ਜਰਖੜ ਖੇਡਾਂ — ਓਲੰਪੀਅਨ ਪ੍ਰਿਥੀਪਾਲ ਹਾਕੀ ਲੀਗ ਹੋਇਆ ਰੰਗਾਰੰਗ ਆਗਾਜ਼
– ਮੁੱਢਲੇ ਗੇੜ ਦੇ ਮੈਚਾਂ ਵਿੱਚ ਰਾਮਪੁਰ ਹਾਕੀ ਸੈਂਟਰ ,ਜਟਾਣਾ ਅਤੇ ਸਾਹਨੇਵਾਲ ਰਹੇ ਜੇਤੂ
ਲੁਧਿਆਣਾ 8 ਮਈ-
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ 35ਵੀਆਂ ਜਰਖੜ ਖੇਡਾਂ ਦੀ ਕੜੀ ਦਾ ਇੱਕ ਹਿੱਸਾ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦਾ ਅੱਜ ਜਰਖੜ ਖੇਡ ਸਟੇਡੀਅਮ ਵਿੱਚ ਫਲੱਡ ਲਾਈਟਾਂ ਦੀ ਰੋਸ਼ਨੀ ਵਿਚ ਰੰਗਾਰੰਗ ਆਗਾਜ਼ ਹੋਇਆ। ਇਸ ਲੀਗ ਨੂੰ 5ਜਾਪ ਫਾਊਂਡੇਸ਼ਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ ।
ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਰੀਬਨ ਕੱਟਕੇ ਅਤੇ ਗੁਬਾਰੇ ਛੱਡ ਕੇ ਹਾਕੀ ਲੀਗ ਦਾ ਉਦਘਾਟਨ ਕੀਤਾ ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਰਖੜ ਖੇਡ ਸਟੇਡੀਅਮ ਨੂੰ ਖੇਡਾਂ ਦਾ ਇੱਕ ਅਜੂਬਾ ਬਣਾਏਗੀ ।
ਇਸ ਮੌਕੇ ਜਰਖੜ ਖੇਡ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ । ਇਸ ਮੌਕੇ ਪ੍ਰਿੰਸੀਪਲ ਬਲਵੰਤ ਸਿੰਘ ਚਕਰ, ਇੰਸਪੈਕਟਰ ਪਰਮਦੀਪ ਸਿੰਘ ਇੰਚਾਰਜ ਥਾਣਾ ਡੇਹਲੋਂ, ਮਨਮੋਹਨ ਸਿੰਘ ਕਾਲਖ ਚੇਅਰਮੈਨ ਮਾਰਕੀਟ ਕਮੇਟੀ , ਐਡਵੋਕੇਟ ਹਰਕਮਲ ਸਿੰਘ ਪ੍ਰਧਾਨ ਜਰਖੜ ਟਰੱਸਟ , ਸੁਰਿੰਦਰਪਾਲ ਸਿੰਘ ਟੋਨੀ ਕਾਲਖ ,ਪ੍ਰੋ ਰਜਿੰਦਰ ਸਿੰਘ, ਜਗਮੋਹਨ ਸਿੰਘ ਸਿੱਧੂ, ਚਰਨਜੀਤ ਸਿੰਘ ਬੁਲਾਰਾ, ਕੇਵਲ ਸਿੰਘ ਡੀਐੱਫਐੱਸਓ , ਖੇਡ ਪ੍ਰਮੋਟਰ ਦਰਸ਼ਨ ਸਿੰਘ ਚਕਰ , ਸਰਪੰਚ ਹਰਨੇਕ ਸਿੰਘ ਲਾਦੀਆਂ, ਅਜੀਤ ਸਿੰਘ ਲਾਦੀਆਂ, ਸਰਪੰਚ ਸੋਹਣ ਸਿੰਘ ਖਾਨਪੁਰ ,ਸਾਬਕਾ ਸਰਪੰਚ ਮਲਕੀਤ ਸਿੰਘ ਆਲਮਗੀਰ, ਜਰਨੈਲ ਸਿੰਘ ਆਲਮਗੀਰ , ਬਲਵੰਤ ਸਿੰਘ ਖਾਨਪੁਰ , ਇੰਸਪੈਕਟਰ ਬਲਵੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ,ਸੋਨੂੰ ਗਿੱਲ, ਰੰਮੀ ਗਿੱਲ,ਕਮਲਜੀਤ ਸਿੰਘ ਜਸਪਾਲ ਬਾਂਗਰ, ਸਾਹਿਬਜੀਤ ਸਿੰਘ ਸਾਬੀ ਜਰਖੜ , ਰਜਿੰਦਰ ਸਿੰਘ ਮੰਤਰੀ, ਤਾਰਾ ਸਿੰਘ ਸੰਧੂ ਕਨੇਡਾ ,ਹਰਮਿੰਦਰਪਾਲ ਸਿੰਘ ,ਸੰਦੀਪ ਸਿੰਘ ਪੰਧੇਰ ,ਤਜਿੰਦਰ ਸਿੰਘ ਜਰਖੜ , ਸਰਪੰਚ ਬਾਬੂ ਸਿੰਘ ਡੰਗੋਰਾ , ਜਸਵਿੰਦਰ ਸਿੰਘ ਜੱਸੀ ਰਾਮਪੁਰ , ਬਲਵਿੰਦਰ ਸਿੰਘ ਜੇ ਈ, ਕੁਲਦੀਪ ਸਿੰਘ ਸੰਗੋਵਾਲ , ਬਾਸੀ ਲਲਤੋਂ , ਗੁਰਦੀਪ ਸਿੰਘ ਪੱਦੀ, ਪਹਿਲਵਾਨ ਹਰਮੇਲ ਸਿੰਘ ਕਾਲਾ, ਮਨਜਿੰਦਰ ਸਿੰਘ ਇਆਲੀ, ਕੁਲਦੀਪ ਸਿੰਘ ਘਵੱਦੀ ਆਦਿ ਇਲਾਕੇ ਦੀ ਨਾਮਵਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਅੱਜ ਖੇਡੇ ਗਏ ਮੁੱਢਲੇ ਗੇੜ ਦੇ ਮੈਚਾਂ ਵਿੱਚ ਸਬ ਜੂਨੀਅਰ ਅੰਡਰ 12 ਸਾਲ ਵਰਗ ਵਿੱਚ ਜਟਾਣਾ ਹਾਕੀ ਸੈਂਟਰ ਨੇ ਚਚਰਾੜੀ ਹਾਕੀ ਸੈਂਟਰ ਨੂੰ 5-3 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵੱਲੋਂ ਜਸ਼ਨਦੀਪ ਸਿੰਘ ਨੇ 2 ਅਰਮਾਨਦੀਪ ਸਿੰਘ ,ਸਾਨੀਆ ਖ਼ਾਨ ਅਤੇ ਸਾਹਿਬਜੋਤ ਸਿੰਘ ਨੇ ਇਕ ਇਕ ਗੋਲ ਕੀਤਾ ਜਦਕਿ ਚਚਰਾੜੀ ਵੱਲੋਂ ਹਰਮਨਦੀਪ ਸਿੰਘ 2 ਤਨਵੀਰ ਸਿੰਘ ਨੇ ਇਕ ਗੋਲ ਕੀਤਾ। ਜਦ ਕਿ ਸਬ ਜੂਨੀਅਰ ਵਰਗ ਦੇ ਦੂਸਰੇ ਮੈਚ ਵਿਚ ਐਚ ਟੀ ਸੀ ਹਾਕੀ ਸੈਂਟਰ ਰਾਮਪੁਰ ਨੇ ਏਕ ਨੂਰ ਅਕੈਡਮੀ ਤੇੰਗ ਨੂੰ 3-1ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਅਨਮੋਲ ਦੀਪ ਸਿੰਘ ਨੇ 2 ਗੋਲ ਅਤੇ ਰਣਜੀਤ ਸਿੰਘ ਨੇ ਇੱਕ ਗੋਲ ਕੀਤਾ ਜਦਕਿ ਏਕ ਨੂਰ ਅਕੈਡਮੀ ਵੱਲੋਂ ਇਕ ਇਕ ਗੋਲ ਮੋਹਿਤ ਨੇ ਕੀਤਾ ।
ਸੀਨੀਅਰ ਵਰਗ ਵਿੱਚ ਰਾਮਪੁਰ ਹਾਕੀ ਕਲੱਬ ਨੇ ਇਕ ਨੂਰ ਅਕੈਡਮੀ ਤੇੰਗ ਨੂੰ ਹੀ 10-3 ਗੋਲਾਂ ਨਾਲ ਹਰਾਇਆ ਜਦਕਿ ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿਚ ਬੈਚਮੇਟ ਕਲੱਬ ਸਾਹਨੇਵਾਲ ਨੇ ਜਟਾਣਾ ਹਾਕੀ ਕਲੱਬ ਨੂੰ 11-5 ਗੋਲਾਂ ਨਾਲ ਕਰਾਰੀ ਮਾਤ ਦਿੱਤੀ । ਜਰਖੜ ਹਾਕੀ ਲੀਗ ਦਾ ਫਾਈਨਲ ਮੁਕਾਬਲਾ 29 ਮਈ ਨੂੰ ਖੇਡਿਆ ਜਾਵੇਗਾ ।
ਜਗਰੂਪ ਸਿੰਘ ਜਰਖੜ
ਫੋਨ ਨੰਬਰ 9814300722