼ ਸਨ। ਉਨ੍ਹਾਂ ਦੱਸਿਆ ਕਿ ਇਕ ਮੈਚ ਦੌਰਾਨ ਉਨ੍ਹਾਂ ਦੀ ਤੇਜ਼ ਗੇਂਦ ਵੱਜਣ ਕਰਕੇ ਇਕ ਚਿੜੀ ਮਰ ਗਈ ਸੀ ਜਿਸ ਨੂੰ ਲੰਡਨ ਵਿਚ ਐਮ.ਸੀ.ਸੀ. ਦੇ ਹੈਡਕੁਆਰਟਰ ਵਿਚ ‘ਸਟਫ’ ਕਰਕੇ ਅੱਜ ਤੱਕ ਰੱਖਿਆ ਹੋਇਆ ਹੈ।

( ਲਾਰਡਜ਼ ਸਪੈਰੋ ਘਟਨਾ  —ਖਾਨ ਨੇ ਕੈਂਬਰਿਜ ਯੂਨੀਵਰਸਿਟੀ ਲਈ ਕ੍ਰਿਕਟ ਖੇਡੀ ਅਤੇ 26 ਜੁਲਾਈ 1936 ਨੂੰ ਲਾਰਡਜ਼ ਕ੍ਰਿਕਟ ਗਰਾਊਂਡ ‘ਤੇ ਐਮ.ਸੀ.ਸੀ. ਵਿਰੁੱਧ ਇੱਕ ਮੈਚ ਦੌਰਾਨ ਉਸਨੇ ਟੌਮ ਪੀਅਰਸ ਨੂੰ ਇੱਕ ਗੇਂਦ ਸੁੱਟੀ ਜੋ ਉਡਾਣ ਦੌਰਾਨ ਇੱਕ ਚਿੜੀ ਮਾਰ ਦਿੱਤੀ। ਚਿੜੀ ਨੂੰ ਇੱਕ ਪਲਿੰਥ ‘ਤੇ ਲਗਾਇਆ ਗਿਆ ਸੀ ਜਿਸ ਨਾਲ ਗੇਂਦ ਨੇ ਉਸਨੂੰ ਮਾਰ ਦਿੱਤਾ ਅਤੇ ਹੁਣ ਐਮ.ਸੀ.ਸੀ. ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਐਮ.ਸੀ.ਸੀ. ਦੇ ਵਿਰਾਸਤ ਅਤੇ ਸੰਗ੍ਰਹਿ ਦੇ ਮੁਖੀ ਨੀਲ ਰੌਬਿਨਸਨ ਨੇ ਕਿਹਾ, “ਲੋਕ ਅਜਾਇਬ ਘਰ ਵਿੱਚ ਗੇਂਦਾਂ, ਬੱਲੇ ਅਤੇ ਦਸਤਾਨੇ ਦੇਖਣ ਦੀ ਉਮੀਦ ਕਰਦੇ ਹਨ, ਚਿੜੀ ਨੂੰ ਨਹੀਂ” ਅਤੇ “ਜਿਹੜੇ ਲੋਕ ਕਹਾਣੀ ਨਹੀਂ ਜਾਣਦੇ ਉਹ ਹਮੇਸ਼ਾ ਹੈਰਾਨ ਰਹਿੰਦੇ ਹਨ।”[7]

ਜਦ ਵਾਪਸ ਆਏ ਤਾਂ ਉਨ੍ਹਾਂ ਦੇ ਪਠਾਣ ਭਰਾ ਉਨ੍ਹਾਂ ਨੂੰ ਇਹ ਕਹਿ ਕੇ ਚੜਾਉਣ ‘ਦੁਨੀਆਂ ਵਿਚ ਪਠਾਣ ਤਾਂ ਸ਼ੇਰ ਮਾਰ ਖਾਂ ਵਜੋਂ ਜਾਣੇ ਜਾਤੇ ਹੈਂ ਮੀਆਂ ਤੁਮ ਨੇ ਤੋ ਚਿੜੀ ਮਾਰ ਖਾਂ ਬਨ ਕੇ ਹਮਾਰੀ ਮੂੰਛ ਨੀਚੀ ਕਰ ਦੀ’।

ਉਸ ਵੇਲੇ ਪਾਕਿਸਤਾਨ ਵਿਚ ਫੌਜੀ ਰਾਜ ਸੀ ਅਤੇ ਯਹੀਆ ਖਾਨ ਦੀ ਤਾਨਾਸ਼ਾਹੀ ਹਕੂਮਤ ਸੀ ਇਸ ਕਰਕੇ ਉਨ੍ਹਾਂ ਨੇ ਕੋਈ ਸਿਆਸੀ ਟਿੱਪਣੀ ਤਾਂ ਨਾ ਕੀਤੀ ਪਰ ਕਿਹਾ ਕਿ 1947 ਦੀ ਕਤਲੋਗਾਰਤ ਲਈ ਹਿੰਦੁਸਤਾਨ ਅਤੇ ਪਾਕਿਸਤਾਨ ਦੋਵੇਂ ਧਿਰਾਂ ਜ਼ਿੰਮੇਵਾਰ ਸਨ ਅਤੇ ਦੋਨਾਂ ਮੁਲਕਾਂ ਨੂੰ ਤਾਰੀਖ਼ ਤੋਂ ਸਬਕ ਲੈ ਕੇ ਅੱਛੇ ਹਮਸਾਇਆਂ ਵਾਂਗ ਰਹਿਣਾ ਚਾਹੀਦਾ ਹੈ। ਅਫ਼ਸੋਸ ਹੈ ਕਿ ਅਗਲੇ ਸਾਲ ਹੀ ਯਹੀਆ ਖਾਂ ਦੀ ਹੈਂਕੜਬਾਜ਼ੀ ਕਰਕੇ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਹੋਈ ਅਤੇ ਪਾਕਿਸਤਾਨ ਦੋ ਫਾੜ ਹੋ ਗਿਆ ਅਤੇ ਇਸ ਦਾ ਪੂਰਬੀ ਹਿੱਸਾ ਬੰਗਲਾ ਦੇਸ਼ ਬਣ ਗਿਆ।

Leave a Comment